Wednesday, October 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

October 22, 2024 05:27 PM


ਬਰਨਾਲਾ, 22 ਅਕਤੂਬਰ (ਬਘੇਲ ਸਿੰਘ ਧਾਲੀਵਾਲ)-ਸਰਕਾਰ ਵੱਲੋਂ ਭਾਵੇਂ ਸਮੇਂ ਸਮੇਂ ’ਤੇ ਜਾਇਦਾਦ ਸਬੰਧੀ ਟੈਕਸਾਂ ਵਿੱਚ ਵਾਧਾ ਕਰਨ ਨੂੰ ਲੈਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ,ਪਰ ਬਾਕੀ ਇਸ ਤੋਂ ਵੱਧ ਕਿਸੇ ਵੀ ਸਰਕਾਰ ਨੇ ਕੋਈ ਜਿਆਦਾ ਧਿਆਨ ਇਸ ਪਾਸੇ ਨਹੀ ਦਿੱਤਾ,ਖਾਸ ਕਰਕੇ ਉਹਨਾਂ ਨਿਯਮਾਂ ਨੂੰ ਲੈ ਕੇ ਵੀ ਕੋਈ ਪੜਤਾਲ ਸੰਬੰਧਿਤ ਸਰਕਾਰੀ ਅਧਿਕਾਰੀ ਵੀ ਕਰਦੇ ਨਹੀ ਦੇਖੇ ਗਏ,ਜਿਨ੍ਹਾਂ ਦਾ ਸਬੰਧ ਸਿੱਧੇ ਰੂਪ ’ਚ ਪਲਾਟ ਖਰੀਦਣ ਵਾਲੇ ਲੋਕਾਂ ਨਾਲ ਹੁੰਦਾ ਹੈ। ਸਰਕਾਰੀ ਅਧਿਕਾਰੀਆਂ ਲਈ ਅਜਿਹੇ ਨਿਯਮ ਹੱਥ ਰੰਗਣ ਦੇ ਵਧੀਆ ਮੌਕੇ ਤੋਂ ਵੱਧ ਕੁੱਝ ਵੀ ਨਹੀ ਹੁੰਦੇ। ਉਹਨਾਂ ਨਿਯਮਾਂ ਵਿੱਚੋਂ ਹੀ ਇੱਕ ਨਿਯਮ ਹੈ ਈਡਵਲਯੂਐਸ (ਇਕਨੌਮੀਕਲੀ ਵੀਕਰ ਸੈਕਸ਼ਨ),ਭਾਵ ਆਰਥਿਕ ਤੌਰ ਤੇ ਕਮਜੋਰ ਵਰਗ ਲਈ ਰਾਖਵੇਕਰਨ,ਜਿਸਨੂੰ ਲਾਗੂ ਕਰਨ ਵਿੱਚ ਬਹੁ ਗਿਣਤੀ ਵਿੱਚ ਵੱਡੇ ਕਲੋਨਾਈਜਰਾਂ ਦੀ ਕੋਈ ਦਿਲਚਸਪੀ ਨਹੀ ਹੈ। ਇੱਥੋਂ ਤੱਕ ਕਿ ਬਹੁਤ ਸਾਰੀਆਂ ਅਜਿਹੀਆਂ ਕਲੌਨੀਆਂ ਵੀ ਹਨ,ਜਿਹੜੀਆਂ ਬੇਹੱਦ ਮਹਿੰਗੀਆਂ ਹੋਣ ਦੇ ਬਾਵਜੂਦ ਵੀ ਲਗਭਗ ਉਸਾਰੀ ਅਤੇ ਵਸੋਂ ਦੇ ਪੱਖ ਤੋਂ ਸੰਪੂਰਨਤਾ ਦੇ ਨੇੜੇ ਤੇੜੇ ਹਨ,ਪਰ ਉਹਨਾਂ ਕਲੌਨੀਆਂ ਅੰਦਰ ਉਪਰੋਕਤ ਕਮਜੋਰ ਵਰਗ ਲਈ ਕਿੱਥੇ ਪਲਾਟ ਕੱਟ ਕੇ ਦਿੱਤੇ ਗਏ ਹਨ,ਇਹ ਕਾਗਜਾਂ ਤੋਂ ਬਾਹਰ ਕਿਸੇ ਨੂੰ ਵੀ ਕੁੱਝ ਨਹੀ ਪਤਾ।ਬਹੁ ਗਿਣਤੀ ਲੋਕਾਂ ਨੂੰ ਸਾਇਦ ਇਹਦੇ ਬਾਰੇ ਜਾਣਕਾਰੀ ਵੀ ਨਹੀ ਹੈ।ਜਿਕਰਯੋਗ ਹੈ ਕਿ ਕਲੋਨਾਈਜਰ ਨੇ ਇੱਕ ਕਲੌਨੀ ਵਿੱਚ ਉਸਾਰੀ ਯੋਗ ਜਮੀਨ ਵਿੱਚੋਂ ਪੰਜ ਫੀਸਦੀ ਜਮੀਨ ਜਨਰਲ ਕੈਟਾਗਿਰੀ ਦੇ ਆਰਥਿਕ ਤੌਰ ਤੇ ਕਮਜੋਰ ਵਰਗ ਲਈ ਰਾਖਵੀ ਰੱਖਣੀ ਹੁੰਦੀ ਹੈ,ਜਿਹੜੀ ਇਸ ਕਮਜੋਰ ਵਰਗ ਦੇ ਲੋੜਬੰਦਾਂ ਨੂੰ ਮੁਫਤ ਦਿੱਤੀ ਜਾਣੀ ਹੁੰਦੀ ਹੈ,ਪਰ 40,000,45000 ਤੋਂ ਲੈ ਕੇ ਇੱਕ ਲੱਖ ਰੁਪਏ/ ਗਜ ਦੇ ਰੇਟ ਵਾਲੀਆਂ ਕਲੌਨੀਆਂ ਲਗਭਗ ਉਸਾਰੀ ਪੱਖੋ 70 ਫੀਸਦੀ ਸੰਪੂਰਨ ਹਨ,ਪਰ ਉਨ੍ਹਾਂ ਨੇ ਅਜਿਹਾ ਕਿਧਰੇ ਵੀ ਨਹੀ ਦਰਸਾਇਆ ਕਿ ਉਪਰੋਕਤ ਕਮਜੋਰ ਵਰਗ ਲਈ ਕਿੱਥੇ ਪਲਾਟ ਛੱਡੇ ਗਏ ਹਨ ਜਾਂ ਦੇ ਦਿੱਤੇ ਹੋਏ ਹਨ। ਇਹ ਕੌੜਾ ਸੱਚ ਹੈ ਕਿ ਸਰਕਾਰੀ ਰੇਟਾਂ ਤੋਂ ਦਸ ਦਸ ਪੰਦਰਾਂ ਪੰਦਰਾਂ ਗੁਣਾ ਵੱਧ ਦੇ ਭਾਅ ਜਾਇਦਾਦ ਵੇਚਣ ਵਾਲੇ ਕਲੋਨਾਈਜਰ ਸਰਕਾਰੀ ਨਿਯਮਾਂ ਨੂੰ ਛਿੱਕੇ ਡੰਗ ਰਹੇ ਹਨ,ਪਰ ਸ਼ਾਸ਼ਨ ਪ੍ਰਸ਼ਾਸ਼ਨ ਇਸ ਪਾਸੇ ਤੋਂ ਕਬੂਤਰ ਵਾਂਗ ਅੱਖਾਂ ਮੀਟੀ ਬੈਠਾ ਹੈ।ਇਸ ਕਾਰੋਬਾਰ ਵਿੱਚ ਜਿਆਦਾਤਰ ਰਾਜਨੀਤਕ ਅਤੇ ਸਰਕਾਰੇ ਦਰਬਾਰੇ ਉੱਚੀ ਪਹੁੰਚ ਰੱਖਣ ਵਾਲੇ ਲੋਕਾਂ ਦੀਆਂ ਹਿੱਸੇਦਾਰੀਆਂ ਹੋਣ ਕਰਕੇ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਨਿਯਮਾਂ ਦੀ ਪਾਲਣਾ ਕਰਵਾ ਸਕਣ ਤੋਂ ਅਸਮਰੱਥ ਅਤੇ ਬੇਬੱਸ ਵੀ ਜਾਪਦੇ ਹਨ।ਇੱਥੇ ਹੀ ਬੱਸ ਨਹੀ ਬਲਕਿ ਬਹੁਤ ਸਾਰੇ ਹੋਰ ਵੀ ਅਜਿਹੇ ਨਿਯਮ ਹਨ,ਜਿੰਨਾਂ ਦੀ ਪਾਲਣਾ ਵੱਡੇ ਕਾਰੋਬਾਰੀਆਂ ਵੱਲੋਂ ਨਹੀ ਕੀਤੀ ਜਾਂਦੀ,ਜਿਸ ਦਾ ਨੁਕਸਾਨ ਸਰਕਾਰ ਅਤੇ ਲੋਕਾਂ ਨੂੰ ਹੁੰਦਾ ਹੈ,ਜਦੋਂਕਿ ਫਾਇਦਾ ਸਿਰਫ ਸਬੰਧਤ ਕਲੋਨਾਈਜਰ ਨੂੰ ਹੀ ਹੁੰਦਾ।ਲਿਹਾਜ਼ਾ ਕਲੋਨੀਆਂ ਅੰਦਰਲੇ ਪਲਾਟਾਂ ਦੀ ਵਿਕਰੀ ਤੋਂ ਬਣਦਾ ਸਹੀ ਟੈਕਸ ਸਰਕਾਰੀ ਖਜਾਨੇ ਵਿੱਚ ਜਮਾਂ ਨਹੀ ਹੁੰਦਾ।ਉਪਰੋਕਤ ਜਨਰਲ ਕੈਟਾਗਿਰੀ ਦੇ ਕਮਜੋਰ ਵਰਗ ਲਈ ਰਾਖਵੇਕਰਨ ਦੇ ਮੁੱਦੇ ਸਮੇਤ ਉਕਤ ਕਲੌਨੀਆਂ ਵਿੱਚ ਹੁਣ ਤੱਕ ਖਰੀਦ/ਵੇਚ ਦੌਰਾਨ ਅਰਬਾਂ ਖਰਬਾਂ ਦੇ ਹੋਏ ਕਥਿਤ ਰਜਿਸਟਰੀ ਘੁਟਾਲਿਆਂ ਦੀ ਵੀ ਸਰਕਾਰ ਨੂੰ ਬਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ,ਤਾਂਕਿ ਲੋਕਾਂ ਦੀ ਹੁੰਦੀ ਲੁੱਟ ਤੇ ਕਾਬੂ ਪਾਇਆ ਜਾ ਸਕੇ ਅਤੇ ਨਿਯਮਾਂ ਦੀ ਪਾਲਣਾ ਕਰਵਾ ਕੇ ਸਰਕਾਰ ਦੇ ਖਾਲੀ ਖਜਾਨੇ ਨੂੰ ਭਰਿਆ ਜਾ ਸਕੇ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਮਾਰੇ ਜਾ ਰਹੇ ਹੱਕਾਂ ਨੂੰ ਬਚਾਇਆ ਜਾ ਸਕੇ। ਜਦੋਂ ਆਰਥਿਕ ਤੌਰ ਤੇ ਕਮਜੋਰ ਵਰਗ ਲਈ ਰਾਖਵੇਕਰਨ ਵਾਲੇ ਪਲਾਟਾਂ ਦੀ ਅਲਾਟਮੈਂਟ ਸਬੰਧੀ ਆਸਥਾ ਇਨਕਲੇਵ ਦੇ ਐਮ ਡੀ ਦੀਪਕ ਸੋਨੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਕਮਜੋਰ ਵਰਗ ਦੇ ਪਲਾਟਾਂ ਦੀ ਅਲਾਟਮੈਂਟ ਇਕੱਲੇ ਬਰਨਾਲੇ ਦਾ ਮਸਲਾ ਨਹੀ ਹੈ,ਸਗੋਂ ਪੂਰੇ ਪੰਜਾਬ ਨਾਲ ਜੁੜਿਆ ਹੋਇਆ ਹੈ,ਪੰਜਾਬ ਵਿੱਚ ਕਿਤੇ ਵੀ ਇਹ ਅਲਾਟਮੈਟ ਨਹੀ ਹੋਈ।ਉਹਨਾਂ ਕਿਹਾ ਕਿ ਇਹਦੇ ਨਾਲ ਸਬੰਧਿਤ ਨਿਯਮਾਂ ਵਿੱਚ ਕੁੱਝ ਬਦਲਾਅ ਹੋਣ ਦੀ ਸੰਭਾਵਨਾ ਹੈ,ਜਿਸਦੀ ਉਡੀਕ ਕੀਤੀ ਜਾ ਰਹੀ ਹੈ।

Have something to say? Post your comment

More From Punjab

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ