ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ : ਜ਼ਿਲ੍ਹੇ ਦੇ ਪਿੰਡ ਮੁੰਡਾਪਿੰਡ ’ਚ ਦੇਰ ਰਾਤ ਦੋ ਅਣਪਛਾਤਿਆਂ ਵੱਲੋਂ ਇਕ ਘਰ ਉੱਪਰ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲ਼ੀਆਂ ਘਰ ਦੇ ਦਰਵਾਜੇ ਤੇ ਪਾਣੀ ਵਾਲੀ ਟੈਂਕੀ ’ਤੇ ਲੱਗੀਆਂ। ਸਵੇਰੇ ਉਸ ਨੇ ਘਰ ਦੇ ਬਾਹਰ ਵੇਖਿਆ ਤਾਂ ਪਿਸਟਲ ਦੇ ਖੋਲ ਮਿਲੇ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਭਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਮੁੰਡਾਪਿੰਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਰਾਤ ਕਰੀਬ ਸਵਾ ਦਸ ਵਜੇ ਉਸਦੇ ਘਰ ਦੇ ਸਾਹਮਣੇ ਦੋ ਅਣਪਛਾਤੇ ਵਿਅਕਤੀ ਆਏ। ਜਿਨ੍ਹਾਂ ਨੇ ਉਸ ਦੇ ਘਰ ਤੇ ਗੇਟ ਉੱਪਰ ਫਾਇਰਿੰਗ ਕਰ ਦਿੱਤੀ। ਉਸਨੇ ਦੱਸਿਆ ਕਿ ਗੋਲੀਆਂ ਉਨ੍ਹਾਂ ਦੇ ਦਰਵਾਜੇ ਤੇ ਘਰ ’ਚ ਪਈ ਪਾਣੀ ਵਾਲੀ ਟੈਂਕੀ ’ਤੇ ਲੱਗੀਆਂ। ਉਸ ਨੇ ਸਵੇਰੇ ਉੱਠ ਕੇ ਘਰ ਦੇ ਸਾਹਮਮਣੇ ਤੋਂ ਪਿਸਟਲ ਦੇ ਖੋਲ ਪਏ ਵੇਖੇ। ਜਾਂਚ ਅਧਿਕਾਰੀ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ।