ਲੁਧਿਆਣਾ: ਕੁਝ ਦਿਨ ਪਹਿਲਾਂ ਮਹਿਲਾ ਦੋਸਤ ਦੀ ਮੌਜੂਦਗੀ ਵਿੱਚ ਹੋਟਲ ਦੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਮਰਜੀਤ ਕਾਲੋਨੀ ਪਿੰਡ ਜਗੀਰਪੁਰ ਦੀ ਰਹਿਣ ਵਾਲੀ ਗੁਰਮੀਤ ਕੌਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਹ ਮੁਕੱਦਮਾ ਇੰਦਰਾ ਕਾਲੋਨੀ ਰਾਹੋਂ ਰੋਡ ਦੀ ਰਹਿਣ ਵਾਲੀ ਮ੍ਰਿਤਕ ਦੀ ਪਤਨੀ ਪਿੰਕੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਕੀ ਨੇ ਦੱਸਿਆ ਕਿ ਗੁਰਮੀਤ ਕੌਰ ਦੇ ਉਸਦੇ ਪਤੀ ਅਨਿਲ ਕੁਮਾਰ ਨਾਲ ਨਾਜਾਇਜ਼ ਸਬੰਧ ਸਨl ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਮੀਤ ਕੌਰ ਨੇ ਉਸਦੇ ਪਤੀ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਦੀ ਸੀl 16 ਅਗਸਤ ਨੂੰ ਮੋਤੀ ਨਗਰ ਦੇ ਸਕਾਈ ਲਾਈਨ ਹੋਟਲ ਦੇ ਇੱਕ ਕਮਰੇ 'ਚੋਂ ਉਸਦੇ ਪਤੀ ਅਨਿਲ ਕੁਮਾਰ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈl ਹੋਟਲ ਦੇ ਕਮਰੇ ਵਿੱਚ ਗੁਰਮੀਤ ਕੌਰ ਵੀ ਮੌਜੂਦ ਸੀ l ਪਿੰਕੀ ਨੇ ਦੋਸ਼ ਲਗਾਇਆ ਕੇ ਗੁਰਮੀਤ ਕੌਰ ਉਸਦੇ ਪਤੀ ਨੂੰ ਤੰਗ ਕਰਕੇ ਉਸ ਕੋਲੋਂ ਪੈਸੇ ਬਟੋਰਦੀ ਸੀl ਉਸਦੇ ਇਸ ਰਵਈਏ ਤੋਂ ਤੰਗ ਆ ਕੇ ਅਨਿਲ ਕੁਮਾਰ ਨੇ ਹੋਟਲ ਦੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ l ਉਧਰੋਂ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਪਿੰਕੀ ਦੀ ਸ਼ਿਕਾਇਤ 'ਤੇ ਗੁਰਮੀਤ ਕੌਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਔਰਤ ਗੁਰਮੀਤ ਕੌਰ ਦੀ ਤਲਾਸ਼ ਕਰ ਰਹੀ ਹੈ ।