Wednesday, October 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

October 22, 2024 04:36 PM


ਧਨੌਲਾ, 22 ਅਕਤੂਬਰ (ਚਮਕੌਰ ਸਿੰਘ ਗੱਗੀ)-ਆਮ ਆਦਮੀ ਪਾਰਟੀ ਦਾ ਮੁੱਢ ਬੰਨ੍ਹਣ ਵਾਲੀ ਹਲਕਾ ਬਰਨਾਲਾ ਸੀਟ ਤੇ ਹੁਣ ਬਹੁਤ ਹੀ ਦਿਲਚਸਪ ਮੁਕਾਬਲੇ ਹੋਵੇਗਾ, ਕਿਉਕਿ ਇਸ ਬਾਰ ਆਮ ਆਦਮੀ ਪਾਰਟੀ ਦਾ ਜਿਲਾ ਪ੍ਰਧਾਨ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਨਰਾਜ ਹੋ ਕੇ ਅਜਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਿਤਰੇਗਾ, ਜਿੱਥੇ ਸੰਸਦ ਮੈਂਬਰ ਮੀਤ ਹੇਅਰ ਵੱਲੋਂ ਆਪਣੇ ਦੋਸਤ ਨੂੰ ਟਿਕਟ ਦਿਵਾ ਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਅਤੇ ਕੰਮ ਦੇ ਨਾਮ ਤੇ ਵਿਕਾਸ ਦੇ ਨਾਮ ਤੇ ਵੋਟਾਂ ਮੰਗਣਗੇ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਜਿਲ੍ਹਾ ਪ੍ਰਧਾਨ ਗੁਰਦੀਪ ਬਾਠ ਵੱਲੋਂ ਪਾਰਟੀ ਦੇ ਪੋਤੜੇ ਫਰੋਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਓਥੇ ਦੂਜੇ ਪੈਸੇ ਵਿਰੋਧੀ ਪਾਰਟੀਆਂ ਆਪ ਦੀ ਧੜੇਬੰਦੀ ਕਾਰਨ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਜਿਸ ਕਾਰਨ ਇਸ ਵਾਰ ਮੁਕਾਬਲਾ ਕਈ ਕੋਨਾਂ ਹੁੰਦਾ ਦਿਖ ਰਿਹਾ ਕਿਉਕਿ ਭਾਜਪਾ ਦੇ ਆਗੂ ਸਾਬਕਾ ਵਿਧਾਇਕ ਕੇਵਲ ਢਿੱਲੋਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ’ਚ ਸਰਗਰਮ ਹਨ ਕਾਂਗਰਸ ਪਾਰਟੀ ਦੇ ਆਗੂ ਕਾਲਾ ਢਿਲੋਂ ਅਤੇ ਜਗਦੀਸ਼ ਮਿੱਤਲ ਸਾਬਕਾ ਆਈ ਜੀ ਅਤੇ ਹੋਰ ਆਗੂ ਵੀ ਲੋਕਾਂ ਦੇ ਸੁੱਖ ਦੁੱਖ ਚ ਲਗਾਤਾਰ ਸ਼ਾਮਿਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਕਈ ਰਾਜਨੀਤਿਕ ਦਲਾਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ ਤਾਂ ਕੁੱਲ ਮਿਲਾ ਕੇ ਇਸ ਵਾਰ ਦੀਆਂ ਜ਼ਿਮਨੀ ਚੋਣਾਂ ਕਾਫ਼ੀ ਦਿਲਚਸਪ ਹੋਣਗੀਆਂ, ਬਰਨਾਲਾ ਸੀਟ ਤੇ ਨੌ ਵਾਰ ਸ੍ਰੋਮਣੀ ਅਕਾਲੀ ਦਲ ਬਾਦਲ ਕਾਬਜ ਰਿਹਾ, ਚਾਰ ਬਰ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ, ਦੋ ਵਾਰ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ, 1997 ਵਿੱਚ ਅਜਾਦ ਉਮੀਦਵਾਰ ਕੀਤੂ ਚੋਣ ਜਿੱਤੇ ਸਨ, ਇਸ ਬਾਰ ਬਰਨਾਲਾ ਜਿਮਨੀ ਚੋਣ ਕੌਣ ਜਿੱਤੇਗਾ ਇਸ ਦਾ ਤਾਂ ਨਤੀਜੇ ਆਉਣ ਤੇ ਹੀ ਪਤਾ ਲੱਗੇਗਾ।

Have something to say? Post your comment

More From Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ