ਗੁਰੂ ਸਾਹਿਬ ਦੀ ਬੇਅਦਬੀ ਦੇ ਵੱਧ ਰਹੇ ਵਰਤਾਰੇ ਨੂੰ ਠੱਲ੍ਹ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾ ਕੇ ਹੀ ਪੈ ਸਕਦੀ ਹੈ - ਜਥੇਦਾਰ ਬਖਸ਼ੀਸ਼ ਸਿੰਘ
ਰਾਜਪੁਰਾ ਵਿਖੇ ਬੇਅਦਬੀ ਕਰਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ
ਨਵੀਂ ਦਿੱਲੀ 18 ਮਈ (ਮਨਪ੍ਰੀਤ ਸਿੰਘ ਖਾਲਸਾ) - ਚਵਰ, ਛਤਰ ਤਖਤ ਦੇ ਮਾਲਿਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਆਨ ਸ਼ਾਨ ਤੇ ਮਾਨ ਨੂੰ ਕਾਇਮ ਰੱਖਣਾ ਹਰ ਸਿੱਖ ਦਾ ਮੁਢਲਾ ਫਰਜ਼ ਹੈ ਅਤੇ ਸਿੱਖ ਕੌਮ ਉੱਤੇ ਭਾਜੀ ਚਾੜਨ ਆਏ ਕਿਸੇ ਵੀ ਗੁਸਤਾਖ ਨੂੰ ਸੋਧਾ ਲਾਉਣਾ ਹੀ ਅਸਲ ਵਿੱਚ ਪੰਥਕ ਪ੍ਰੰਪਰਾਵਾਂ ਉੱਤੇ ਪਹਿਰਾ ਦੇਣਾ ਹੈ। ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਬਖਸ਼ੀਸ਼ ਸਿੰਘ ਵੱਲੋਂ ਪ੍ਰੈਸ ਦੇ ਨਾਮ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਰਵੋਰ ਦੇ ਕੰਢੇ ਸ਼ਰਾਬ ਪੀਣ ਵਾਲੀ ਗੁਸਤਾਖ ਮਹਿਲਾ ਨੂੰ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਜਾਗਦੀ ਜਮੀਰ ਵਾਲੇ ਸਿੱਖ ਨੌਜਵਾਨ ਨਿਰਮਲਜੀਤ ਸਿੰਘ ਵੱਲੋਂ ਸੋਧਾ ਲਾ ਕੇ ਪੰਥਕ ਪ੍ਰੰਪਰਾਵਾਂ ਦਾ ਪਾਲਣ ਕੀਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਸਾਲ 2015 ਤੋਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹਿਰਦੇ ਵੇਧਕ ਸਥਾ ਲਗਤਾਰ ਘਟਨਾਵਾਂ ਤੋਂ ਸ਼ੁਰੂ ਹੋਇਆ ਦੇਣ ਦੀ ਮੰਗ ਵੀ ਕੀਤੀ ਗਈ ਹੈ ਜੋ ਕਿ ਉਨ੍ਹਾਂ ਬੇਅਦਬੀਆਂ ਦਾ ਵੱਲੋਂ ਨਜ਼ਰਅੰਦਾਜ਼ ਕੀਤੀ ਗਈ ਹੈ ਬਲਕਿ ਸਿਲਸਿਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਲਗਾਤਾਰ ਜਾਰੀ ਹੈ । 2015 ਵਿੱਚ ਖੇਡਿਆ ਜਾ ਰਿਹਾ ਹੈ ਬੇਅਦਬੀਆਂ ਦੀ ਸ਼ੁਰੂਆਤ ਲੁਕ ਛਿਪ ਕੇ ਕਰਨ ਤੋਂ ਹੋਈ ਸੀ ਜੋ ਕਿ ਹੁਣ ਸ਼ਰੇਆਮ ਸੰਗਤ ਦੀ ਮੌਜੂਦਗੀ ਵਿੱਚ ਕੀਤੀ ਜਾ ਰਹੀ ਬੇਅਦਬੀ ਦਾ ਰੂਪ ਧਾਰਨ ਕਰ ਗਈ ਹੈ । ਪਿਛਲੇ ਦਿਨਾਂ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਪੰਥ ਦੋਖੀ ਤੇ ਗੁਰੂ ਸਾਹਿਬ ਦੇ ਗੁਸਤਾਖਾਂ ਵੱਲੋਂ ਬੇਅਦਬੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ । ਸਾਲ 2015 ਤੋਂ ਚੱਲਿਆ ਇਹ ਵਰਤਾਰਾ ਸਾਬਤ ਕਰਦਾ ਹੈ ਕਿ ਇਹ ਘਟਨਾਵਾਂ ਆਪ ਮੁਹਾਰੇ ਨਹੀਂ ਹੋ ਰਹੀਆਂ ਬਲਕਿ ਇਹਨਾਂ ਨੂੰ ਸਿੱਖ ਕੌਮ ਨੂੰ ਚੁਣੌਤੀ ਦੇਣ ਲਈ ਇੱਕ ਸਾਜ਼ਿਸ਼ ਤਹਿਤ ਕਰਵਾਇਆ ਜਾ ਰਿਹਾ ਹੈ । ਸਿੱਖਾਂ ਵੱਲੋਂ ਵੱਖ ਵੱਖ ਸਮਿਆਂ ਤੇ ਸਰਕਾਰ ਕੋਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਮੌਜੂਦਾ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਪਤਾ ਚਲਦਾ ਹੈ ਕਿ ਸੰਨ 1978 ਵਿੱਚ ਵੀ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨੂੰ ਚੁਣੌਤੀ ਦੇਣ ਲਈ ਨਕਲੀ ਨਿਰੰਕਾਰੀਆਂ ਦੇ ਰੂਪ ਵਿੱਚ ਗੁਰੂਡੰਮ ਨੂੰ ਉਤਸ਼ਾਹਤ ਕੀਤਾ ਸੀ ਇਸੇ ਹੀ ਤਰਜ਼ ਤੇ ਹੀ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਮਰਿਆਦਾ ਨੂੰ ਚੁਣੌਤੀ ਦੇਣ ਲਈ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੈ ।
1978 ਵਿੱਚ ਵੀ ਸਿੱਖ ਕੌਮ ਨੇ ਉਸ ਸਮੇਂ ਦੇ ਪੰਥ ਦੋਖੀਆਂ ਨਾਲ ਖਾਲਸਾਈ ਰਵਾਇਤਾਂ ਅਨੁਸਾਰ ਇਨਸਾਫ ਕੀਤਾ ਸੀ ਤੇ ਅੱਜ ਵੀ ਸਿੱਖ ਕੌਮ ਨੂੰ ਕਿਸੇ ਵੀ ਦੁਨਿਆਵੀ ਸਰਕਾਰ ਤੋਂ ਇਨਸਾਫ ਦੀ ਭੀਖ ਮੰਗਣ ਦੀ ਜਗ੍ਹਾ ਖਾਲਸਾਈ ਪ੍ਰੰਪਰਾਵਾਂ ਤੇ ਪਹਿਰਾ ਦਿੰਦਿਆਂ ਬੇਅਦਬੀ ਦੇ ਦੋਸ਼ੀਆਂ ਦਾ ਸੋਧਾ ਲਾ ਕੇ ਉਹਨਾਂ ਨਾਲ ਖਾਲਸਾਈ ਇਨਸਾਫ ਕਰਨਾ ਹੀ ਬੇਅਦਬੀਆਂ ਨੂੰ ਠੱਲ੍ਹ ਪਾਉਣ ਦਾ ਸਹੀ ਤਰੀਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀਤੇ ਦਿਨੀਂ ਰਾਜਪੁਰਾ ਵਿਖੇ ਵੀਂ ਬੇਅਦਬੀ ਕਰਣ ਦੀ ਇਕ ਹੋਰ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ।