ਫਲਾਈਟ ਦੇ ਬਾਥਰੂਮ 'ਚ ਪਾਇਲਟ ਦੀ ਹੋਈ ਮੌਤ
• ਪਨਾਮਾ 'ਚ ਕੀਤੀ ਗਈ ਐਮਰਜੈਂਸੀ ਲੈਂਡਿੰਗ
ਇਹ ਜਹਾਜ਼ ਮਿਆਮੀ( ਅਮਰੀਕਾ) ਤੋਂ ਚਿਲੀ ਜਾ ਰਿਹਾ ਸੀ
ਨਿਊਯਾਰਕ,18 ਅਗਸਤ (ਰਾਜ ਗੋਗਨਾ)—ਅਮਰੀਕਾ ਦੇ ਮਿਆਮੀ ਸਿਟੀ ਤੋਂ ਚਿਲੀ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਬਾਥਰੂਮ ਵਿੱਚ ਮੌਤ ਹੋ ਗਈ। ਇਸ ਕਾਰਨ ਕਰਕੇ ਰਾਤ ਨੂੰ ਫਲਾਈਟ ਨੂੰ ਪਨਾਮਾ 'ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਫਲਾਈਟ 'ਚ 271 ਯਾਤਰੀ ਸਵਾਰ ਸਨ। ਨਿਊਜ਼ ਵੈੱਬਸਾਈਟ 'ਦਿ ਸਨ' ਦੀ ਰਿਪੋਰਟ ਮੁਤਾਬਕ ਪਾਈਲਟ ਦੀ ਪਛਾਣ ਕੈਪਟਨ ਇਵਾਨ ਐਂਡੋਰ ਦੇ ਵਜੋਂ ਹੋਈ ਹੈ, ਜਿਸ ਦੀ ਉਮਰ 56 ਸਾਲ ਸੀ। ਐਂਡੋਰ ਇੱਕ LATAM ਏਅਰਲਾਈਨ ਦੀ ਉਡਾਣ ਭਰ ਰਿਹਾ ਸੀ ਜਦੋਂ ਉਸ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ। ਉਹ ਬਾਥਰੂਮ ਵਿੱਚ ਡਿੱਗ ਪਿਆ। ਰਿਪੋਰਟ ਮੁਤਾਬਕ ਫਲਾਈਟ 'ਚ ਮੌਜੂਦ ਇਕ ਨਰਸ ਅਤੇ ਦੋ ਡਾਕਟਰਾਂ ਨੇ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਫਲਾਈਟ ਦੇ ਦੋ ਕੋ-ਪਾਇਲਟਾਂ ਨੇ ਪਨਾਮਾ 'ਚ ਐਮਰਜੈਂਸੀ ਲੈਂਡਿੰਗ ਕਰਵਾਈ, LATAM ਏਅਰਲਾਈਨ ਗਰੁੱਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਿਆਮੀ ਤੋਂ ਸੈਂਟੀਆਗੋ ਜਾਣ ਵਾਲੀ ਫਲਾਈਟ LA505 ਨੂੰ ਸਿਹਤ ਐਮਰਜੈਂਸੀ ਕਾਰਨ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਕਰਨਾ ਪਿਆ। ਜਦੋਂ ਫਲਾਈਟ ਲੈਂਡ ਹੋਈ ਤਾਂ ਐਮਰਜੈਂਸੀ ਸੇਵਾਵਾਂ ਨੇ ਉਸ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਇਲਟ ਦੀ ਮੌਤ ਹੋ ਚੁੱਕੀ ਸੀ।ਏਅਰਲਾਈਨ ਨੇ ਪਾਇਲਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਅਤੇ ਕਿਹਾ, ਅਸੀਂ ਉਸ ਦੇ 25 ਸਾਲਾਂ ਦੇ ਕਰੀਅਰ ਅਤੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦੀ ਹਾਂ ਜੋ ਉਸ ਨੇ ਲਗਨ ਅਤੇ ਪੇਸ਼ੇਵਰ ਤੌਰ ਵਫ਼ਾਦਾਰੀ ਨਾਲ ਉਸ ਨੇ 'ਕੰਮ ਕੀਤਾ। ਉਡਾਣ ਦੌਰਾਨ ਪਾਇਲਟ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਵੀ ਕੀਤੀ ਗਈ ਸੀ।ਪ੍ਰੰਤੂ ਉਸ ਦੀ ਜਾਨ ਨਹੀਂ ਬੱਚ ਸਕੀ।