ਲਖੀਮਪੁਰ ਖੀਰੀ ਨੂੰ ਭਾਜਪਾ ਦੇ ਗੁੰਡਿਆਂ ਨੇ ਬਣਾਇਆ ਜਲਿਆਂਵਾਲਾ ਬਾਗ਼
ਕੇਦਰ ਸਰਕਾਰ ਅਜੇ ਮਿਸਰਾ, ਖੱਟਰ ਤੋਂ ਲਵੇ ਅਸਤੀਫ਼ਾ ਅਤੇ ਅਜੇ ਮਿਸਰਾ ਤੇ ਅਸੀਸ ਮੋਨੂ ਉਤੇ ਕਤਲ ਕੇਸ ਦਰਜ ਕਰੇ--ਰਾਏਪੁਰ
ਮਾਨਸਾ ( ਤਰਸੇਮ ਸਿੰਘ ਫਰੰਡ ) ਕਿਸਾਨੀ ਸੰਘਰਸ਼ ਸਿਖਰਾਂ ਉਤੇ ਹੈ ਪਿਛਲੇ ਸਾਢੇ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨ ਸਾਤਮਈ ਤਰੀਕੇ ਨਾਲ ਜਾਬਤੇ ਵਿੱਚ ਰਹਿਕੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾ ਦਾ ਵਿਰੋਧ ਕਰ ਰਹੇ ਹਨ। ਪਰ ਭਾਜਪਾ ਸਰਕਾਰਾਂ ਕਿਸਾਨ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਉਤੇ ਉਤਰ ਆਈਆਂ ਹਨ ਅਤੇ ਲਗਾਤਾਰ ਅੰਗਰੇਜ਼ਾਂ ਦੀ ਤਰ੍ਹਾਂ ਹਰੇਕ ਜਗਾਹ ਨੂੰ ਜਲਿਆਂਵਾਲਾ ਬਾਗ਼ ਬਣਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨਸਾਫ਼ ਦੀ ਆਵਾਜ਼ ਪੰਜਾਬ ਦੇ ਮੁੱਖ ਬੁਲਾਰੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਿਛਲੇ ਦਿਨੀਁ ਯੂ ਪੀ ਦੀ ਭਾਜਪਾ ਯੋਗੀ ਸਰਕਾਰ ਦੇ ਕੇਦਰੀ ਰਾਜ ਮੰਤਰੀ ਅਜੇ ਮਿਸਰਾ ਟੈਣੀ ਤੇ ਉਸਦੇ ਗੁੰਡੇ ਮੁੰਡੇ ਅਸੀਸ ਮੋਨੂ ਵੱਲੋਂ ਕਿਸਾਨਾਂ ਉਪਰ ਗੱਡੀਆਂ ਚੜਾਕੇ 4-5 ਕਿਸਾਨਾਂ ਨੂੰ ਸਹੀਦ ਕਰ ਦਿੱਤਾ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਜੇ ਮਿਸਰਾ ਦੀ ਗੁੰਡਾਗਰਦੀ ਤਿਕੋਨੀਆ ਥਾਣੇ ਵਿੱਚ ਹਿਸਟਰੀ ਸੀਟ ਹੱਤਿਆ ਦੇ ਮਾਮਲੇ, 1990 ਤੋ ਹੁਣ ਤੱਕ ਹਥਿਆਰਾਂ ਨਾਲ ਲੈਸ਼ ਹੋਕੇ ਮਾਰਪੀਟ, ਘਰਾ ਵਿੱਚ ਘੁਸਕੇ ਗੁੰਡਾਗਰਦੀ, ਸੁਧਰ ਜਾਵੋ, ਨਹੀਂ ਤਾਂ ਅਸੀਂ ਸੁਧਾਰ ਦੇਵਾਗੇ, ਕਾਤਲ ਦੇ ਮੁਕੱਦਮੇ ਆਦਿ ਬਹੁਤ ਸਾਰੇ ਕੇਸ ਚੱਲ ਰਹੇ ਹਨ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਦੇਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੇਦਰੀ ਰਾਜ ਗ੍ਰਿਹ ਮੰਤਰੀ ਇੱਕ ਗੁੰਡੇ ਨੂੰ ਬਣਾਇਆ ਗਿਆ ਹੈ, ਜਿਸ ਦੀ ਸਹਿ ਇੱਕ ਪੱਤਰਕਾਰ ਤੇ 4-5 ਕਿਸਾਨਾਂ ਉਤੇ ਗੱਡੀਆਂ ਚੜਾਕੇ ਤੇ ਗੋਲੀਆਂ ਬਰਾਈਆ ਗਈਆਂ ਅਤੇ ਉਨ੍ਹਾਂ ਨੂੰ ਸਹੀਦ ਕਰ ਦਿੱਤਾ ਗਿਆ ਹੈ। ਰਾਏਪੁਰ ਨੇ ਕਿਹਾ ਕਿ ਅੱਜ ਦੇਸ ਦੇ ਪਹਿਲੇ ਗਹਿ ਮੰਤਰੀ ਸ.ਪਟੇਲ ਦੀ ਪੱਥਰ ਦੀ ਮੂਰਤੀ ਗੁਜਰਾਤ ਵਿੱਚ ਰੋ ਰਹੀ ਹੋਵੇਗੀ ਕਿ ਕਿਸਨੇ ਇਸ ਗੁੰਡੇ ਨੂੰ ਗਰਿਹ ਮੰਤਰੀ ਬਣਾਇਆ ਹੈ। ਸੰਵਿਧਾਨਕ ਪਦ ਤੇ ਬਿਰਾਜਮਾਨ ਮਨੋਰਥ ਲਾਲ ਖੱਟਰ ਦਾ ਬਿਆਨ ਵੀ ਚਿੰਤਾਜਨਕ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹਰੇਕ ਪਿੰਡ ਵਿੱਚ 500 ਲੋਕ ਡੰਡੇ ਲੈਕੇ ਤਿਆਰ ਰਹਿਣ, ਕਿਸਾਨ ਧਰਨੇ ਚੁਕਵਾਉਣ ਲਈ, ਜੈਸੇ ਕੋ ਤੈਸਾ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਕੀ ਭਾਜਪਾ ਦੀਆਂ ਸਾਰੀਆਂ ਸਰਕਾਰਾਂ ਗੁੰਡਿਆਂ ਦੀਆਂ ਹਨ? ਇਸ ਕਰਕੇ ਅਸੀਂ ਇਨ੍ਹਾਂ ਸਭ ਘਟਨਾਵਾਂ ਦੀ ਇਨਸਾਫ਼ ਦੀ ਆਵਾਜ਼ ਪੰਜਾਬ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਨਿੰਦਿਆ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੇ ਦੇਸ ਦੇ ਰਾਸਟਰਪਤੀ ਕੋਲੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਰਥ ਲਾਲ ਖੱਟਰ ਤੇ ਯੂ ਪੀ ਦੇ ਕੇਂਦਰੀ ਰਾਜ ਮੰਤਰੀ ਅਜੇ ਮਿਸਰਾ ਟੈਣੀ ਦਾ ਅਸਤੀਫ਼ਾ ਲਿਆ ਜਾਵੇ ਅਤੇ ਇਨ੍ਹਾਂ ਨੂੰ ਸੰਵਿਧਾਨਕ ਪਦਾ ਤੋਂ ਹਟਾਇਆ ਜਾਵੇ। ਕਿਸਾਨਾਂ ਦੇ ਹਿੱਤ ਵਿੱਚ ਇੱਕ ਪੱਤਰਕਾਰ ਅਤੇ 4-5 ਕਿਸਾਨਾਂ ਦੇ ਕਤਲ ਦਾ ਮੁਕੱਦਮਾ ਅਜੇ ਮਿਸਰਾ ਟੈਣੀ ਤੇ ਉਨ੍ਹਾਂ ਦੇ ਗੁੰਡੇ ਮੁੰਡੇ ਅਸੀਸ ਮੋਨੂ ਤੇ ਦਰਜ ਕਰਕੇ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਵੇ। ਨਹੀਂ ਤਾਂ 12 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਸਹੀਦਾਂ ਨੂੰ ਪੂਰੇ ਦੇਸ਼ ਦੀਆਂ ਸੜਕਾਂ ਬੰਦ ਕਰਕੇ ਸੜਕਾਂ ਉੱਤੇ ਸਰਧਾਂਜਲੀ ਦਿੱਤੀ ਜਾਵੇਗੀ। ਕਿਸਾਨਾਂ ਦੇ ਹਿੱਤ ਵਿੱਚ ਪੂਰਾ ਦੇਸ ਤਿਆਰ ਰਹੇ।