Wednesday, January 15, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਲੰਧਰ 'ਚ ਪੰਜ ਸਾਲ ਦਾ 'ਬੌਬੀ' ਸੰਭਾਲੇਗਾ ਸੁਰੱਖਿਆ ਦਾ ਜ਼ਿੰਮਾ, 9 ਮਹੀਨੇ ਲਈ ਹੈ ਸਪੈਸ਼ਲ ਟ੍ਰੇਨਿੰਗ

August 09, 2024 12:14 PM

ਜਲੰਧਰ : ਸੁਤੰਤਰਤਾ ਦਿਵਸ 2024 (Independence Day 2024) 'ਤੇ ਮਹਾਨਗਰ ਦੇ ਸਟੇਡੀਅਮ 'ਚ ਹੋਣ ਵਾਲੇ ਰਾਜ ਪੱਧਰੀ ਸਮਾਗਮ (State Level Programme) ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਢੇ ਪੰਜ ਸਾਲ ਦੇ ਕੁੱਤੇ ਬੌਬੀ (Bobby Dog) ਨੇ ਸੰਭਾਲੀ ਹੈ। ਇਕ ਪਾਸੇ ਜਿੱਥੇ ਬੱਚੇ ਸਮਾਗਮ ਲਈ ਰੰਗਾਰੰਗ ਪ੍ਰੋਗਰਾਮ ਦੀ ਰਿਹਰਸਲ ਕਰ ਰਹੇ ਹਨ, ਉੱਥੇ ਹੀ ਬੌਬੀ ਵੀ ਡਿਊਟੀ 'ਤੇ ਹੈ। ਵਿਸਫੋਟਕ ਸੁੰਘਣ 'ਚ ਮਾਹਿਰ ਬੌਬੀ ਘੰਟਿਆਂਬੱਧੀ ਸਟੇਡੀਅਮ 'ਚ ਸ਼ੱਕੀ ਵਸਤਾਂ ’ਤੇ ਨਜ਼ਰ ਰੱਖ ਰਿਹਾ ਹੈ।

ਡੌਗ ਸਕੁਐਡ 'ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ (Bobby In Dog Squad) 

ਜਲੰਧਰ ਪੁਲਿਸ ਦੇ ਡਾਗ ਸਕੁਐਡ 'ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ ਹੈ। ਸਪੈਸ਼ਲ ਡਾਈਟ ਤੇ ਟ੍ਰੇਨਿੰਗ ਤੋਂ ਬਾਅਦ ਬੌਬੀ ਨੂੰ ਡਾਗ ਸਕੁਐਡ 'ਚ ਸ਼ਾਮਲ ਕੀਤਾ ਗਿਆ ਹੈ। ਨੌਂ ਮਹੀਨਿਆਂ ਦੀ ਟ੍ਰੇਨਿੰਗ 'ਚ ਬੌਬੀ ਨਾ ਸਿਰਫ਼ ਜਾਣਕਾਰਾਂ ਨੂੰ ਸੁੰਘ ਕੇ ਪਛਾਣਦਾ ਹੈ ਬਲਕਿ ਦੁਸ਼ਮਣਾਂ ਦੀ ਗੰਧ ਤੋਂ ਸੁਚੇਤ ਵੀ ਕਰਦਾ ਹੈ। ਆਜ਼ਾਦੀ ਦਿਵਸ ਸਮਾਗਮ ਤੋਂ ਪਹਿਲਾਂ ਬੌਬੀ ਸਟੇਡੀਅਮ 'ਚ ਤਾਇਨਾਤ ਹੈ ਜਿਸ ਨਾਲ ਪੁਲਿਸ ਕਿਸੇ ਵੀ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ।

ਜਨਮ ਤੋਂ ਕੁਝ ਦਿਨਾਂ ਬਾਅਦ ਹੀ ਪੁਲਿਸ ਲਾਈਨ 'ਚ ਆਇਆ ਬੌਬੀ

ਡਾਗ ਸਕੁਐਡ ਦੇ ਮਾਹਿਰ ਏਐਸਆਈ ਬਲਦੇਵ ਰਾਜ ਦਾ ਕਹਿਣਾ ਹੈ ਕਿ ਲੈਬਰਾਡੋਰ ਨਸਲ ਦੇ ਇਸ ਕੁੱਤੇ ਨੂੰ ਜਨਮ ਤੋਂ ਕੁਝ ਦਿਨ ਬਾਅਦ ਹੀ ਪੁਲਿਸ ਲਾਈਨ ਲਿਆਂਦਾ ਗਿਆ ਸੀ। ਪਾਲਣ-ਪੋਸ਼ਣ ਦੇ ਨਾਲ ਹੀ ਇਸ ਨਾਲ ਪਰਿਵਾਰਕ ਰਿਸ਼ਤਾ ਵੀ ਬਣ ਗਿਆ, ਇੱਥੇ ਹੀ ਇਸ ਦਾ ਨਾਮਕਰਨ ਹੋਇਆ। ਪੰਜ ਮਹੀਨੇ ਦਾ ਹੁੰਦਿਆਂ ਹੀ ਇਸ ਦੀ ਖਾਸ ਟ੍ਰੇਨਿੰਗ ਸ਼ੁਰੂ ਹੋ ਗਈ ਸੀ। ਹੁਣ ਤਕ ਜਿੰਨੇ ਵੀ ਵੀਆਈਪੀ ਪ੍ਰੋਗਰਾਮ ਹੋਏ, ਉੱਥੇ ਬੌਬੀ ਦੀ ਡਿਊਟੀ ਲਗਾਈ ਜਾਂਦੀ ਹੈ। ਬੌਬੀ ਵੀ ਸ਼ਿਫਟ 'ਚ ਆਪਣੀ ਡਿਊਟੀ ਕਰਦਾ ਹੈ। 

ਬੌਬੀ ਨੂੰ ਇੰਸਪੈਕਟਰ ਦੇ ਬਰਾਬਰ ਮਿਲਦੀਆਂ ਹਨ ਸਹੂਲਤਾਂ

ਡਾਗ ਸਕੁਐਡ ਦੇ ਮੈਂਬਰਾਂ ਨੂੰ ਇੰਸਪੈਕਟਰ ਰੈਂਕ ਦੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੂੰ ਕਾਰ, ਏਅਰ ਕੰਡੀਸ਼ਨਰ, ਮੈਡੀਕਲ ਭੱਤਾ ਤੇ ਖੁਰਾਕ ਲਈ ਫੰਡ ਦਿੱਤੇ ਜਾਂਦੇ ਹਨ। ਸੁਰੱਖਿਆ ਏਜੰਸੀਆਂ ਦੇ ਉਲਟ ਪੰਜਾਬ ਪੁਲਿਸ 'ਚ ਉਨ੍ਹਾਂ ਨੂੰ ਰੈਂਕ ਤੇ ਤਨਖਾਹ ਨਹੀਂ ਦਿੱਤੀ ਜਾਂਦੀ ਸਗੋਂ ਹਰ ਤਰ੍ਹਾਂ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। 

ਤਾਇਨਾਤੀ ਦੇ 10 ਸਾਲ ਦੀ ਸੇਵਾ ਤੋਂ ਬਾਅਦ ਹੁੰਦੇ ਹਨ ਸੇਵਾਮੁਕਤ 

ਡਾਗ ਸਕੁਐਡ 'ਚ ਡਾਗ ਦੀ ਤਾਇਨਾਤੀ ਦਸ ਸਾਲ ਤਕ ਹੁੰਦੀ ਹੈ। ਇਸ ਤੋਂ ਬਾਅਦ ਫਿਜ਼ੀਕਲ ਫਿਟਨੈੱਸ ਦੇਖ ਕੇ ਫੈਸਲਾ ਲਿਆ ਜਾਂਦਾ ਹੈ। ਬੌਬੀ ਵੀ ਦਸ ਸਾਲ ਤੋਂ ਬਾਅਦ ਨੌਕਰੀ ਤੋਂ ਸੇਵਾਮੁਕਤ ਹੋਵੇਗਾ। ਪੁਲਿਸ ਲਾਈਨ 'ਚ ਬੌਬੀ ਦੇ ਰਹਿਣ ਲਈ ਵੱਖਰਾ ਕਮਰਾ ਹੈ ਜਿਸ ਵਿਚ ਕੂਲਰ ਲੱਗਾ ਹੈ। ਏਐਸਆਈ ਬਲਦੇਵ ਰਾਜ ਨੇ ਦੱਸਿਆ ਕਿ ਬਦਲਦੇ ਮੌਸਮ 'ਚ ਕਮਰੇ 'ਚ ਰੱਖਣ ਲਈ ਤਾਪਮਾਨ ਸੰਤੁਲਿਤ ਕੀਤਾ ਜਾਂਦਾ ਹੈ। ਜੇਕਰ ਬਾਹਰ ਗਰਮੀ ਹੋਵੇ ਤਾਂ ਡਿਊਟੀ 'ਤੇ ਜਾਣ ਤੋਂ ਪਹਿਲਾਂ ਕੂਲਰ ਬੰਦ ਕੀਤਾ ਜਾਂਦਾ ਹੈ।

ਗੰਧ ਨੂੰ ਪਛਾਣਨ ਲਈ ਨੌਂ ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ

ਡਾਗ ਸਕੁਐਡ 'ਚ ਸ਼ਾਮਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਹਾਊਸ ਸਮੈਲਰ (ਪਰਿਵਾਰਕ ਮੈਂਬਰਾਂ ਨੂੰ ਸੁੰਘਣ) ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿਖਲਾਈ ਲਈ ਸਭ ਤੋਂ ਵਧੀਆ ਉਮਰ ਪੰਜ ਮਹੀਨਿਆਂ ਤੋਂ ਸ਼ੁਰੂ ਹੁੰਦੀ ਹੈ। ਹਾਊਸ ਸਮੈਲ ਤੋਂ ਬਾਅਦ ਵਿਸਫੋਟਕਾਂ ਦੀ ਗੰਧ ਤੋਂ ਜਾਣੂ ਕਰਵਾਇਆ ਗਿਆ।

ਕੁੱਤੇ ਦੇ ਸੁੰਘਣ ਦੀ ਸਮਰੱਥਾ ਘੱਟ ਨਾ ਹੋਵੇ, ਇਸ ਦੇ ਲਈ ਬਾਕਾਇਦਾ ਡਾਈਟ ਪਲਾਨ ਬਣਾਇਆ ਜਾਂਦਾ ਹੈ। ਡਾਈਟ 'ਚ ਦੁੱਧ, ਆਂਡੇ, ਰੋਟੀ, ਬਿਨਾਂ ਹੱਡੀ ਵਾਲਾ ਮਾਸ ਤੇ ਸਰਦੀਆਂ 'ਚ ਚਿਕਨ ਸੂਪ ਸ਼ਾਮਲ ਕੀਤਾ ਜਾਂਦਾ ਹੈ।

Have something to say? Post your comment

More From Punjab

ਸੀ,ਆਈ,ਏ, ਖੰਨਾ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - ਡਾਕਟਰ ਖੇੜਾ

ਸੀ,ਆਈ,ਏ, ਖੰਨਾ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - ਡਾਕਟਰ ਖੇੜਾ

 ਫਾਜ਼ਿਲਕਾ 'ਚ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਬਜ਼ੁਰਗ ਔਰਤ ਦੀ ਮੌਤ

ਫਾਜ਼ਿਲਕਾ 'ਚ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਬਜ਼ੁਰਗ ਔਰਤ ਦੀ ਮੌਤ

ਇੰਟਰਨੈੱਟ ਮੀਡੀਆ 'ਤੇ ਰੀਲਾਂ ਪਾ ਕੇ ਵਿਊ ਵਧਾਉਣ ਲਈ ਅਵਾਰਾ ਕੁੱਤਿਆਂ ਕੋਲੋਂ ਮਰਵਾ ਰਿਹਾ ਸੀ ਬਿੱਲੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਇੰਟਰਨੈੱਟ ਮੀਡੀਆ 'ਤੇ ਰੀਲਾਂ ਪਾ ਕੇ ਵਿਊ ਵਧਾਉਣ ਲਈ ਅਵਾਰਾ ਕੁੱਤਿਆਂ ਕੋਲੋਂ ਮਰਵਾ ਰਿਹਾ ਸੀ ਬਿੱਲੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਲਖਬੀਰ ਦੇ ਗੁਆਂਢੀ ਆੜ੍ਹਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲਖਬੀਰ ਦੇ ਗੁਆਂਢੀ ਆੜ੍ਹਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪਿੰਡ ਲੁਬਾਣਿਆਵਾਲੀ ਨੇੜੇ ਐਨਕਾਊਂਟਰ, ਫਾਇਰਿੰਗ 'ਚ ਇਕ ਬਦਮਾਸ਼ ਦੇ ਵੱਜੀ ਗੋਲ਼ੀ; ਫਿਰੌਤੀ ਦੀ ਰਕਮ ਵਸੂਲਣ ਆਏ ਤਿੰਨੋਂ ਕਾਬੂ

ਪਿੰਡ ਲੁਬਾਣਿਆਵਾਲੀ ਨੇੜੇ ਐਨਕਾਊਂਟਰ, ਫਾਇਰਿੰਗ 'ਚ ਇਕ ਬਦਮਾਸ਼ ਦੇ ਵੱਜੀ ਗੋਲ਼ੀ; ਫਿਰੌਤੀ ਦੀ ਰਕਮ ਵਸੂਲਣ ਆਏ ਤਿੰਨੋਂ ਕਾਬੂ

ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ ਡੱਲੇਵਾਲ਼ ਦੇ ਪਿੰਡ, ਸਾਰਾ ਪਿੰਡ ਪੁੱਜਾ ਹੈ ਖਨੌਰੀ ਬਾਰਡਰ; ਪਸ਼ੂਆਂ ਦੀ ਸੰਭਾਲ ਲਈ ਕੁਝ ਕੁ ਬੰਦੇ ਪਿੰਡ 'ਚ ਮੌਜੂਦ

ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ ਡੱਲੇਵਾਲ਼ ਦੇ ਪਿੰਡ, ਸਾਰਾ ਪਿੰਡ ਪੁੱਜਾ ਹੈ ਖਨੌਰੀ ਬਾਰਡਰ; ਪਸ਼ੂਆਂ ਦੀ ਸੰਭਾਲ ਲਈ ਕੁਝ ਕੁ ਬੰਦੇ ਪਿੰਡ 'ਚ ਮੌਜੂਦ

ਦੇਸ਼ ਭਰ 'ਚ ਚੱਲ ਰਹੇ ਚਿੱਟੇ ਦੇ ਦੌਰ 'ਚ 23 ਕਿਲੋ ਅਫ਼ੀਮ ਤੇ ਕਾਰ ਸਮੇਤ ਦੋ ਗ੍ਰਿਫ਼ਤਾਰ, ਮਾਮਲਾ ਦਰਜ

ਦੇਸ਼ ਭਰ 'ਚ ਚੱਲ ਰਹੇ ਚਿੱਟੇ ਦੇ ਦੌਰ 'ਚ 23 ਕਿਲੋ ਅਫ਼ੀਮ ਤੇ ਕਾਰ ਸਮੇਤ ਦੋ ਗ੍ਰਿਫ਼ਤਾਰ, ਮਾਮਲਾ ਦਰਜ

Gurpreet Gogi : ਕੌਣ ਸੀ 'AAP' ਵਿਧਾਇਕ ਗੁਰਪ੍ਰੀਤ ਗੋਗੀ ! ਗੋਲ਼ੀ ਲੱਗਣ ਕਾਰਨ ਹੋਈ ਮੌਤ, ਪਤਨੀ ਤੇ ਪੁੱਤਰ ਨਾਲ ਹੋਇਆ ਸੀ ਝਗੜਾ

Gurpreet Gogi : ਕੌਣ ਸੀ 'AAP' ਵਿਧਾਇਕ ਗੁਰਪ੍ਰੀਤ ਗੋਗੀ ! ਗੋਲ਼ੀ ਲੱਗਣ ਕਾਰਨ ਹੋਈ ਮੌਤ, ਪਤਨੀ ਤੇ ਪੁੱਤਰ ਨਾਲ ਹੋਇਆ ਸੀ ਝਗੜਾ

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਮੁੱਲਾਂਪੁਰ ਦਾਖਾ 'ਚ 11 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਮੌਤ

ਮੁੱਲਾਂਪੁਰ ਦਾਖਾ 'ਚ 11 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਮੌਤ