ਜਗਰਾਉਂ : ਨੇੜਲੇ ਪਿੰਡ ਲੰਮਾ ਜੱਟਪੁਰਾ ਸਥਿਤ PNB ਬੈਂਕ ਦੇ ਏਟੀਐਮ ਨੂੰ ਬੀਤੀ ਰਾਤ ਨਕਾਬਪੋਸ਼ਾਂ ਨੇ ਗੈਸ ਕਟਰ ਨਾਲ ਕੱਟਦਿਆਂ ਉਸ ਵਿੱਚ ਪਏ 17 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੰਮਾ ਜੱਟਪੁਰਾ ਵਿਖੇ ਪੀਐਨਬੀ ਬੈਂਕ ਦੀ ਸਥਿਤ ਬਰਾਂਚ ਦੇ ਨਾਲ ਹੀ ਏਟੀਐਮ ਲੱਗਾ ਹੋਇਆ ਹੈ। ਤੜਕਸਾਰ ਕਰੀਬ ਡੇਢ ਵਜੇ ਦੋ ਮੋਟਰਸਾਈਕਲਾਂ 'ਤੇ ਆਏ ਚਾਰ ਨਕਾਬਪੋਸ਼ਾਂ ਨੇ ਗੈਸ ਕਟਰ ਨਾਲ ਏਟੀਐਮ ਕੱਟ ਕੇ ਉਸ ਵਿੱਚ ਪਈ 17 ਲੱਖ ਰੁਪਏ ਦੀ ਨਗਦੀ ਕੱਢ ਕੇ ਫਰਾਰ ਹੋ ਗਏ। ਬੁੱਧਵਾਰ ਸਵੇਰੇ 6:30ੇ ਵਜੇ ਬੈਂਕ ਨੇੜੇ ਰਹਿੰਦੇ ਇੱਕ ਮਕਾਨ ਮਾਲਕ ਨੇ ਬੈਂਕ ਦੇ ਏਟੀਐਮ ਲੁੱਟੇ ਹੋਣ ਦੀ ਬੈਂਕ ਮੈਨੇਜਰ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਬੈਂਕ ਮੈਨੇਜਰ ਤੋਂ ਇਲਾਵਾ ਜਗਰਾਉਂ , ਰਾਏਕੋਟ ਅਤੇ ਹਠੂਰ ਤੋਂ ਪੁਲਿਸ ਟੀਮਾਂ ਮੌਕੇ ਤੇ ਪੁੱਜੀਆਂ।