Wednesday, October 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

October 21, 2024 03:46 PM

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਚੌਲ ਮਿੱਲਰਜ਼ ਨੂੰ ਤੁਰੰਤ ਮੁਆਵਜ਼ਾ ਦੇਣ। ਚੌਲ ਖ਼ਰੀਦ ਸੰਕਟ ਦੇ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ 6000 ਕਰੋੜ ਦੇ ਨੁਕਸਾਨ ਦਾ ਖ਼ਦਸ਼ਾ ਪ੍ਰਗਟਾ ਰਹੇ ਹਨ। ਬਾਜਵਾ ਨੇ ਚੌਲ ਮਿਲਿੰਗ ਲਈ ਮਾਨ ਦੇ ਤਥਾਕਥਿਤ ਪਲਾਨ ਬੀ ਦੀ ਨਿੰਦਾ ਕਰਦੇ ਹੋਏ ਇਸ ਨੂੰ ਪਲਾਨ ਬਲਫ਼ ਦੱਸਿਆ। ਨੇਤਾ ਵਿਰੋਧੀ ਧਿਰ ਨੇ ਮੁੱਖ ਮੰਤਰੀ ਜਨਤਾ ਨੂੰ ਗੁਮਰਾਹ ਕਰਨ ਅਤੇ ਕਿਸਾਨਾਂ ਅਤੇ ਚੌਲ ਮਿੱਲਰਜ਼ ਵਿਚਾਲੇ ਦਰਾਰ ਪੈਦਾ ਕਰਨ ਦਾ ਯਤਨ ਕਰਨ ਦਾ ਦੋਸ਼ ਲਾਇਆ।ਹਾਲ ਹੀ ਵਿੱਚ ਇਕ ਬੈਠਕ 'ਚ ਚੌਲ ਮਿੱਲਰਜ਼ ਨੇ ਬਾਜਵਾ ਨੂੰ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਝੋਨੇ ਨੂੰ ਮਿਲਿੰਗ ਲਈ ਪੱਛਮੀ ਬੰਗਾਲ ਅਤੇ ਕੇਰਲ ਵਾਲੇ ਦੂਰ-ਦੁਰਾਡੇ ਰਾਜਾਂ 'ਚ ਲਿਜਾਣ ਦਾ ਪ੍ਰਸਤਾਵ ਰੱਖਿਆ ਹੈ। ਬਾਜਵਾ ਨੇ ਇਸ ਪ੍ਰਤਾਵ ਦੀ ਅਲੋਚਨਾ ਕਰਦੇ ਹੋਏ ਇਸ ਨੂੰ ਰਸਦ ਅਤੇ ਵਿੱਤੀ ਦੋਵੇਂ ਨਜ਼ਰੀਏ ਤੋਂ ਬੇਤੁਕਾ ਦੱਸਿਆ। ਬਾਜਵਾ ਨੇ ਕਿਹਾ, ਇੰਨੀ ਲੰਬੀ ਦੂਰੀ 'ਤੇ ਝੋਨੇ ਦੀ ਢੁਆਈ ਕਰਨੀ ਆਰਥਿਕ ਤੌਰ 'ਤੇ ਅਸੰਭਵ ਹੈ। ਜਦੋਂ ਇਹ ਆਰਥਿਕ ਤੌਰ 'ਤੇ ਗ਼ੈਰਵਿਹਾਰਕ ਹੈ, ਤਾਂ ਉਨ੍ਹਾਂ ਦੂਰ-ਦੁਰਾਡੇ ਰਾਜਾਂ 'ਚ ਮਿਲਿੰਗ ਦਾ ਖਰਚ ਕੌਣ ਚੁੱਕੇਗਾ? ਚੌਲਾਂ ਦੀ ਮਿਲਿੰਗ ਕਰਨ 'ਚ ਸਮਰੱਥ ਨੇੜਲਾ ਰਾਜ ਹਰਿਆਣਾ ਹੈ, ਜਿਸ ਕੋਲ ਲਗਪਗ 1500 ਸ਼ੈਲਰ ਹਨ, ਅਤੇ ਇੱਥੋਂ ਤਕ ਕਿ ਉਨ੍ਹਾਂ ਕੋਲ ਆਪਣੀਆਂ ਹੱਦਾਂ ਤੋਂ ਬਾਹਰਲੇ ਝੋਨੇ ਨੂੰ ਸੰਭਾਲਣ ਦੀ ਸਮਰੱਥਾ ਨਹੀਂ ਹੈ।ਬਾਜਵਾ ਨੇ ਕਿਹਾ ਕਿ ਸੰਕਟ ਨੂੰ ਹੋਰ ਵਧਾਉਣ ਵਾਲੀ ਗੱਲ ਇਹ ਹੈ ਕਿ ਮਾਨ ਸਰਕਾਰ ਚੌਲ ਮਿੱਲ ਮਾਲਕਾਂ ਨੂੰ ਬਿਨਾਂ ਕਿਸੇ ਰਸਮੀ ਸਮਝੌਤੇ ਜਾਂ ਭਰੋਸੇ ਦੇ ਝੋਨੇ ਦਾ ਭੰਡਾਰਨ ਕਰਨ ਲਈ ਮਜਬੂਰ ਕਰ ਰਿਹਾ ਹੈ। ਨਤੀਜੇ ਵਜੋਂ ਲਗਪਗ ਪੂਰੀ ਤਰ੍ਹਾਂ ਰੁਕਾਵਟ ਪੈਦਾ ਹੋ ਗਈ ਹੈ। ਮਿੱਲ ਮਾਲਕ ਸਰਕਾਰੀ ਖਰੀਦੇ ਗਏ ਝੋਨੇ ਨੂੰ ਪ੍ਰੋਸੈਸ ਕਰਨ ਤੋਂ ਇਨਕਾਰ ਕਰ ਰਹੇ ਹਨ।

Have something to say? Post your comment

More From Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ