Thursday, November 21, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਅਮਰੀਕਾ ਦੇ ਮਸ਼ਹੂਰ ਰੈਪਰ ਗਾਇਕ ਐਮਿਨਮ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੋੜ ਚ’ ਸ਼ਾਮਿਲ ਅਮਰੀਕਾ ਦੇ ਮਸ਼ਹੂਰ ਰੈਪਰ ਐਮਿਨਮ ਨੇ ਆਪਣੇ ਸੰਗੀਤ ਦੀ ਵਰਤੋ ਕਰਨ ਤੇ ਵਿਵੇਕ ਰਾਮਾਸਵਾਮੀ ਨਾਲ ਇਤਰਾਜ਼ ਜਤਾਇਆ

August 31, 2023 01:44 AM

ਅਮਰੀਕਾ ਦੇ ਮਸ਼ਹੂਰ ਰੈਪਰ ਗਾਇਕ ਐਮਿਨਮ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੋੜ ਚ’ ਸ਼ਾਮਿਲ ਅਮਰੀਕਾ ਦੇ ਮਸ਼ਹੂਰ ਰੈਪਰ  ਐਮਿਨਮ ਨੇ ਆਪਣੇ ਸੰਗੀਤ ਦੀ ਵਰਤੋ ਕਰਨ ਤੇ ਵਿਵੇਕ ਰਾਮਾਸਵਾਮੀ ਨਾਲ ਇਤਰਾਜ਼ ਜਤਾਇਆ


 ਵਾਸ਼ਿੰਗਟਨ, 30 ਅਗਸਤ (ਰਾਜ ਗੋਗਨਾ)-ਅਮਰੀਕਾ ਦੇ ਮਸ਼ਹੂਰ ਰੈਪ ਗਾਇਕ ਐਮੀਨੇਮ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਦੌੜ ਵਿੱਚ ਉਤਰੇ ਭਾਰਤੀ ਮੂਲ ਦੇ ਨੇਤਾ ਵਿਵੇਕ ਰਾਮਾਸਵਾਮੀ 'ਤੇ ਇਤਰਾਜ਼ ਜਤਾਇਆ ਹੈ।ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਟਰੰਪ ਦੇ ਖਿਲਾਫ ਚੋਣ ਲੜ ਰਹੇ ਵਿਵੇਕ ਨੇ ਆਪਣੇ ਪ੍ਰਚਾਰ ਦੌਰਾਨ ਐਮਿਨਮ ਦੇ ਸੰਗੀਤ ਦੀ ਵਰਤੋਂ ਕੀਤੀ ਸੀ। ਜਿਸ 'ਤੇ ਰੈਪਰ ਨੇ ਹੁਣ ਅਧਿਕਾਰਤ ਤੌਰ 'ਤੇ ਉਸ ਤੇ ਇਤਰਾਜ਼ ਜਤਾਇਆ ਹੈ। ਰੈਪ ਸਿੰਗਰ ਨੇ ਕਿਹਾ ਹੈ ਕਿ, ਰਾਮਾਸਵਾਮੀ ਨੂੰ ਮੇਰੇ ਸੰਗੀਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਮੀਨੇਮ ਨੇ ਇਸ ਦੇ ਲਈ ਮਿਊਜ਼ਿਕ ਲਾਇਸੈਂਸਰ ਬ੍ਰਾਡਕਾਸਟ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਹੈ।ਹਾਲ ਹੀ ਵਿੱਚ ਵਿਵੇਕ ਰਾਮਾਸਵਾਮੀ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ਵਿੱਚ ਉਹ ਐਮਿਨਮ ਰੈਪਰ ਦਾ ਇੱਕ ਰੈਪ ਗੀਤ ਗਾਉਂਦਾ ਨਜ਼ਰ ਆਇਆ ਸੀ। ਰਾਮਾਸਵਾਮੀ ਰੈਪ ਸੰਗੀਤ ਦੇ ਸ਼ੌਕੀਨ ਵੀ  ਹਨ। ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦਿਆਂ, ਵਿਵੇਕ ਰਾਮਾਸਵਾਮੀ ਨੇ ਖੁਦ ਰੈਪ ਗੀਤ ਗਾਏ ਸਨ ਅਤੇ ਦਿ ਵੇਕ ਨਾਮਕ ਇੱਕ ਰਾਕ ਬੈਂਡ ਦਾ ਉਹ ਹਿੱਸਾ ਵੀ ਸੀ। ਹਾਲਾਂਕਿ ਵਿਵੇਕ ਰਾਮਾਸਵਾਮੀ ਤੋਂ ਪਹਿਲਾਂ ਰੋਲਿੰਗ ਸਟੋਨ ਨੇ ਵੀ ਡੋਨਾਲਡ ਟਰੰਪ ਤੇ  ਉਸ ਦੇ ਗੀਤ ਦੀ ਵਰਤੋਂ ਕਰਨ 'ਤੇ ਇਤਰਾਜ਼ ਜਤਾਇਆ ਸੀ। ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਦੇ ਹਨ ਜਾਂ ਨਹੀਂ, ਇਸ ਦੀ ਦੌੜ ਵਿੱਚ ਉਤਰਨ ਤੋਂ ਬਾਅਦ ਉਹ ਅਮਰੀਕਾ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਰਹੇ ਹਨ। ਉਨ੍ਹਾਂ ਦੇ ਬਿਆਨਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

Have something to say? Post your comment