ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸ ਸਾਹਿਬ ਦੀ ਪੁਲਿਸ ਨੇ ਦੇਰ ਰਾਤ ਪਿੰਡ ਲੁਬਾਣਿਆਵਾਲੀ ਨੇੜੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ ਦੌਰਾਨ ਇਕ ਬਦਮਾਸ਼ ਦੇ ਗੋਲ਼ੀ ਵੀ ਲੱਗੀ। ਜ਼ਖ਼ਮੀ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਜਦਕਿ ਬਾਕੀ ਦੋਵਾਂ ਦੀ ਪਛਾਣ ਲਖਵੀਰ ਸਿੰਘ ਤੇ ਸਵਰਨ ਸਿੰਘ ਵਜੋਂ ਹੋਈ।ਜ਼ਖ਼ਮੀ ਸੁਖਮੰਦਰ ਸਿੰਘ ਨੇ ਸਾਥੀਆਂ ਸਮੇਤ ਇਕ ਠੇਕੇਦਾਰ ਤੋਂ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਤੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਦੱਸਿਆ ਸੀ। ਲੁਬਾਣਿਆਵਾਲੀ ਨੇੜੇ ਪੁਲਿਸ ਨੇ ਫਿਰੌਤੀ ਦੀ ਰਕਮ ਦੇਣ ਬਹਾਨੇ ਵਿਅਕਤੀਆਂ ਨੂੰ ਬੁਲਾਇਆ ਜਿਸ ਤੋਂ ਬਾਅਦ ਦੋਨਾਂ ਪਾਸਿਓਂ ਫਾਇਰ ਹੋਏ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇਕ ਮੁਲਜ਼ਮ ਦੇ ਗੋਲ਼ੀ ਲੱਗੀ ਜਿਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।