ਅੰਮ੍ਰਿਤਸਰ : ਅੰਮ੍ਰਿਤਸਰ ਇੱਕ ਰੈਸਟੋਰੈਂਟ ਮਾਲਕ ਨੂੰ ਹੋਟਲ ਦਾ ਨਾਂ ਪਰਾਂਠਾ ਸਿੰਘ ਰੱਖਣਾ ਮਹਿੰਗਾ ਪਿਆ। ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਰੈਸਟੋਰੈਂਟ ਵਿੱਚ ਪਹੁੰਚ ਕੇ ਇਤਰਾਜ ਕੀਤਾ ਅਤੇ ਇਸ ਦੇ ਪੋਸਟਰ ਪੜਵਾ ਦਿੱਤੇ। ਉਨ੍ਹਾਂ ਨੇ ਉਸ ਨੂੰ ਨਾਂ ਬਦਲਣ ਲਈ ਕਿਹਾ। ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਉਹ ਸ਼ਾਮ ਤੱਕ ਨਾਮ ਬਦਲ ਦੇਣਗੇ। ਸ੍ਰੀ ਹਰਿਮੰਦਰ ਸਾਹਿਬ ਨਜਦੀਕ ਸਾਮਗੜ੍ਹੀ ਪਾਰਕਿੰਗ ਦੇ ਕੋਲ ਇੱਕ ਰੈਸਟੋਰੈਂਟ ਖੋਲ੍ਹਿਆ ਗਿਆ ਸੀ, ਜਿਸ ਦਾ ਨਾਂ ਪੀਜ਼ਾ ਕਿੰਗ ਪਰਾਂਠਾ ਸਿੰਘ ਰੱਖਿਆ ਸੀ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਦਾ ਮਾਲਕ ਕਿਸੇ ਹੋਰ ਸੂਬੇ ਤੋਂ ਹੈ, ਉਨ੍ਹਾਂ ਨੂੰ ਉਸ ਦੇ ਕੰਮ ਵਿਚ ਕੋਈ ਦਿੱਕਤ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਨਾਂ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਇਸੇ ਲਈ ਉਸ ਨੂੰ ਇਹ ਨਾਂ ਬਦਲਣ ਲਈ ਕਿਹਾ ਗਿਆ ਹੈ। ਰੈਸਟੋਰੈਂਟ ਦੇ ਮੈਨੇਜਰ ਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਸ਼ਾਮ ਤੱਕ ਸਾਰੇ ਪੋਸਟਰ ਬਦਲ ਦਿੱਤੇ ਜਾਣਗੇ। ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸ ਤੋਂ ਬਾਅਦ ਰੈਸਟੋਰੈਂਟ ਮੈਨੇਜਰ ਨੇ ਸਿੱਖ ਜਥੇਬੰਦੀਆਂ ਦੇ ਸਾਹਮਣੇ ਪੋਸਟਰ ਪਾੜ ਦਿੱਤਾ ਅਤੇ ਮੁਆਫੀ ਮੰਗੀ । ਇਸ ’ਤੇ ਇਤਰਾਜ਼ ਜ਼ਾਹਰ ਕਰਦਿਆਂ ਨਿਹੰਗ ਸਿੰਘ ਰੈਸਟੋਰੈਂਟ ’ਚ ਦਾਖ਼ਲ ਹੋਏ ਅਤੇ ਮੈਨੇਜਰ ਨਾਲ ਗੱਲ ਕੀਤੀ। ਮੈਨੇਜਰ ਨੇ ਦੱਸਿਆ ਕਿ ਹੋਟਲ ਮਾਲਕ ਵਿਦੇਸ਼ ਰਹਿੰਦਾ ਹੈ। ਜਿਸ ਤੋਂ ਬਾਅਦ ਨਿਹੰਗ ਸਿੰਘ ਸਤਿੰਦਰ ਸਿੰਘ ਨੇ ਉਸ ਫੋਨ ਕਰ ਕੇ ਦੱਸਿਆ ਕਿ ਸਿੰਘ ਦਾ ਮਤਲਬ ਸ਼ੇਰ ਅਤੇ ਹੁਣ ਸ਼ੇਰ ਪਰਾਂਠਾ ਕਿਵੇਂ ਹੋ ਗਿਆ। ਗੱਲਬਾਤ ਤੋਂ ਬਾਅਦ ਮਾਲਕ ਨੇ ਮੰਨਿਆ ਕਿ ਉਸ ਨੇ ਗਲਤੀ ਕੀਤੀ ਹੈ ਅਤੇ ਨਾਮ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਸਿੱਖ ਹੈ। ਨਿਹੰਗ ਸਿੰਘ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਨਾਂ 'ਤੇ ਇਤਰਾਜ਼ ਹੈ, ਕਿਉਂਕਿ ਉਨ੍ਹਾਂ ਦੇ ਗੁਰੂਆਂ ਨੇ ਉਨ੍ਹਾਂ ਨੂੰ ਇਹ ਨਾਂ ਦਿੱਤਾ ਹੈ।