Wednesday, October 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

October 22, 2024 03:47 PM

ਬਰਨਾਲਾ, 22 ਅਕਤੂਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ/ਹਿਮਾਂਸ਼ੂ ਗਰਗ)-ਜਿਮਨੀ ਚੋਣ ਨੂੰ ਲੈ ਕੇ ਚੰਡੀਗੜ ਵਿਖੇ ਹੋਈ ਪੰਥਕ ਇਕੱਤਰਤਾ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ, ਜਦੋਂ ਕਿ ਬਾਕੀ ਦੇ ਤਿੰਨ ਹਲਕਿਆਂ ਗਿੱਦੜਵਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਲਈ ਉਮੀਦਵਾਰਾਂ ਦਾ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ। ਇਕੱਤਰਤਾ ਵਿੱਚ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਸ. ਗੋਵਿੰਦ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ। ਵਰਨਣਯੋਗ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਅਤੇ ਜਿਮਨੀ ਚੋਣਾਂ ਵਿੱਚ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਮਜਬੂਤੀ ਨਾਲ ਉਭਾਰਨ ਦੇ ਮੰਤਵ ਨਾਲ ਅੱਜ ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਉਚੇਚੇ ਤੌਰ ’ਤੇ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ,ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਸਮੇਤ ਵੱਖ-ਵੱਖ ਪੰਥਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਇਕੱਤਰਤਾ ਦੌਰਾਨ ਜਿੱਥੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਵੱਖ ਵੱਖ ਮਸਲਿਆਂ ਦਾ ਇਨਸਾਫ ਲੈਣ, ਦੇਸ਼ ਅਤੇ ਵਿਦੇਸ਼ ਵਿੱਚ ਸਿੱਖ ਆਗੂਆਂ ਦੇ ਕਰਵਾਏ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਅਤੇ ਜਿਮਨੀ ਚੋਣ ਵਿੱਚ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਪੰਥਕ ਧਿਰਾਂ ਵੱਲੋਂ ਬਰਨਾਲਾ ਤੋਂ ਸ. ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦਾ ਨਾਮ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਪੱਤਰਕਾਰਾਂ ਵੱਲੋਂ ਸ. ਗੋਵਿੰਦ ਸਿੰਘ ਸੰਧੂ ਦੇ ਪਿਛੋਕੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਗੋਵਿੰਦ ਸਿੰਘ ਸੰਧੂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਭਰਾ ਭਾਈ ਕਰਮ ਸਿੰਘ ਦੇ ਵੰਸ਼ ਹਨ, ਜੋ ਆਪਣੀ ਕਹਿਣੀ ਅਤੇ ਕਰਨੀ ਦੇ ਪੱਕੇ ਹਨ।

ਇੱਕ ਚੰਗੇ ਪੰਥਕ ਆਗੂ ਵਾਲੇ ਗੋਵਿੰਦ ਸਿੰਘ ਸੰਧੂ ਵਿੱਚ ਸਾਰੇ ਗੁਣ ਹਨ। ਸ. ਸੰਧੂ ਪਿਛਲੇ ਚਾਰ ਪੰਜ ਸਾਲਾਂ ਤੋਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲਿ੍ਹਆਂ ਦੇ ਲੋਕਾਂ ਵਿੱਚ ਲਗਾਤਾਰ ਵਿਚਰ ਰਹੇ ਹਨ। ਉਹ ਸਬੰਧਤ ਇਲਾਕੇ ਦੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਨਾਲ ਨਾਲ ਉਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਸਮਰੱਥਾ ਵੀ ਰੱਖਦੇ ਹਨ। ਅੱਜ ਦੀ ਇਕੱਤਰਤਾ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਦਲ ਖਾਲਸਾ ਤੋਂ ਭਾਈ ਪਰਮਜੀਤ ਸਿੰਘ ਮੰਡ, ਕਿਸਾਨ ਵਿੰਗ ਤੋਂ ਸ. ਬਲਜੀਤ ਸਿੰਘ ਭਾਊ, ਬਾਬਾ ਕੁਲਵਿੰਦਰ ਸਿੰਘ ਨਿਹੰਗ ਸਿੰਘ,ਸ. ਪਰਵਿੰਦਰ ਸਿੰਘ ਤਲਵਾੜਾ, ਸ. ਅਜੇਪਾਲ ਸਿੰਘ ਬਰਾੜ ਮਿਸ਼ਨ ਸਤਲੁਜ,ਸ. ਬਲਬੀਰ ਸਿੰਘ ਕੌਮੀ ਇਨਸਾਫ ਮੋਰਚਾ,ਸ. ਸਤਵੰਤ ਸਿੰਘ ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ ਜੀ, ਵਿਦਿਆਰਥੀ ਜਥੇਬੰਦੀ ਸੱਥ ਤੋਂ ਦਰਸ਼ਪ੍ਰੀਤ ਸਿੰਘ, ਸ. ਜਤਿੰਦਰ ਸਿੰਘ ਗੁਰੂ ਕਾ ਬਾਗ, ਸ. ਸ਼ਰਨਜੀਤ ਸਿੰਘ ਨਿਹੰਗ ਸਿੰਘ, ਬਾਬਾ ਸਤਨਾਮ ਸਿੰਘ ਨਿਹੰਗ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਹੋਰ ਵੱਖ ਵੱਖ ਪੰਥਕ ਧਿਰਾਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨਾਂ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ. ਗੋਵਿੰਦ ਸਿੰਘ ਸੰਧੂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।

Have something to say? Post your comment

More From Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ

ਸ੍ਰੀ ਰਾਮ ਭਵਨ ਦੇ ਨਾਲ ਲੱਗਦੀ ਡੇਅਰੀ 'ਤੇ ਹੋਈ ਚੋਰੀ, ਚਾਰ ਦਾਨ ਪੇਟੀਆਂ 'ਚੋਂ ਲਗਪਗ 20 ਤੋਂ 22 ਹਜ਼ਾਰ ਰੁਪਏ ਗ਼ਾਇਬ