ਬਰਨਾਲਾ, 7 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਹਾੜੀ ਦੇ ਸੀਜਨ ਦੌਰਾਨ ਆੜਤੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜਰ ਅਤੇ ਬਰਨਾਲਾ ਮੰਡੀ ਦੇ ਆੜਤੀਆਂ ਦੀ ਪਿਛਲੇ ਦਿਨਾਂ ਵਿੱਚ ਹੋਈ ਚੋਣ ਦੇ ਸੰਦਰਭ ਵਿੱਚ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿੱਚ ਬਰਨਾਲਾ ਜਿਲੇ ਦੇ ਆੜਤੀਆਂ ਦੀ ਇੱਕ ਮੀਟਿੰਗ ਬਰਨਾਲਾ ਕਲੱਬ ਵਿਖੇ ਹੋਈ। ਧਨੌਲਾ ਬਰਨਾਲਾ ਸਮੇਤ ਜਿਲੇ੍ਹ ਦੀਆਂ ਵੱਖ ਵੱਖ ਮੰਡੀਆਂ ਦੇ ਆੜਤੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਜਿਲ੍ਹਾ ਅਤੇ ਮੰਡੀ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੂੰ ਦੁਬਾਰਾ ਪ੍ਰਧਾਨ ਚੁਣੇ ਜਾਣ ਤੇ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ,ਓਥੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਆੜ੍ਹਤੀਆਂ ਨੂੰ ਬਗੈਰ ਮਤਲਬ ਤੋ ਰਾਜਨੀਤੀ ਵਿੱਚ ਘਸੀਟਣ ਦੀ ਕਵਾਇਦ ਤੋਂ ਹਟਕੇ ਸਾਡੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਤੋਂ ਗੁਰੇਜ ਕੀਤਾ ਜਾਵੇ।ਉਹਨਾਂ ਆੜਤੀਆਂ ਨੂੰ ਦਰਪੇਸ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਸਾਡੇ ਢਾਈ ਫੀਸਦੀ ਕਮਿਸ਼ਨ ਦੀ ਲਟਕਦੀ ਮੰਗ ਨੂੰ ਪੂਰਾ ਕਰਕੇ ਆੜਤੀਆਂ ਨੂੰ ਇਨਸਾਫ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਏਪੀਐਮਸੀ ਐਕਟ ਮੁਤਾਬਿਕ ਸਾਡਾ ਕਮਿਸ਼ਨ ਢਾਈ ਪਰਸੈਂਟ ਹੀ ਹੈ,ਪਰ ਸਰਕਾਰ 46 ਰੁਪਏ/ਕੁਇੰਟਲ ਫਿਕਸ ਕਰਕੇ ਸਾਡੇ ਨਾਲ ਘੋਰ ਅਨਿਆਂ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਖਰੀਦ ਏਜੰਸੀਆਂ ਨੇ ਸੌਟਿਜ ਦੇ ਨਾਮ ਤੇ ਆੜਤੀਆਂ ਦੀ ਲੁੱਟ ਕੀਤੀ ਹੈ ਪਰ ਇਸ ਵਾਰ ਆੜਤੀਏ ਪਿਛਲੀ ਵਾਰ ਦੀ ਤਰਾਂ ਆਪਣੀ ਲੁੱਟ ਚੁੱਪ ਕਰਕੇ ਨਹੀ ਹੋਣ ਦੇਣਗੇ।ਉਹਨਾਂ ਮੰਗ ਕੀਤੀ ਕਿ ਸਰਕਾਰ 72 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਖਰੀਦ ਨੂੰ ਯਕੀਨੀ ਬਣਾਵੇ।ਜੇਕਰ ਸਰਕਾਰ 72 ਘੰਟਿਆਂ ਦੇ ਅੰਦਰ ਅੰਦਰ ਫਸਲ ਨਹੀ ਚੁੱਕਦੀ ਤਾਂ ਆੜਤੀਏ ਕਿਸੇ ਵੀ ਨੁਕਸਾਨ ਲਈ ਜਿੰਮੇਵਾਰ ਨਹੀ ਹੋਣਗੇ।ਉਹਨਾਂ ਆੜਤੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅਸੀ ਵੱਡੇ ਜਿਮੀਦਾਰਾਂ ਦੀਆਂ ਢੇਰੀਆਂ ਪਹਿਲ ਦੇ ਅਧਾਰ ਤੇ ਭਰਦੇ ਹਾਂ ਪਰ ਇੱਕ ਦੋ ਏਕੜ ਵਾਲੇ ਕਿਸਾਨਾਂ ਨੂੰ ਨਜਰ ਅੰਦਾਜ਼ ਕਰਦੇ ਹਾਂ ਜੋ ਕਿ ਚੰਗਾ ਵਰਤਾਰਾ ਨਹੀ ਹੈ,ਜਦੋਕਿ ਘੱਟ ਫਸਲ ਵਾਲੇ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ।ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ,ਦਰਸ਼ਨ ਸਿੰਘ ਸੰਘੇੜਾ,ਧਨੌਲਾ ਮੰਡੀ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ,ਯਾਦਵਿੰਦਰ ਸਿੰਘ ਬਿੱਟੂ ਦਿਵਾਨਾ,ਜਤਿੰਦਰ ਜੇਕੇ,ਟਿੰਕੂ ਢਿੱਲੋਂ,ਵਿਵੇਕ ਕੁਮਾਰ ਸਿੰਗਲਾ,ਸਤੀਸ ਚੀਮਾ,ਗੱਗੀ ਰੰਗੀਆਂ,ਜੀਵਨ ਸਹਿਜ ਰਾਮ,ਇਕਵਾਲ ਸਿੰਘ ਸਰਾਂ,ਸੋਨੀ ਭੋਤਨਾ,ਸੁਦਰਸ਼ਨ ਗਰਗ,ਜਿੰਮੀ ਠੀਕਰੀਵਾਲਾ,ਟੋਨੀ ਕੁਰੜ,ਰਕੇਸ ਰੰਗੀਆਂ,ਰਘੂ,ਰਜਿੰਦਰ ਕੁਮਾਰ,ਭੋਜ ਰਾਮ,ਭੋਲਾ ਸਿੰਘ ਝਲੂਰ,ਵਿਸ਼ਵ ਵਿਜੇ,ਸੋਮ ਨਾਥ ਸਹੌਰੀਆਹੈਪੀ ਕੁਰੜ,,ਨਵੀਨ ਕੇ ਐਸ ਬੀ,ਕਾਲਾ ਕੁਰੜ,ਪਵਨ ਅਰੋੜਾ, ,ਅਤੇ ਗਗਨ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਆੜਤੀਏ ਹਾਜਰ ਸਨ।