ਲੁਧਿਆਣਾ : ਬੁੱਧਵਾਰ ਨੂੰ ਗੈਂਗ ਰੇਪ ਪੀੜਤ ਬੱਚੀ ਆਪਣੀ ਮਾਂ ਦੇ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ l ਔਰਤ ਨੇ ਦੋਸ਼ ਲਗਾਇਆ ਚਾਰ ਵਿਅਕਤੀਆਂ ਨੇ ਉਸਦੀ ਬੱਚੀ ਨੂੰ ਗੈਂਗ ਰੇਪ ਦਾ ਸ਼ਿਕਾਰ ਬਣਾਇਆ l ਔਰਤ ਨੇ ਆਖਿਆ ਕਿ ਇਨੀ ਵੱਡੀ ਸ਼ਰਮਨਾਕ ਘਟਨਾ ਵਾਪਰਨ ਤੋਂ ਬਾਅਦ ਮੁਲਜ਼ਮ ਆਜ਼ਾਦ ਘੁੰਮ ਰਹੇ ਹਨ l ਉਸਨੇ ਇਹ ਵੀ ਆਖਿਆ ਕਿ ਚੰਡੀਗੜ੍ਹ ਵਿਚ ਉਸਦੀ ਬੇਟੀ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ l ਔਰਤ ਦੇ ਮੁਤਾਬਕ ਉਹ ਕਈ ਵਾਰ ਥਾਣੇ ਗਈ ਪਰ ਉਸਦੀ ਸੁਣਵਾਈ ਨਹੀਂ ਹੋਈ l ਔਰਤ ਨੇ ਆਖਿਆ ਕਿ ਉਸਨੇ ਚਾਰ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦੇ ਕੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ਼ ਹੀ ਕੇਸ ਦਰਜ ਕੀਤਾ l ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਇੱਕ ਮੌਜੂਦਾ ਐਮਐਲਏ ਦੀ ਸ਼ਹਿ ਦੇ ਚਲਦੇ ਬੇਖੌਫ ਘੁੰਮ ਰਹੇ ਹਨl
ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਲੜਕੀ ਦੀ ਕਰਵਾਈ ਗਈ ਸੀ ਡਿਲੀਵਰੀ
ਲੜਕੀ ਦੀ ਮਾਂ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਸਦੀ ਬੱਚੀ ਦੀ ਡਿਲੀਵਰੀ ਕਰਵਾਈ ਗਈ ਸੀ l ਲੜਕੀ ਨੇ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ ਸੀ l ਔਰਤ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਹ ਆਪਣੀ ਬੇਟੀ ਦੇ ਨਾਲ ਚੰਡੀਗੜ੍ਹ ਹਿਊਮਨ ਰਾਈਟਸ ਦੇ ਦਫਤਰ ਜਾ ਰਹੀ, ਜਿੱਥੇ ਮੁਲਜ਼ਮਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ l ਔਰਤ ਨੇ ਆਖਿਆ ਕਿ ਉਸ ਕੋਲ ਅਗਵਾ ਕਰਨ ਦੀ ਕੋਸ਼ਿਸ਼ ਦੇ ਸਮੇਂ ਦੀ ਵੀਡੀਓ ਵੀ ਹੈ l