Wednesday, January 15, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੀਆਂ ਪੰਚਾਇਤਾਂ 'ਚ ਹੁਣ ਬਲਾਕ ਪੱਧਰ 'ਤੇ ਰਾਖਵਾਂਕਰਨ, ਰਾਜਪਾਲ ਨੇ ਸੋਧ ਬਿੱਲ ਨੂੰ ਦਿੱਤੀ ਮਨਜ਼ੂਰੀ; ਅਕਤੂਬਰ 'ਚ ਹੋ ਸਕਦੀਆਂ ਹਨ ਚੋਣਾਂ

September 18, 2024 12:28 PM

ਚੰਡੀਗੜ੍ਹ- ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 4 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਪੰਚਾਇਤ ਰਾਜ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਨ ਪੰਚਾਇਤਾਂ ਵਿੱਚ ਰਾਖਵੇਂਕਰਨ ਦੀ ਰੋਟੇਸ਼ਨ ਨੀਤੀ ਖ਼ਤਮ ਹੋ ਗਈ ਹੈ। ਪਹਿਲਾਂ ਪੰਚਾਇਤਾਂ ਰਾਖਵਾਂ ਹੁੰਦੀਆਂ ਸਨ ਪਰ ਹੁਣ ਬਲਾਕ ਪੱਧਰ ’ਤੇ ਰਾਖਵਾਂਕਰਨ ਕੀਤਾ ਜਾਵੇਗਾ।

ਅਕਤੂਬਰ ਵਿੱਚ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ 

ਬਿੱਲ ਨੂੰ ਮਨਜ਼ੂਰੀ ਮਿਲਣ ਨਾਲ ਸੂਬੇ ਦੀਆਂ 13,241 ਪੰਚਾਇਤਾਂ ਦੀਆਂ ਚੋਣਾਂ ਦੀ ਤਸਵੀਰ ਵੀ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਦੇ ਅੱਧ ਵਿਚ ਚੋਣਾਂ ਹੋ ਸਕਦੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਨੇ ਇਹ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਰਕਾਰ ਪੰਚਾਇਤਾਂ 'ਚੋਂ ਪਾਰਟੀਬਾਜ਼ੀ ਖਤਮ ਕਰਨਾ ਚਾਹੁੰਦੀ ਹੈ, ਇਸ ਲਈ ਪੰਚਾਇਤੀ ਚੋਣਾਂ 'ਚ ਪਾਰਟੀ ਦੇ ਨਿਸ਼ਾਨ ਨੂੰ ਖਤਮ ਕਰ ਰਹੀ ਹੈ। 

ਨਵੇਂ ਸਿਰੇ ਤੋਂ ਕੀਤੀ ਜਾਵੇਗੀ ਬਲਾਕਾਂ ਦਾ ਰਿਜ਼ਰਵੇਸ਼ਨ 

ਮੰਤਰੀ ਨੇ ਪੰਚਾਇਤੀ ਰਾਜ ਸੋਧ ਬਿੱਲ 2024 ਪੇਸ਼ ਕੀਤਾ ਸੀ, ਜਿਸ ਵਿੱਚ ਰੋਟੇਸ਼ਨ ਦੇ ਆਧਾਰ 'ਤੇ ਪੰਚਾਇਤਾਂ ਵਿੱਚ ਰਾਖਵਾਂਕਰਨ ਖ਼ਤਮ ਕਰਨਾ ਸੀ। ਪੰਚਾਇਤੀ ਚੋਣਾਂ 'ਚ ਚੋਣ ਨਿਸ਼ਾਨ 'ਤੇ ਨਾ ਲੜਨ ਦਾ ਫੈਸਲਾ ਨਿਯਮਾਂ 'ਚ ਆਉਂਦਾ ਹੈ।ਨਿਯਮਾਂ ਨੂੰ ਬਦਲਣ ਦਾ ਅਧਿਕਾਰ ਕੈਬਨਿਟ ਕੋਲ ਹੈ, ਜਦਕਿ ਰੋਟੇਸ਼ਨ ਦੇ ਆਧਾਰ 'ਤੇ ਰਾਖਵਾਂਕਰਨ ਖਤਮ ਕਰਨ ਲਈ ਕਾਨੂੰਨ ਬਣਾਉਣ ਦੀ ਲੋੜ ਸੀ, ਇਸ ਲਈ ਸਰਕਾਰ ਨੇ ਪੰਚਾਇਤੀ ਰਾਜ ਸੋਧ ਬਿੱਲ 2024 ਪਾਸ ਕਰਵਾ ਦਿੱਤਾ।

ਪੰਜਾਬ ਵਿੱਚ ਪੰਚਾਇਤਾਂ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹਨ। ਡੀਸੀ ਪੱਧਰ 'ਤੇ ਬਲਾਕਾਂ ਦਾ ਨਵਾਂ ਰਿਜ਼ਰਵੇਸ਼ਨ ਹੋਵੇਗਾ, ਜਿਸ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਚੋਣ ਨੋਟੀਫਿਕੇਸ਼ਨ ਜਾਰੀ ਕਰੇਗਾ। ਫਿਰ ਰਾਜ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰੇਗਾ।

Have something to say? Post your comment

More From Punjab

ਸੀ,ਆਈ,ਏ, ਖੰਨਾ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - ਡਾਕਟਰ ਖੇੜਾ

ਸੀ,ਆਈ,ਏ, ਖੰਨਾ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - ਡਾਕਟਰ ਖੇੜਾ

 ਫਾਜ਼ਿਲਕਾ 'ਚ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਬਜ਼ੁਰਗ ਔਰਤ ਦੀ ਮੌਤ

ਫਾਜ਼ਿਲਕਾ 'ਚ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਬਜ਼ੁਰਗ ਔਰਤ ਦੀ ਮੌਤ

ਇੰਟਰਨੈੱਟ ਮੀਡੀਆ 'ਤੇ ਰੀਲਾਂ ਪਾ ਕੇ ਵਿਊ ਵਧਾਉਣ ਲਈ ਅਵਾਰਾ ਕੁੱਤਿਆਂ ਕੋਲੋਂ ਮਰਵਾ ਰਿਹਾ ਸੀ ਬਿੱਲੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਇੰਟਰਨੈੱਟ ਮੀਡੀਆ 'ਤੇ ਰੀਲਾਂ ਪਾ ਕੇ ਵਿਊ ਵਧਾਉਣ ਲਈ ਅਵਾਰਾ ਕੁੱਤਿਆਂ ਕੋਲੋਂ ਮਰਵਾ ਰਿਹਾ ਸੀ ਬਿੱਲੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਲਖਬੀਰ ਦੇ ਗੁਆਂਢੀ ਆੜ੍ਹਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲਖਬੀਰ ਦੇ ਗੁਆਂਢੀ ਆੜ੍ਹਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪਿੰਡ ਲੁਬਾਣਿਆਵਾਲੀ ਨੇੜੇ ਐਨਕਾਊਂਟਰ, ਫਾਇਰਿੰਗ 'ਚ ਇਕ ਬਦਮਾਸ਼ ਦੇ ਵੱਜੀ ਗੋਲ਼ੀ; ਫਿਰੌਤੀ ਦੀ ਰਕਮ ਵਸੂਲਣ ਆਏ ਤਿੰਨੋਂ ਕਾਬੂ

ਪਿੰਡ ਲੁਬਾਣਿਆਵਾਲੀ ਨੇੜੇ ਐਨਕਾਊਂਟਰ, ਫਾਇਰਿੰਗ 'ਚ ਇਕ ਬਦਮਾਸ਼ ਦੇ ਵੱਜੀ ਗੋਲ਼ੀ; ਫਿਰੌਤੀ ਦੀ ਰਕਮ ਵਸੂਲਣ ਆਏ ਤਿੰਨੋਂ ਕਾਬੂ

ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ ਡੱਲੇਵਾਲ਼ ਦੇ ਪਿੰਡ, ਸਾਰਾ ਪਿੰਡ ਪੁੱਜਾ ਹੈ ਖਨੌਰੀ ਬਾਰਡਰ; ਪਸ਼ੂਆਂ ਦੀ ਸੰਭਾਲ ਲਈ ਕੁਝ ਕੁ ਬੰਦੇ ਪਿੰਡ 'ਚ ਮੌਜੂਦ

ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ ਡੱਲੇਵਾਲ਼ ਦੇ ਪਿੰਡ, ਸਾਰਾ ਪਿੰਡ ਪੁੱਜਾ ਹੈ ਖਨੌਰੀ ਬਾਰਡਰ; ਪਸ਼ੂਆਂ ਦੀ ਸੰਭਾਲ ਲਈ ਕੁਝ ਕੁ ਬੰਦੇ ਪਿੰਡ 'ਚ ਮੌਜੂਦ

ਦੇਸ਼ ਭਰ 'ਚ ਚੱਲ ਰਹੇ ਚਿੱਟੇ ਦੇ ਦੌਰ 'ਚ 23 ਕਿਲੋ ਅਫ਼ੀਮ ਤੇ ਕਾਰ ਸਮੇਤ ਦੋ ਗ੍ਰਿਫ਼ਤਾਰ, ਮਾਮਲਾ ਦਰਜ

ਦੇਸ਼ ਭਰ 'ਚ ਚੱਲ ਰਹੇ ਚਿੱਟੇ ਦੇ ਦੌਰ 'ਚ 23 ਕਿਲੋ ਅਫ਼ੀਮ ਤੇ ਕਾਰ ਸਮੇਤ ਦੋ ਗ੍ਰਿਫ਼ਤਾਰ, ਮਾਮਲਾ ਦਰਜ

Gurpreet Gogi : ਕੌਣ ਸੀ 'AAP' ਵਿਧਾਇਕ ਗੁਰਪ੍ਰੀਤ ਗੋਗੀ ! ਗੋਲ਼ੀ ਲੱਗਣ ਕਾਰਨ ਹੋਈ ਮੌਤ, ਪਤਨੀ ਤੇ ਪੁੱਤਰ ਨਾਲ ਹੋਇਆ ਸੀ ਝਗੜਾ

Gurpreet Gogi : ਕੌਣ ਸੀ 'AAP' ਵਿਧਾਇਕ ਗੁਰਪ੍ਰੀਤ ਗੋਗੀ ! ਗੋਲ਼ੀ ਲੱਗਣ ਕਾਰਨ ਹੋਈ ਮੌਤ, ਪਤਨੀ ਤੇ ਪੁੱਤਰ ਨਾਲ ਹੋਇਆ ਸੀ ਝਗੜਾ

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਮੁੱਲਾਂਪੁਰ ਦਾਖਾ 'ਚ 11 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਮੌਤ

ਮੁੱਲਾਂਪੁਰ ਦਾਖਾ 'ਚ 11 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਮੌਤ