ਬਰਨਾਲਾ, 9 ਅਗਸਤ (ਚਮਕੌਰ ਸਿੰਘ ਗੱਗੀ)-ਬਰਨਾਲਾ 'ਚ ਪਹਿਲੀ ਵਾਰ ਦੁਨੀਆਂ ਦੇ ਸਭ ਤੋਂ ਆਧੁਨਿਕ ਜਾਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦਲਣ ਦਾ ਕੈਂਪ 11 ਅਗਸਤ ਨੂੰ ਮਿੱਤਲ ਹਸਪਤਾਲ ਗਲੀ ਨੰ.2, ਐਸ.ਏ.ਐਸ.ਨਗਰ ਵਿਖੇ ਲਗਾਇਆ ਜਾ ਰਿਹਾ ਹੈ | ਇਸ ਮੌਕੇ ਗੁਪਤਾ ਹਸਪਤਾਲ ਦੇ ਆਰਥੋਪੀਡਿਕਸ ਦੇ ਮਾਹਿਰ ਡਾ. ਮੋਹਿਤ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਸਬੰਧ 'ਚ ਰੱਖੀ ਗਈ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਇਹ ਰੋਬੋਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਸਰਜਨ ਨਿਯੰਤਰਿਤ ਰੋਬੋਟ ਹੈ ਅਤੇ ਯੂ.ਐਸ.ਐਫ.ਡੀ.ਏ. ਦੁਆਰਾ ਪ੍ਰਮਾਣਿਤ ਰੋਬੋਟ ਹੈ | ਉਨ੍ਹਾਂ ਦੱਸਿਆ ਕਿ ਗੁਪਤਾ ਹਸਪਤਾਲ ਵਿਚ ਇਸ ਅਧੁਨਿਕ ਕਿਸਮ ਦੇ ਜਾਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦਲੇ ਜਾ ਰਹੇ ਹਨ | ਹਸਪਤਾਲ ਵੱਲੋਂ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜਾਂ ਲਈ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਨਾਲਾ ਵਿਖੇ ਇਸ ਕੈਂਪ ਦੌਰਾਨ ਰਜਿਸਟਰ ਹੋਣ ਵਾਲੇ ਮਰੀਜਾਂ ਨੂੰ ਖਾਸ ਤੌਰ 'ਤੇ ਛੋਟ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਹਸਪਤਾਲ ਵਿਚ ਰੋਬੋਟ ਦੀ ਵਰਤੋਂ ਕਰਕੇ 100 ਤੋਂ ਜਿਆਦਾ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਮੋਹਿਤ ਗੁਪਤਾ ਕੋਲ ਗੋਡੇ ਬਦਲਣ ਦਾ 17 ਸਾਲ ਦਾ ਤਜਰਬਾ ਹੈ ਅਤੇ ਉਹ ਹੁਣ ਤੱਕ 10 ਹਜਾਰ ਤੋਂ ਵੱਧ ਗੋਡਿਆਂ ਦੇ ਅਪਰੇਸ਼ਨ ਕਰ ਚੁੱਕੇ ਹਨ, ਜੋ ਕਿ ਸਾਰੇ ਸਫਲ ਹੋਏ ਹਨ |
-ਬਾਕਸ ਨਿਊਜ--
ਰੋਬੋਟਿਕ ਗੋਡੇ ਬਦਲਣਾ ਕੀ ਹੈੈ?
ਜਦੋਂ ਅਸੀਂ ਰੋਬੋਟਿਕ ਗੋਡੇ ਬਦਲਣ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਇਹ ਗੱਲ ਸੋਚਦੇ ਹਾਂ ਕਿ ਇਹ ਪ੍ਰਕਿਰਿਆ ਕਿਵੇਂ ਕੀਤੀ ਜਾਂਦੀ ਹੈ-ਕੀ ਇਸ ਦੌਰਾਨ ਰੋਬੋਟ ਆਪਣੇ ਆਪ ਗੋਡੇ ਬਦਲਦਾ ਹੈ? ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਸਰਜਰੀ ਤੋਂ ਬਾਅਦ ਤੁਹਾਡੇ ਗੋਡੇ ਦੇ ਜੋੜ ਰੋਬੋਟਿਕ ਨਹੀਂ ਹੋਣਗੇ, ਇਸਦੀ ਬਜਾਏ ਰੋਬੋਟਿਕ ਗੋਡੇ ਬਦਲਣ ਦੀ ਇਕ ਪ੍ਰਕਿਰਿਆ ਹੈ, ਜਿਸ ਵਿਚ ਗੋਡੇ ਬਦਲਣ ਦੌਰਾਨ ਸੁੱਧਤਾ ਵਿਚ ਸੁਧਾਰ ਕਰਨ ਲਈ ਰੋਬੋਟਿਕ ਤਕਨਾਲੋਜੀ ਦੀ ਵਰਤੋਂ ਕਰਦੀ ਹੈ | ਡਾ. ਮੋਹਿਤ ਨੇ ਦੱਸਿਆ ਕਿ ਅਸੀਂ ਇਸ ਵਿਚ ਜਾਨਸਨ ਐਂਡ ਜਾਨਸਨ ਦੇ ਪ੍ਰੀਮੀਅਮ ਕੁਆਲਿਟੀ ਦੇ ਗੋਡੇ ਵਰਤਦੇ ਹਾਂ ਅਤੇ ਵੈਲਿਜ ਰੋਬੋਟ ਦੀ ਵਰਤੋਂ ਕਰਦੇ ਹਾਂ, ਜੋ ਕਿ ਰੋਬੋਟਿਕ ਸਰਜੀਕਲ ਸਹਾਇਕ ਹੈ | ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਰੋਬੋਟ ਆਪਣੇ ਆਪ ਸਰਜਰੀਆਂ ਕਰਦੇ ਹਨ ਤਾਂ ਇਸਦਾ ਜਵਾਬ ਨਹੀਂ ਹੈ | ਡਾਕਟਰ ਮੋਹਿਤ ਨੇ ਕਿਹਾ, ''ਰੋਬੋਟ ਸਰਜਰੀ ਕਰਨ ਵਿਚ ਮੇਰੀ ਮੱਦਦ ਕਰਦਾ ਹੈ ਪਰ ਇਹ ਖੁਦ ਆਪਰੇਸ਼ਨ ਨਹੀਂ ਕਰਦਾ ਹੈ | ਅਸਲ ਵਿਚ ਰੋਬੋਟ ਸਹਾਇਕ ਦੀ ਭੂਮਿਕਾ ਅਦਾ ਕਰਦਾ ਹੈ, ਜਿਸ ਨਾਲ ਸਰਜਨਾਂ ਨੂੰ ਗੋਡਿਆਂ ਦੀ ਸੂਖਮ ਅਲਾਇਨਮੈਂਟ ਕਰਨ 'ਚ ਮੱਦਦ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਹਰ ਮਰੀਜ ਦੇ ਸਰੀਰ ਦੀਆਂ ਪ੍ਰਸਥਿਤੀਆਂ ਅਲੱਗ ਹੁੰਦੀਆਂ ਹਨ ਅਤੇ ਰੋਬੋਟ ਅਸਲ ਸਥਿਤੀ ਨੂੰ ਸਮਝਦੇ ਹੋਏ ਵਧੇਰੇ ਸ਼ੁੱਧਤਾ ਲਈ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ | ਵੈਲਿਜ ਰੋਬੋਟ ਅਤੇ ਹੁਨਰਮੰਦ ਸਰਜਨ ਦੋਨੋਂ ਮਿਲਕੇ ਜਦੋਂ ਕੰਮ ਕਰਦੇ ਹਨ ਤਾਂ ਬਿਹਤਰ ਨਤੀਜੇ ਨਿਕਲਦੇ ਹਨ, ਜਿਸ ਨਾਲ ਗੋਡਿਆਂ ਦੀ ਜਿੰਦਗੀ ਵੱਧ ਜਾਂਦੀ ਹੈ ਅਤੇ ਗੋਡੇ ਪਾਉਣ ਵਾਲਾ ਵਿਅਕਤੀ ਹੋਰ ਵਧੀਆ ਤਰੀਕੇ ਨਾਲ ਜਿੰਦਗੀ ਜੀਅ ਸਕਦਾ ਹੈ | ਡਾ. ਮੋਹਿਤ ਨੇ ਦੱਸਿਆ ਕਿ ਹੁਣ ਤੱਕ ਜਿੰਨੇ ਵੀ ਵਿਅਕਤੀਆਂ ਦਾ ਰੋਬੋਟ ਨਾਲ ਆਪ੍ਰੇਸ਼ਨ ਕੀਤਾ ਹੈ, ਸਭ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ |