ਬਰਨਾਲਾ, 7 ਅਪ੍ਰੈਲ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਬਰਨਾਲਾ ਪੁਲੀਸ ਨੇ ਅਗਵਾ ਹੋਏ 2 ਸਾਲਾ ਬੱਚੇ ਨੂੰ ਲੱਭਕੇ ਉਨ੍ਹਾਂ ਦੇ ਮਾਪਿਆਂ ਨੂੰ ਸਪੁਰਦ ਕਰਕੇ ਅਤੇ ਗਿਰੋਹ ਦੇ 9 ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਨਦੀਪ ਸਿੰਘ ਸਿੱਧੂ ਆਈਪੀਐਸ ਡੀਆਈਜੀ ਪਟਿਆਲਾ ਰੇਂਜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੰਮਦ ਸਰਫਰਾਜ਼ ਆਲਮ ਐਸਐਸਪੀ ਬਰਨਾਲਾ ਦੀ ਯੋਗ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਟੀਮ ਸਨਦੀਪ ਸਿੰਘ ਮੰਡ ਪੀਪੀਐਸ ਕਪਤਾਨ ਪੁਲਿਸ (ਇੰਨ.) ਬਰਨਾਲਾ, ਸਤਵੀਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਅਤੇ ਏਐਸਆਈ ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਿਤੀ 04/04/2025 ਨੂੰ ਅਗਵਾ ਹੋਏ ਵੀਨਾ ਦੇਵੀ ਪਤਨੀ ਧਰਵਿੰਦਰ ਕੁਮਾਰ ਵਾਸੀ ਮਾਲਦਾ ਬਿੰਦਰੀਆ ਜ਼ਿਲ੍ਹਾ ਸੇਖਪੁਰਾ (ਬਿਹਾਰ) ਹਾਲ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲਾ ਦੇ 02 ਸਾਲਾ ਲੜਕੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਅਕਸ਼ੈ ਕੁਮਾਰ ਨੂੰ ਸਹੀ ਸਲਾਮਤ ਬ੍ਰਾਮਦ ਕੀਤਾ ਗਿਆ ਅਤੇ ਗਿਰੋਹ ਦੇ 09 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਘਟਨਾ ਸਬੰਧੀ ਮੁਕੱਦਮਾ 121 ਮਿਤੀ 04-04-2025 ਅ/ਧ 140 (3), 111(2) (2) ਬੀਐਨਐਸ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਕੇ ਸਤਵੀਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ (ਸ.ਬ.) ਬਰਨਾਲਾ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ, ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਸ:ਬ: ਚਰਨਜੀਤ ਸਿੰਘ ਚੌਂਕੀ ਇੰਚਾਰਜ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿੰਨਾ ਵੱਲੋਂ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਅਤੇ ਮਨੁੱਖੀ ਇਟੈਲੀਜੈਂਸ ਦੀ ਮੱਦਦ ਨਾਲ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ’ਚ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਪੁੱਤਰ ਸੂਬਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਜੰਡਾ ਵਾਲਾ ਰੋਡ ਘੁਮਿਆਰਾ ਵਾਲੀ ਗਲੀ, ਨੇੜੇ ਛੋਟੀ ਮਾਤਾ ਰਾਣੀ ਦਾ ਮੰਦਰ ਬਰਨਾਲਾ। (ਮੋਟਰਸਾਈਕਲ ਸਵਾਰ ਅਗਵਾਕਾਰ), ਅਦਿੱਤਿਆ ਉਰਫ ਨੋਨੀ ਪੁੱਤਰ ਪਵਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਜੰਡਾਵਾਲਾ ਰੋਡ ਘੁਮਿਆਰਾ ਵਾਲੀ ਗਲੀ ਬਰਨਾਲਾ, ਮਾਨਵ ਅਰੋੜਾ ਪੁੱਤਰ ਪ੍ਰਿੰਸ ਅਰੋੜਾ ਪੁੱਤਰ ਸੋਹਣ ਲਾਲ ਵਾਸੀ ਰਾਧਾ ਸੁਆਮੀ ਵਾਲੀ ਗਲੀ ਬਰਨਾਲਾ। (ਅਗਵਾਕਾਰ ਮੋਟਰਸਾਈਕਲ ਚਾਲਕ), ਕੋਹੀਨੂਰ ਪੁੱਤਰ ਰਛਪਾਲ ਸਿੰਘ ਵਾਸੀ ਚੰਡਾਰੀ ਕਲਾਂ ਜਿਲਾ ਲੁਧਿਅਣਾ, ਦਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਾਡਲ ਟਾਊਨ ਖੰਨਾ, ਰੋਹਿਤ ਪੁੱਤਰ ਮਨੋਜ ਕੁਮਾਟ ਵਾਸੀ ਬਿਹਾਰ ਹਾਲ ਆਬਾਦ ਰਹੈਨ ਮੰਡੀ ਖੰਨਾ, ਦਸਰਥ ਸਿੰਘ ਪੁੱਤਰ ਅਰਜਨਸਿੰਘ ਵਾਸੀ ਨਾਥੂਖੇੜੀ ਥਾਣਾ ਸਵਾਰਸ ਜਿਲਾਂ ਮੰਦੋਸਰ ਐਮ ਪੀ, ਰਵਿੰਦਰ ਕੌਰ ਪਤਨੀ ਰਛਪਾਲ ਸਿੰਘ ਢੰਡਾਰੀ ਕਲਾਂ ਜਿਲ੍ਹਾ ਲੁਧਿਅਣਾ, ਡਾਕਟਰ ਵਿਕਾਸ ਤਿਵਾੜੀ ਪੁੱਤਰ ਅਕੇਸਵਰ ਤਿਵਾੜੀ ਵਾਸੀ ਦੁਰਗਾ ਕਾਲੋਨੀ ਲੁਧਿਆਣਾ। ਉਪਰੋਕਤ ਟੀਮਾਂ ਵੱਲੋਂ ਸਾਂਝੇ ਤੌਰ ਆਪਰੇਸ਼ਨ ਦੌਰਾਨ ਦੋਸ਼ੀਆਨ ਦਵਿੰਦਰ ਸਿੰਘ, ਰੋਹਿਤ ਅਤੇ ਦਸਰਥ ਸਿੰਘ ਨੂੰ ਮੱਧ ਪ੍ਰਦੇਸ਼ ਪੁਲਿਸ ਨਾਲ ਸਾਝੇ ਅਪ੍ਰੇਸ਼ਨ ਦੌਰਾਨ ਨੇੜੇ ਸੁਵਾਸਰਾ ਜ਼ਿਲ੍ਹਾ ਮੰਦਸੌਰ (ਐਮਪੀ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਨ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ, ਅਦਿੱਤਿਆ ਉਰਫ ਨੰਨੀ, ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ ਅਗਵਾਹ ਹੋਏ ਬੱਚੇ ਅਕਸ਼ੈ ਕੁਮਾਰ ਨੂੰ ਸੁਰੱਖਿਅਤ ਬ੍ਰਾਮਦ ਕੀਤਾ ਗਿਆ। ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਵਿੰਦਰ ਕੌਰ ਨੇ ਦੇਸੀ ਡਾਕਟਰ ਵਿਕਾਸ ਤਿਵਾੜੀ ਰਾਹੀਂ ਅਗਵਾ ਕੀਤੇ ਗਏ ਬੱਚੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਕੋਈ ਬੇ-ਔਲਾਦ ਜੋੜਾ ਲੱਭ ਕੇ 2 ਲੱਖ ਰੁਪਏ ਵਿੱਚ ਵੇਚਣ ਦੀ ਸਾਜਿਸ਼ ਕੀਤੀ ਸੀ। ਦੋਸ਼ੀ ਕੋਹਿਨੂਰ ਸਿੰਘ ਉਕਤ ਰਵਿੰਦਰ ਕੌਰ ਦਾ ਬੇਟਾ ਹੈ, ਨੇ ਜੇਲ੍ਹ ਵਿਚ ਉਸਦੇ ਨਾਲ ਰਹੇ ਦੋਸ਼ੀਆਨ ਅਦਿਤਿਆ ਉਰਫ ਨੰਨੀ ਅਤੇ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਨਾਲ ਮਿਲ ਕੇ ਇਸ ਸਾਜਿਸ਼ ਨੂੰ ਅੰਜਾਮ ਦਿੱਤਾ। ਦੋਸ਼ੀ ਮਾਨਵ ਅਰੋੜਾ ਅਤੇ ਦਮਨਪ੍ਰੀਤ ਸਿੰਘ ਮਿਤੀ 04-04-2025 ਨੂੰ ਝੁੱਗੀਆਂ ਅਨਾਜ ਮੰਡੀ ਬਰਨਾਲਾ ਤੋਂ ਅਕਸ਼ੈ ਕੁਮਾਰ ਨੂੰ ਅਗਵਾ ਕਰਕੇ ਲੈ ਗਏ ਅਤੇ ਰਸਤੇ ਵਿੱਚ ਦੋਸ਼ੀ ਅਦਿਤਿਆ ਉਰਫ ਨੰਨੀ ਵੀ ਇਹਨਾਂ ਨਾਲ ਸ਼ਾਮਲ ਹੋ ਗਿਆ ਅਤੇ ਅੱਗੇ ਬੱਚੇ ਨੂੰ ਹੌਂਡਾ ਅਮੇਜ ਗੱਡੀ ਵਿਚ ਸਵਾਰ ਕੋਹਿਨੂਰ ਸਿੰਘ ਅਤੇ ਦਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਜੋ ਉਸਨੂੰ ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਪਾਸ ਸਾਰਥਿਕ ਹੈਲਥ ਕੇਅਰ ਮੁੰਡੀਆ ਖੁਰਦ ਲੁਧਿਆਣਾ ਵਿਖੇ ਲੈ ਗਏ। ਇਸ ਗਿਰੋਹ ਵਿਚ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਅਤੇ ਅਦਿਤਿਆ ਉਰਵ ਨੰਨੀ ਪਹਿਲਾਂ ਵੀ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਸਾਲ 2023 ਵਿੱਚ ਲੁਧਿਆਣਾ 8 ਕਰੋੜ ਦੀ ਬੈਂਕ ਡਕੇਤੀ ਦੀ ਵਾਰਦਾਤ ਅੰਜਾਮ ਦਿੱਤਾ ਸੀ ਜਿਸ ਸਬੰਧੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395, 342 323, 427, 506, 120ਬੀ ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਹੈ। ਉਕਤ ਵਿਅਕਤੀਆਂ ਤੋਂ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ, ਇੱਕ ਗੱਡੀ ਹੋਂਡਾ ਅਮੇਜ ਅਤੇ ਤਾਂਤ੍ਰਿਕ ਸਮੱਗਰੀ ਬਰਾਮਦ ਹੋਈ।
ਫੋਟੋ-7ਬੀਐਨਐਲ1
---