ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ -ਏ ਡੀ ਸੀ ਪੀ ਟ੍ਰੈਫਿਕ
ਨਜਾਇਜ਼ ਕਬਜ਼ਿਆਂ ਵਾਲਿਆ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ
ਅੰਮ੍ਰਿਤਸਰ 16 ਮਈ (ਵਰੁਣ ਸੋਨੀ)ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ ਵੱਲੋ ਹਾਲ ਬਜਾਰ ਵਿਖੇ ਨਜਾਇਜ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਗਲਤ ਪਾਰਕ ਕੀਤੀਆਂ ਗੱਡੀਆਂ ਟੋਅ ਕਰਵਾਕੇ ਗੱਡੀਆਂ ਦੇ ਚਲਾਨ ਕੀਤੇ ਗਏ। ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮਾਨ ਬਾਹਰ ਨਾ ਰੱਖਣ ਨਹੀ ਤਾਂ ਉਹਨਾ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸੇ ਤਰ੍ਹਾਂ ਰਾਮ ਬਾਗ ਇਲਾਕੇ ਵਿੱਚ ਵਿੱਚ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਰੌਗ ਪਾਰਕਿੰਗ ਦੇ ਚਲਾਨ ਕੀਤੇ ਗਏ ਤੇ ਗੱਡੀਆਂ ਟੋਅ ਕੀਤੀਆਂ ਗਈਆਂ। ਫਿਰ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਦੁਕਾਨਦਾਰਾਂ ਨਾਲ ਨਜਾਇਜ ਇੰਨਕਰੋਚਮੈਂਟ ਹਟਾਉਣ ਸਬੰਧੀ ਮੀਟਿੰਗ ਕੀਤੀ ਗਈ ਤੇ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਉਹ ਸਮਾਨ ਦੁਕਾਨਾ ਦੇ ਅੰਦਰ ਰੱਖਣਗੇ ਨਹੀ ਤਾਂ ਉਹਨਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੜਕ ਤੇ ਗਲਤ ਪਾਰਕ ਕੀਤੀਆਂ ਗੱਡੀਆਂ ਟੋਅ ਕਰਵਾਕੇ ਉਹਨਾ ਦੇ ਚਲਾਨ ਕੀਤੇ ਗਏ। ਰਾਮਸਰ ਬਜਾਰ ਵਿੱਚ ਵੀ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਸੜਕਾਂ ਤੇ ਗਲਤ ਪਾਰਕ ਕੀਤੇ ਵਹੀਕਲ ਹਟਾਏ ਗਏ। ਘਿਉ ਮੰਡੀ ਬਜਾਰ ਵਿੱਚ ਵੀ ਰੌਗ ਪਾਰਕਿੰਗ ਦੇ ਚਲਾਨ ਕੀਤੇ ਗਏ ਤੇ ਨਜਾਇਜ ਕਬਜ਼ਿਆਂ ਨੂੰ ਹਟਾਇਆ ਗਿਆ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾ ਨੂੰ ਹਦਾਇਤ ਕੀਤੀ ਗਈ ਕਿ ਉਹ ਸਮਾਨ ਦੁਕਾਨਾ ਦੇ ਅੰਦਰ ਲਗਾਉਣ, ਤਾਂ ਜੋ ਟਰੈਫਿਕ ਦੀ ਆਵਾਜਾਈ ਵਿੱਚ ਕੋਈ ਵਿਘਨ ਪੈਦਾ ਨਾ ਹੋਵੇ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।