ਰਾਸ਼ਟਰੀ ਚੈਂਪੀਅਨ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਜ਼ੋਰੀ ਜੋਨਸ 19, ਸਾਲ ਦੀ ਕਾਰ ਸੜਕ ਹਾਦਸੇ ਵਿੱਚ ਮੌਤ
ਨਿਊਯਾਰਕ, 22 ਅਗਸਤ (ਰਾਜ ਗੋਗਨਾ)—ਹਾਕੀ ਦੀ ਰਾਸ਼ਟਰੀ ਚੈਂਪੀਅਨ ਗੁਸਤਾਵਸ ਅਡੋਲਫਸ ਕਾਲਜ ਦੀ ਇੱਕ 19 ਸਾਲਾ ਦੀ ਗੋਲਕੀਪਰ ਮਹਿਲਾ ਦੀ ਬੀਤੇਂ ਦਿਨ ਐਤਵਾਰ ਨੂੰ ਮਿਨੇਸੋਟਾ ਦੇ ਇਕ ਪੇਂਡੂ ਇਲਾਕੇਂ ਵਿੱਚ ਇੱਕ ਦਰਦਨਾਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸਦੇ ਨਾਲ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ।ਮਿਨੀਆਪੋਲਿਸ ਸਟਾਰ-ਟ੍ਰਿਬਿਊਨ ਦੇ ਅਨੁਸਾਰ, ਲਿਟਲ ਕੈਨੇਡਾ ਦੀ ਰਹਿਣ ਵਾਲੀ ਜੋਰੀ ਜੋਨਸ ਦੀ ਟੱਕਰ ਕਾਰਨ ਉਹ ਗੰਭੀਰ ਜ਼ਖਮੀ ਹੋਣ ਤੋ ਬਾਅਦ ਜਖਮਾਂ ਦੀ ਤਾਬ ਨਾ ਚੱਲਦੇ ਹੋਏ ਸਥਾਨਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ, ਇੰਨਾਂ ਸਾਰੀਆਂ ਔਰਤਾਂ ਨੂੰ ਨੇੜਲੇ ਮੋਂਟੇਵੀਡੀਓ ਹਸਪਤਾਲ ਲਿਜਾਇਆ ਗਿਆ ਸੀ।ਜੋਨਸ ਦੇ ਨਾਲ ਉਸ ਦੀ SUV ਗੱਡੀ ਵਿੱਚ ਟੀਮ ਦੀਆਂ ਹੋਰ ਤਿੰਨ ਔਰਤਾਂ ਸਵਾਰ ਸਨ। ਹਾਦਸਾ SUV ਵਿਚਕਾਰ ਹੋਇਆ, ਜੋ ਹਾਈਵੇਅ 'ਤੇ ਪੂਰਬ ਵੱਲ ਨੂੰ ਜਾ ਰਹੀ ਸੀ।ਇਹ ਹਾਦਸਾ ਰੂਟ 40, ਅਤੇ ਇੱਕ ਮਿਨੀਵੈਨ ਵਿਚਕਾਰ ਹਾਈਵੇਅ ਦੇ ਨਾਲ ਇੱਕ ਚੌਰਾਹੇ 'ਤੇ ਹੋਇਆ, ਜੋ ਕਿ ਮਿਨੀਆਪੋਲਿਸ ਸ਼ਹਿਰ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ। ਮਿਨੇਸੋਟਾ ਰਾਜ ਦੀ ਗਸ਼ਤ ਪਾਰਟੀ ਨੇ ਦਾ ਕਹਿਣਾ ਹੈ ਕਿ ਡਰਾਈਵਰਾਂ ਵਿੱਚੋਂ ਇੱਕ ਸਟਾਪ ਸਾਈਨ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ,ਜਿਸ ਕਾਰਨ ਇਹ ਹਾਦਸਾ ਵਾਪਰਿਆ , ਅਤੇ ਇਸ ਹਾਦਸੇ ਵਿੱਚ 19 ਸਾਲਾ ਜੋਰੀ ਜੋਨਸ ਦੀ ਮੌਤ ਹੋ ਗਈ ਸੀ।