ਹੁਸ਼ਿਆਰਪੁਰ:ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਪੈਂਦੇ ਪਿੰਡ ਆਦਮਵਾਲ ਵਿੱਚ ਇੱਕ ਕਤਲ ਦੀ ਖਬਰ ਸਾਹਮਣੇ ਆਈ ਹੈ । ਮੌਕੇ 'ਤੇ ਮੌਜੂਦ ਮ੍ਰਿਤਕ ਦੀ ਭੈਣ ਸੰਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਵਰਿੰਦਰ ( ਉਮਰ 32 ) ਹੈ ਅਤੇ ਉਹ ਇੱਕ ਸਬਜ਼ੀ ਦੀ ਦੁਕਾਨ ਉੱਤੇ ਪਿੰਡ ਵਿੱਚ ਹੀ ਕੰਮ ਕਰਦਾ ਸੀ । ਰੋਂਦਿਆਂ ਕੁਰਲਾਉਂਦਿਆਂ ਮ੍ਰਿਤਕ ਦੀ ਭੈਣ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਮਾਂ- ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਵੱਡੇ ਭਰਾ ਨੇ ਪਹਿਲਾਂ ਹੀ ਆਪਣਾ ਹਿੱਸਾ ਵੇਚ ਦਿੱਤਾ ਸੀ ਅਤੇ ਹੁਣ ਉਹ ਇਸ ਮਕਾਨ ਉੱਤੇ ਵੀ ਆਪਣਾ ਹੱਕ ਜਤਾਉਂਦਾ ਸੀ। ਜਿਸ ਦੇ ਚਲਦਿਆਂ ਉਸ ਨੇ ਲੰਬੇ ਸਮੇਂ ਤੋਂ ਭਰਾ ਅਤੇ ਭੈਣ ਨਾਲ ਚੱਲਦੇ ਵਿਵਾਦ ਦਰਮਿਆਨ ਉਸਦੇ ਭਰਾ ਅਤੇ ਭਤੀਜੇ ਨੇ ਹੀ ਆਪਣੇ ਭਰਾ ਦਾ ਕਤਲ ਕੀਤਾ ਹੋ ਸਕਦਾ ਹੈ ।ਇਸ ਮੌਕੇ 'ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।