ਖੰਨਾ: ਬੀਤੀ ਰਾਤ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਹ ਘਟਨਾ ਉੱਚਾ ਵਿਹੜਾ ਰਾਣੀ ਦੇ ਤਲਾਅ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਕਮਲੇਸ਼ ਰਾਣੀ ਉਮਰ 65 ਸਾਲ ਘਰ ਦੇ ਵਿੱਚ ਇਕੱਲੀ ਸੀ । ਜਿਸ ਦੇ ਦੋ ਲੜਕੇ ਜੀਟੀਬੀ ਮਾਰਕੀਟ ਵਿੱਚ ਫਾਸਟ ਫੂਡ ਦਾ ਕੰਮ ਕਰਦੇ ਹਨ। ਇੱਕ ਔਰਤ ਲੁੱਟ ਦੀ ਨੀਅਤ ਨਾਲ ਉਸਦੇ ਘਰ ਵੜ ਗਈ ਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਐਸਐਚਓ ਸਿਟੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਉੱਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।