ਮੋਗਾ - ਦੇਰ ਰਾਤ ਕੋਟਕਪੂਰਾ ਬਾਈਪਾਸ ਤੇ ਆਰ ਟੀ ਓ ਵੱਲੋਂ ਓਵਰਲੋਡ ਟਿੱਪਰ ਤੇ ਟਰੱਕਾਂ ਦੀ ਚੈਕਿੰਗ ਕੀਤੀ ਗਈ ਤੇ ਚਲਾਨ ਕਰਕੇ ਬੰਦ ਕੀਤੇ ਗਏ ਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸੁਨੇਹਾ ਦਿੱਤਾ ਗਿਆ ਇਸ ਮੌਕੇ ਆਰਟੀਓ ਸਾਰੰਗ ਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਓਵਰਲੋਡ ਟਿੱਪਰ ਅਤੇ ਟਰੱਕ ਸੜਕਾਂ ਤੇ ਚਲਦੇ ਹਨ ਜਿਸ ਦੌਰਾਨ ਕਈ ਹਾਦਸੇ ਵਾਪਰਦੇ ਹਨ।ਉਨ੍ਹਾਂ ਕਿਹਾ ਕਿ ਮੋਗੇ ਦੇ ਵੱਖ ਵੱਖ ਜਗ੍ਹਾਂ ਤੇ ਜਾ ਕੇ ਚੈਕਿੰਗ ਕੀਤੀ ਅਤੇ ਦੋ ਟਿੱਪਰ ਅਤੇ ਇੱਕ ਓਵਰਲੋਡ ਟਰੱਕ ਨੂੰ ਬੰਦ ਕਰ ਦਿੱਤਾ ਅਤੇ 15 ਦੇ ਕਰੀਬ ਚਲਾਨ ਕੱਟੇ ਗਏ ਉਨ੍ਹਾਂ ਕਿਹਾ ਕਿ ਓਵਰਲੋਡ ਵਹੀਕਲਾ ਨਾਲ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਓਵਰਲੋਡ ਗੱਡੀਆਂ ਸੜਕਾਂ ਤੇ ਨਾ ਚਲਾਉਣ ਤਾਂ ਜੋ ਕੋਈ ਦੁਰਘਟਨਾ ਨਾ ਵਾਪਰ ਸਕੇ।