Wednesday, October 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

October 22, 2024 04:35 PM


ਬਰਨਾਲਾ, 22 ਅਕਤੂਬਰ (ਬਘੇਲ ਸਿੰਘ ਧਾਲੀਵਾਲ)-ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਅਤੇ ਰਿਟਾਇਰਡ ਡੀਆਈਜੀ ਰਣਵੀਰ ਸਿੰਘ ਖੱਟੜਾ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ,ਜਦੋ ਉਹਨਾਂ ਦੇ ਮਾਤਾ ਈਸ਼ਰ ਕੌਰ ਸਦੀਵੀ ਵਿਛੋੜਾ ਦੇ ਗਏ। ਉਹ 93 ਸਾਲਾਂ ਦੇ ਸਨ। ਉਨ੍ਹਾਂ ਦੇ ਪੰਜ ਧੀਆਂ ਪੁੱਤਰਾਂ (ਤਿੰਨ ਪੁੱਤਰ ਅਤੇ ਦੋ ਧੀਆਂ) ਦੇ ਭਰੇ ਪਰਿਵਾਰਾਂ ਦੋਹਤੇ ਦੋਹਤੀਆਂ, ਪੋਤੇ ਪੋਤੀਆਂ,ਪੜੋਤੇ ਪੜੋਤੀਆਂ ਨੂੰ ਛੱਡ ਕੇ ਅੱਜ ਸਵੇਰੇ ਸੱਤ ਵਜੇ ਸੰਖੇਪ ਜਿਹੀ ਬਿਮਾਰੀ ’ਚੋਂ ਉਭਰਨ ਉਪਰੰਤ ਅਚਾਨਕ ਹੀ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ। ਮਾਤਾ ਜੀ ਦੇ ਵਿਛੋੜੇ ਸਬੰਧੀ ਗੱਲਬਾਤ ਕਰਦਿਆਂ ਭਰੇ ਮਨ ਨਾਲ ਪਰਮਜੀਤ ਸਿੰਘ ਸਹੌਲੀ ਨੇ ਦੱਸਿਆ ਕਿ 93 ਸਾਲਾਂ ਦੇ ਹੋਣ ਦੇ ਬਾਵਜੂਦ ਵੀ ਬੀਜੀ ਤੰਦਰੁਸਤ ਸਨ ਅਤੇ ਉਹਨਾਂ ਦੇ ਇਸ ਤਰ੍ਹਾਂ ਚਲੇ ਜਾਣ ਬਾਰੇ ਸਾਡੇ ਪਰਿਵਾਰ ਨੇ ਕਦੇ ਸੋਚਿਆ ਵੀ ਨਹੀ ਸੀ। ਉਨ੍ਹਾਂ ਕਿਹਾ ਕਿ ਖੱਟੜਾ ਪਰਿਵਾਰ ਨੂੰ ਜੋੜਕੇ ਰੱਖਣ ਵਿੱਚ ਬੀਜੀ ਦਾ ਵੱਡਾ ਯੋਗਦਾਨ ਰਿਹਾ ਹੈ। ਜਥੇਦਾਰ ਸਹੌਲੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਦੁਖ ਪ੍ਰਗਟ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ, ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਬਾਬਾ ਨਛੱਤਰ ਸਿੰਘ ਕੱਲਰ ਭੈਣੀਵਾਲੇ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਅਕਾਲੀ ਦਲ ਕਿਰਤੀ ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹ ਕਲਾਂ, ਅਕਾਲੀ ਦਲ ਯੁਨਾਇਟਡ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ ਅੰਮ੍ਰਿਤਸਰ (ਫਤਿਹ)ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਮਾਵਾਂ ਭਾਵੇ ਕਿੰਨੀ ਵੀ ਵੱਡੀ ਉਮਰ ਦੀਆਂ ਹੋਕੇ ਜਹਾਨ ਤੋ ਰੁਖਸਤ ਹੋਣ, ਪਰ ਮਾਂ ਦਾ ਵਿਛੋੜਾ ਧੀਆਂ ਪੁੱਤਾਂ ਲਈ ਬਹੁਤ ਅਸਹਿ ਹੁੰਦਾ ਹੈ। ਉਹਨਾਂ ਸਭਨਾਂ ਨੇ ਵੱਖਰੇ ਵੱਖਰੇ ਤੌਰ ਤੇ ਗੱਲ ਕਰਦਿਆਂ ਕਿਹਾ ਕਿ ਅਸੀ ਇਸ ਦੁਖ ਦੀ ਘੜੀ ਵਿੱਚ ਖਟੜਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਖਟੜਾ ਪਰਿਵਾਰ ਨਾਲ ਦੁਖ ਸਾਂਝਾ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੰਯੁਕਤ ਸਕੱਤਰ ਅਤੇ ਬਰਨਾਲਾ ਤੋ ਵਿਧਾਨ ਸਭਾ ਜਿਮਨੀ ਚੋਣ ਦੇ ਉਮੀਦਵਾਰ ਸ੍ਰ ਗੋਬਿੰਦ ਸਿੰਘ ਸੰਧੂ,ਸ੍ਰ ਬਲਵੰਤ ਸਿੰਘ ਧਾਲੀਵਾਲ ਸਾਬਕਾ ਸਰਪੰਚ ਝਲੂਰ,ਸ੍ਰ ਹਰਬੰਸ ਸਿੰਘ ਸਲੇਮਪੁਰ,ਭਾਈ ਅਮ੍ਰਿਤਪਾਲ ਸਿੰਘ ਸੰਦੜਾ,ਸਰਪੰਚ ਗੁਰਨੈਵ ਸਿੰਘ ਰਾਮਪੁਰਾ,ਪ੍ਰੋ ਮੋਹਿੰਦਰਪਾਲ ਸਿੰਘ ਪਟਿਆਲਾ,ਹਰਿੰਦਰ ਸਿੰਘ ਔਲਖ, ਹਰਪਾਲ ਸਿੰਘ ਬਲੇਅਰ, ਦਰਸਨ ਸਿੰਘ ਮੰਡੇਰ,ਜੱਸਾ ਸਿੰਘ ਮਾਣਕੀ,ਐਡਵੋਕੇਟ ਮਨਵੀਰ ਕੌਰ ਰਾਹੀ ਅਤੇ ਸੁਖਚੈਨ ਸਿੰਘ ਸੰਘੇੜਾ ਆਦਿ ਆਗੂ ਸ਼ਾਮਲ ਸਨ।

Have something to say? Post your comment

More From Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ