ਸੰਤ ਭਿੰਡਰਾਂਵਾਲਿਆਂ ਬਾਰੇ ਕੰਗਣਾ ਵਰਗੀਆਂ ਨਾਚਾਰਾਂ ਦੇ ਸਰਟੀਫਿਕੇਟਾਂ ਦੀ ਲੋੜ ਨਹੀਂ - ਯੂਨਾਈਟਿਡ ਖਾਲਸਾ ਦਲ
" ਜੇਕਰ ਏ.ਕੇ 47 ਵਾਲਾ ਸੰਤ ਨਹੀਂ ਤਾਂ ਤ੍ਰਿਸ਼ੂਲਾਂ ਵਾਲੇ ਭਗਵਾਨ ਕਿਵੇਂ ਹੋ ਸਕਦੇ ਹਨ ?
ਲੰਡਨ - ਕੰਗਣਾ ਰਣੌਤ ਵਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਬੇਹੂਦਾ ਟਿੱਪਣੀਆਂ ਤੇ ਪ੍ਰਤੀਕਿਰਿਆ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰੈਸ ਬਿਆਨ ਵਿੱਚ ਆਖਿਆ ਗਿਆ ਕਿ ਜੇ ਏ.ਕੇ.47 ਵਾਲਾ ਸੰਤ ਨਹੀਂ ਹੋ ਸਕਦਾ ਤਾਂ ਹੱਥਾਂ ਵਿੱਚ ਤ੍ਰਿਸ਼ੂਲ ਫੜੀ ਜਿਹਨਾਂ ਦੀਆਂ ਮੰਦਰਾਂ ਵਿੱਚ ਮੂਰਤੀਆਂ ਹਨ ਉਹ ਕੰਗਣਾ ਵਰਗੇ ਲੋਕਾਂ ਦੇ ਭਗਵਾਨ ਕਿਵੇਂ ਹੋ ਸਕਦੇ ਹਨ । ਫਿਲਮ ਇੰਡਸਟਰੀ ਵਿੱਚ ਬੁਰੀ ਤਰਾਂ ਫਲਾਪ ਹੋ ਚੁੱਕੀ ਕੰਗਣਾ ਰਣੌਤ ਹਮੇਸ਼ਾਂ ਹੀ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ।ਤਰਾਂ ਤਰਾਂ ਦੇ ਵਿਵਾਦਤ ਬਿਆਨ ਦੇ ਕੇ ਸਸਤੀ ਸ਼ੋਹਰਤ ਦੀ ਭੁੱਖੀ ਕੰਗਣਾ ਨੇ ਤਾਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਸੰਘਰਸਸ਼ੀਲ ਕਿਸਾਨ ਬੀਬੀਆਂ ਖਿਲਾਫ ਬਕਵਾਸ ਕਰਕੇ ਭਾਜਪਾ ਦੀ ਅਜਿਹੀ ਖੁਸ਼ੀ ਹਾਸਲ ਕਰ ਲਈ ਕਿ ਇਸ ਨੂੰ ਭਾਜਪਾਈਆਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਇਸ ਵਲੋਂ ਵਿਵਾਦ ਪੈਦਾ ਕਰਨ ਵਾਸਤੇ ਐਮਰਜੈਂਸੀ ਨਾਮ ਦੀ ਫਿਰਕੂ ਫਿਲਮ ਬਣਾਈ ਗਈ ਹੈ।ਜਿਸ ਵਿੱਚ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਨੂੰ ਕਾਂਗਰਸ ਦਾ ਏਜੰਟ ਦਰਸਾਇਆ ਗਿਆ ਹੈ।ਜੋ ਕਿ ਸਰਾਸਰ ਬਕਵਾਸ ਅਤੇ ਝੂਠ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਆਖਿਆ ਗਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਹੋਏ ਹਨ । ਜਿਹਨਾਂ ਦੀ ਪਵਿੱਤਰ ਯਾਦਾਂ ਸਾਡੇ ਸਾਹਾਂ ਵਿੱਚ ਵਸੀਆਂ ਹੋਈਆਂ ਹਨ । ਸਿਖ ਕੌਮ ਉਹਨਾਂ ਦਾ ਜੀਅ ਜਾਨ ਨਾਲ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਲਹਿਜੇ ਵਿੱਚ ਆਖਿਆ ਗਿਆ ਕਿ ਥਾਂ ਥਾਂ ਤੇ ਪੈਸੇ ਖਾਤਰ ਵਿਕਣ ਵਾਲੀ ਐ !! ਨਾਚਾਰ ਕੰਗਣਾ ਤੈਨੂੰ ਇੰਦਰਾ ਗਾਂਧੀ ਬਣਨ ਦਾ ਇੰਨਾ ਹੀ ਸ਼ੌਂਕ ਜਾਗਿਆ ਹੈ ,ਕਿਤੇ ਆਪਣਾ ਹਸ਼ਰ ਵੀ ਪਾਪਣ ਇੰਦਰਾ ਗਾਂਧੀ ਵਰਗਾ ਨਾ ਕਰਵਾ ਬੈਠੀਂ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਮਹਿਸੂਸ ਕੀਤਾ ਗਿਆ ਕਿ ਉੱਚੇ ਸੁੱਚੇ ਸਿੱਖ ਅਕਸ ਤੇ ਜਾਣਬੁੱਝ ਹਿੰਦੂਤਵੀ ਲਾਬੀ ਅਜਿਹੇ ਹਮਲੇ ਕਰਵਾਏ ਰਹੀ ਹੈ ਜਿਹਨਾਂ ਦਾ ਡੱਟ ਕੇ ਵਿਰੋਧ ਕਰਨ ਦੀ ਜਰੂਰਤ ਹੈ । ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ਇਸ ਫਿਰਕਾਪ੍ਰਸਤ ਫਿਲਮ ਦਾ ਜਬਰਦਸਤ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਵਿੱਚ ਸੈਂਸਰ ਬੋਰਡ ਵੀ ਪੂਰੀ ਤਰਾਂ ਭਗਵੇਂਕਰਨ ਦਾ ਸ਼ਿਕਾਰ ਹੋ ਚੁੱਕਾ ਹੈ ।ਇਸੇ ਕਰਕੇ ਸਹੀ ਅਰਥਾਂ ਸਿੱਖ ਪੱਖੀ ਹਰ ਫਿਲਮ ਤੇ ਕੱਟ ਲਗਾਏ ਜਾਂਦੇ ਹਨ,ਉਹਨਾਂ ਨੂੰ ਫੇਲ੍ਹ ਕਰ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਸਿੱਖ ਵਿਰੋਧੀ ਫਿਲਮਾਂ ਨੂੰ ਫਟਾ ਫਟਾ ਪਾਸ ਕਰ ਦਿੱਤਾ ਜਾਂਦਾ ਹੈ । ਜਿਕਰਯੋਗ ਹੈ ਅਜੇ ਕੁਝ ਮਹੀਨੇ ਪਹਿਲਾਂ ਸਿੱਖ ਸੰਘਰਸ਼ ਦੇ ਵਿਰੋਧ ਵਿੱਚ ਅਮਰ ਚਮਕੀਲਾ ਨਾਮ ਦੀ ਫਿਲਮ ਇਸੇ ਸੈਂਸਰ ਬੋਰਡ ਵਲੋਂ ਪਾਸ ਕੀਤੀ ਗਈ ਸੀ । ਤਾਂ ਕਾ ਸਿੱਖ ਸੰਘਰਸ਼ ਅਤੇ ਸੰਘਰਸ਼ ਦੇ ਜੁਝਾਰੂਆਂ ਦਾ ਗਲਤ ਪ੍ਰਭਾਵ ਪ੍ਰਚਾਰਿਆ ਜਾ ਸਕੇ ।ਜਦਕਿ ਅਮਰ ਚਮਕੀਲੇ ਸਮੇਤ ਸਮੁੱਚੇ ਐਕਸ਼ਨ ਕਰਨ ਵਾਲੇ ਸਮੂਹ ਜੁਝਾਰੂ ਸਿੱਖ ਕੌਮ ਦਾ ਮਾਣ ਹਨ ਅਤੇ ਕੌਮੀ ਯੋਧੇ ,ਕੋਮੀ ਨਾਇਕ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਆਖਿਆ ਰਹੀ ਵਿਵਾਦਤ ਫਿਲਮ " ਐਮਰਜੈਂਸੀ " ਦਾ ਸਖਤ ਵਿਰੋਧ ਕਰਦਿਆਂ ਕੰਗਣਾ ਰਣੌਤ ਸਮੇਤ ਇਸ ਫਿਲਮ ਵਿੱਚ ਐਕਟਿੰਗ ਕਰਨ ਵਾਲਿਆਂ ਦੀ ਸਖਤ ਨਿਖੇਧੀ ਕੀਤੀ ਗਈ ਹੈ ।