Friday, December 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਟ੍ਰਾਈਡੈਂਟ ਗਰੁੱਪ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਐੱਚ.ਆਰ. ਵਿੱਚ ਉੱਤਮਤਾ ਲਈ ਕੀਤਾ ਸਨਮਾਨਿਤ

December 26, 2024 01:09 PM

ਬਰਨਾਲਾ, 26 ਦਸੰਬਰ (ਬਘੇਲ ਸਿੰਘ ਧਾਲੀਵਾਲ)-ਟ੍ਰਾਈਡੈਂਟ ਗਰੁੱਪ, ਇੱਕ ਗਲੋਬਲ 2 ਬਿਲੀਅਨ+ ਅਮਰੀਕੀ ਡਾਲਰ ਸਮੂਹ, ਨੂੰ ਪ੍ਰਤਿਸ਼ਠਾਵਾਨ ਟੀ ਬੀ ਡੀਟੈ ਕਸਟਾਈਲ ਕਨੈਕਟ- ਟੈਕਸਟਾਈਲ ਅਤੇ ਅਪਰਲ ਇੰਡਸਟਰੀ ਐਚਆਰ ਸਮਿਟ ਐਕਸੀਲੈਂਸ ਅਵਾਰਡਾਂ ਵਿੱਚ ਇਸਦੇ ਸ਼ਾਨਦਾਰ ਮਨੁੱਖੀ ਸਰੋਤ ਅਭਿਆਸਾਂ ਲਈ ਮਾਨਤਾ ਦਿੱਤੀ ਗਈ। ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੁਆਰਾ ਸਮਰਥਤ ਇਸ ਪ੍ਰੋਗਰਾਮ ਵਿਚ, ਟ੍ਰਾਈਡੈਂਟ ਗਰੁੱਪ ਨੇ ਮੁੱਖ ਸ਼੍ਰੇਣੀਆਂ ਵਿਚ ਪੁਰਸਕਾਰ ਜਿਤੇ, ਜਿਸ ਵਿੱਚ ਸਰਵੋਤਮ ਐਚ ਆਰ ਪ੍ਰੈਕਟਿਸ, ਸਰਵੋਤਮ ਰੁਜ਼ਗਾਰਦਾਤਾ ਨਿਰਮਾਣ, ਭਰਤੀ ਅਤੇ ਕੈਂਪਸ ਰੇਕ੍ਰੂਟਮੰਟ ਵਿੱਚ ਉੱਤਮਤਾ ਅਤੇ ਕਰਮਚਾਰੀਆਂ ਦੀ ਵਿਭਿੰਨਤਾ ਸ਼ਾਮਲ ਹੈ। ਇਹ ਪੁਰਸਕਾਰ ਟੈਕਸਟਾਈਲ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਹਾਲ ਹੀ ਨੋਇਡਾ ਵਿਚ ਹੋਏ ਏਕ ਪ੍ਰੋਗ੍ਰਾਮ ਤੇ ਪ੍ਰਦਾਨ ਕੀਤੇ ਗਏ, ਉਨ੍ਹਾਂ ਨੇ ਏਚ ਆਰ ਨਵੀਨਤਾ ਨੂੰ ਅੱਗੇ ਵਧਾਣ ਅਤੇ ਇੱਕ ਸਮਾਵੇਸ਼ੀ ਅਤੇ ਵਿਭਿੰਨ ਕਾਰਜਬਲ ਨੂੰ ਉਤਸ਼ਾਹਤ ਕਰਨ ਵਿੱਚ ਇਸਦੀ ਅਗਵਾਈ ਲਈ ਟ੍ਰਾਈਡੈਂਟ ਗਰੁੱਪ ਦੀ ਸ਼ਲਾਘਾ ਕੀਤੀ। ਇਹ ਪ੍ਰਸ਼ੰਸਾ ਇੱਕ ਸੰਪੰਨ ਕਾਰਜ ਵਾਤਾਵਰਣ ਬਣਾਉਣ ਲਈ ਟ੍ਰਾਈਡੈਂਟ ਗਰੁੱਪ ਦੇ ਸਮਰਪਣ ਨੂੰ ਰੇਖਾਂਕਿਤ ਕਰਦੀ ਹੈ ਜੋ ਕਰਮਚਾਰੀ ਵਿਕਾਸ, ਵਿਭਿੰਨਤਾ ਅਤੇ ਸਥਾਈ ਵਿਕਾਸ ਨੂੰ ਤਰਜੀਹ ਦਿੰਦਾ ਹੈ ਅਤੇ ਕੰਪਨੀ ਦੀ ਗਲੋਬਲ ਸਫ਼ਲਤਾ ਨੂੰ ਅੱਗੇ ਵਧਾਉਂਦਾ ਹੈ।

ਇਸ ਮੌਕੇ ਤੇ ਪੂਜਾ ਬੀ ਲੂਥਰਾ, ਸੀ ਏਚ ਆਰ ਓ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕੀ ਸਾਨੂੰ ਟੈਕਸਟਾਈਲ ਮੰਤਰਾਲੇ ਤੋਂ ਇਹ ਸਨਮਾਨ ਪ੍ਰਾਪਤ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਇਹ ਮਾਨਤਾ ਇੱਕ ਐਸਾ ਕਾਰਜ ਸਥਾਨ ਬਣਾਉਣ ਲਈ ਸਾਡੀ ਅਟੱਲ ਵਚਨਬੱਧਤਾ ਨੂੰ ਪ੍ਰਮਾਣਿਤ ਕਰਦੀ ਹੈ ਜਿੱਥੇ ਸਾਰੇ ਪਿਛੋਕੜ ਵਾਲੇ ਵਿਅਕਤੀਆਂ ਨੂੰ ਅਗੇ ਵਧਣ ਦਾ ਮੌਕਾ ਮਿਲਦਾ ਹੈ। ਟ੍ਰਾਈਡੈਂਟ ਗਰੁੱਪ ਵਿੱਚ ਸ਼ਾਮਲ ਕਰਨ ਅਤੇ ਨਿਰੰਤਰ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਸਰਵੋਪਰਿ ਹੈ ਅਤੇ ਅਸੀਂ ਆਪਣੇ ਕਰਮਚਾਰੀਆਂ ਦਾ ਸਸ਼ਕਤੀਕਰਨ ਜਾਰੀ ਰੱਖਣ ਅਤੇ ਹੋਰ ਸਥਾਈ ਭਵਿੱਖ ਨੂੰ ਅਗੇ ਵਧਾਣ ਲਈ ਪ੍ਰੇਰਿਤ ਹਾਂ’। ਟ੍ਰਾਈਡੈਂਟ ਗਰੁੱਪ ਦੀਆਂ ਕਾਰਜਬਲ ਵਿਭਿੰਨਤਾ ਪਹਿਲਕਦਮੀਆਂ ਅਤੇ ਖਾਸ ਤੌਰ ’ਤੇ ਤਕਸ਼ਸ਼ੀਲਾ ਪ੍ਰੋਗਰਾਮ ਉਲੇਖੇਨਿਏ ਹੈ। ਇਹ ਵਿਲੱਖਣ ਪ੍ਰੋਗਰਾਮ ਵਿਦਿਅਕ ਰੁਕਾਵਟਾਂ ਨੂੰ ਦੂਰ ਕਰਕੇ ਆਈ ਟੀ ਆਈ, ਡਿਪਲੋਮੇ ਅਤੇ 10+2 ਸਮੇਤ ਵਿਭਿੰਨ ਵਿਦਿਅਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਸਸ਼ਕਤ ਬਣਾਂਦਾ ਹੈ। ਤਕਸ਼ਸ਼ਿਲਾ ਇਹਨਾਂ ਨੌਜਵਾਨਾਂ ਨੂੰ ਟੈਕਸਟਾਈਲ ਉਦਯੋਗ ਵਿੱਚ ਕੈਰੀਅਰ ਦੇ ਕੀਮਤੀ ਮੌਕੇ ਪ੍ਰਦਾਨ ਕਰਦੀ ਹੈ, ਉਹਨਾਂ ਨੂੰ ਕਮਾਈ ਕਰਨ, ਸਿੱਖਣ ਅਤੇ ਵਿਕਾਸ ਕਰਨ ਦੇ ਯੋਗ ਬਣਾਉਂਦੇ ਹੋਏ ₹12 ਲੱਖ ਪ੍ਰਤੀ ਸਾਲ ਦੀ ਸ਼ੁਰੂਆਤੀ ਤਨਖਾਹ ਦੀ ਪੇਸ਼ਕਸ਼ ਕਰਦੀ ਹੈ।

ਟ੍ਰਾਈਡੈਂਟ ਦਾ ਨਿਰੰਤਰ ਵਾਧਾ ਸਥਾਨਕ ਅਰਥਵਿਵਸਥਾ ’ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਮੱਧ ਪ੍ਰਦੇਸ਼ ਵਿੱਚ, ਜਿੱਥੇ ਕੰਪਨੀ ₹3,000 ਕਰੋੜ ਦਾ ਹੋਰ ਨਿਵੇਸ਼ ਕਰਨ ਦੀ ਯੋਜਨਾ ਤੇ ਕਾਮ ਕਰ ਰਹੀ ਹੈ, 3000 ਨਵੀਆਂ ਨੌਕਰੀਆਂ ਪੈਦਾ ਕਰ ਰਹੀ ਹੈ ਅਤੇ ਆਪਣੇ ਕਰਮਚਾਰੀਆਂ ਦੀ ਗਿਣਤੀ 12,000 ਤੋਂ ਵਧਾ ਕੇ 15,000 ਤੱਕ ਕਰ ਰਹੀ ਹੈ। ਹੁਨਰ-ਨਿਰਮਾਣ ਅਤੇ ਭਰਤੀ ਵਿੱਚ ਕੰਪਨੀ ਦੇ ਨਿਵੇਸ਼, ਖਾਸ ਤੌਰ ’ਤੇ ਤਕਸ਼ਸ਼ਿਲਾ ਪਹਿਲਕਦਮੀ ਦੁਆਰਾ, ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹਨਾਂ ਪੁਰੁਸਕਾਰਾਂ ਤੋਂ ਇਲਾਵਾ, ਟ੍ਰਾਈਡੈਂਟ ਗਰੁੱਪ ਨੇ ਉੱਚ ਕਰਮਚਾਰੀਆਂ ਦੀ ਸੰਤੁਸ਼ਟੀ ਅਤੇ ਰੁਝੇਵਿਆਂ ਨੂੰ ਬਣਾਈ ਰੱਖਣ ਲਈ ਆਪਣੇ ਚੱਲ ਰਹੇ ਯਤਨਾਂ ਨੂੰ ਹੋਰ ਉਜਾਗਰ ਕਰਦੇ ਹੋਏ, ਰੁਜ਼ਗਾਰਦਾਤਾ ਬ੍ਰਾਂਡਿੰਗ ਵਿੱਚ ਉੱਤਮਤਾ ਲਈ 4.2 ਦੀ ਗਲਾਸਡੋਰ ਰੇਟਿੰਗ ਅਤੇ ਏਮਬਿਸਹਨ ਬਾਕਸ ਬੈਜ ਵੀ ਪ੍ਰਾਪਤ ਕੀਤਾ ਹੈ।

Have something to say? Post your comment

More From Punjab

 ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਬਦਨਾਮ ਗੈਂਗਸਟਰ ਗੋਲ਼ੀਬਾਰੀ 'ਚ ਗੰਭੀਰ ਜ਼ਖ਼ਮੀ

ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਬਦਨਾਮ ਗੈਂਗਸਟਰ ਗੋਲ਼ੀਬਾਰੀ 'ਚ ਗੰਭੀਰ ਜ਼ਖ਼ਮੀ

ਤਰਨਤਾਰਨ ’ਚ ਦੇਰ ਰਾਤ ਮੁੜ ਚੱਲੀਆਂ ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ, ਮੁਲਜ਼ਮ ਦੀ ਲੱਤ ’ਤੇ ਲੱਗੀ ਗੋਲ਼ੀ, ਕਾਬੂ

ਤਰਨਤਾਰਨ ’ਚ ਦੇਰ ਰਾਤ ਮੁੜ ਚੱਲੀਆਂ ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ, ਮੁਲਜ਼ਮ ਦੀ ਲੱਤ ’ਤੇ ਲੱਗੀ ਗੋਲ਼ੀ, ਕਾਬੂ

ਚੋਹਲਾ ਸਾਹਿਬ 'ਚ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤੇ ਲੰਡਾ ਗਰੁੱਪ ਦੇ 3 ਮੈਂਬਰ

ਚੋਹਲਾ ਸਾਹਿਬ 'ਚ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤੇ ਲੰਡਾ ਗਰੁੱਪ ਦੇ 3 ਮੈਂਬਰ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਸਮਲਿੰਗੀ ਸਿਰੀਅਲ ਕਿਲਰ ਸੋਢੀ ਨੇ ਫਤਹਿਗੜ੍ਹ ਸਾਹਿਬ ਤੇ ਸਰਹਿੰਦ ’ਚ ਵੀ ਕੀਤੇ ਸੀ ਕਤਲ, ਹੁਣ ਤਕ ਦੀ ਜਾਂਚ ਦੌਰਾਨ ਹੋਏ ਹੈਰਾਨਕੁਨ ਖੁਲਾਸੇ

ਸਮਲਿੰਗੀ ਸਿਰੀਅਲ ਕਿਲਰ ਸੋਢੀ ਨੇ ਫਤਹਿਗੜ੍ਹ ਸਾਹਿਬ ਤੇ ਸਰਹਿੰਦ ’ਚ ਵੀ ਕੀਤੇ ਸੀ ਕਤਲ, ਹੁਣ ਤਕ ਦੀ ਜਾਂਚ ਦੌਰਾਨ ਹੋਏ ਹੈਰਾਨਕੁਨ ਖੁਲਾਸੇ

 ਦੂਸਰੀ ਵਾਰ 44 ਮਹਿਲਾ ਕੌਂਸਲਰ ਪਹੁੰਚੀਆਂ ਨਿਗਮ ਹਾਊਸ, ਮੇਅਰ ਦਾ ਅਹੁਦਾ ਅਜੇ ਵੀ ਉਨ੍ਹਾਂ ਤੋਂ ਦੂਰ; ਜਾਣੋ ਕੀ ਹੈ ਸਮੀਕਰਨ?

ਦੂਸਰੀ ਵਾਰ 44 ਮਹਿਲਾ ਕੌਂਸਲਰ ਪਹੁੰਚੀਆਂ ਨਿਗਮ ਹਾਊਸ, ਮੇਅਰ ਦਾ ਅਹੁਦਾ ਅਜੇ ਵੀ ਉਨ੍ਹਾਂ ਤੋਂ ਦੂਰ; ਜਾਣੋ ਕੀ ਹੈ ਸਮੀਕਰਨ?

21 ਘੰਟੇ ਤੋਂ 150 ਫੁੱਟ ਡੂੰਘੇ ਬੋਰਵੈੱਲ 'ਚ ਫਸੀ 3 ਸਾਲਾ ਚੇਤਨਾ, ਬਚਾਉਣ ਲਈ ਯਤਨ ਅਜੇ ਵੀ ਜਾਰੀ; ਦੇਸ ਜੁਗਾੜ ਨਾਲ ਹੋ ਰਿਹਾ ਰੈਸਕਿਊ

21 ਘੰਟੇ ਤੋਂ 150 ਫੁੱਟ ਡੂੰਘੇ ਬੋਰਵੈੱਲ 'ਚ ਫਸੀ 3 ਸਾਲਾ ਚੇਤਨਾ, ਬਚਾਉਣ ਲਈ ਯਤਨ ਅਜੇ ਵੀ ਜਾਰੀ; ਦੇਸ ਜੁਗਾੜ ਨਾਲ ਹੋ ਰਿਹਾ ਰੈਸਕਿਊ

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦੋਆਬਾ ਤੇ ਮਾਲਵਾ, ਮਾਝੇ ਤੋਂ ਹਥਿਆਰਾਂ ਦੀ ਖੇਪ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਪਸ਼ੀਆਂ ਦੇ ਗੁਰਗੇ

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦੋਆਬਾ ਤੇ ਮਾਲਵਾ, ਮਾਝੇ ਤੋਂ ਹਥਿਆਰਾਂ ਦੀ ਖੇਪ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਪਸ਼ੀਆਂ ਦੇ ਗੁਰਗੇ

ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਵਾਲੀ ਕੇਜਰੀਵਾਲ ਦੀ ਫ਼ਰਜ਼ੀ ਵੀਡੀਓ ਅਪਲੋਡ ਕਰਨ ਦੇ ਮਾਮਲੇ ’ਚ ਛੇ ਕੇਸ ਦਰਜ

ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਵਾਲੀ ਕੇਜਰੀਵਾਲ ਦੀ ਫ਼ਰਜ਼ੀ ਵੀਡੀਓ ਅਪਲੋਡ ਕਰਨ ਦੇ ਮਾਮਲੇ ’ਚ ਛੇ ਕੇਸ ਦਰਜ

ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਤਿੰਨ ਵਿਅਕਤੀਆਂ ਖ਼ਿਲਾਫ ਕੇਸ ਦਰਜ

ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਤਿੰਨ ਵਿਅਕਤੀਆਂ ਖ਼ਿਲਾਫ ਕੇਸ ਦਰਜ