ਧਨੌਲਾ, 20 ਦਸੰਬਰ (ਚਮਕੌਰ ਸਿੰਘ ਗੱਗੀ) ;-ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ,ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਚ ਓ ਧਨੋਲਾ ਇੰਸਪੈਕਟਰ ਸ. ਲਖਬੀਰ ਸਿੰਘ ਦੀ ਅਗਵਾਈ ਵਿੱਚ ਥਾਣਾ ਧਨੌਲਾ ਦੀ ਪੁਲਿਸ ਟੀਮ ਨੇ ਬੱਸ ਸਟੈਂਡ, ਮਸੀਤ ਮਾਰਕਿਟ, ਗੁਰਦੁਆਰਾ ਰਾਮਸਰ ਸਾਹਿਬ ਚੌਂਕ ਤੇ ਨਾਕੇ ਲਗਾ ਕੇ ਮੋਟਰਸਾਈਕਲ ਤੇ ਅਵਾਰਾਗਰਦੀ ਕਰਨ ਵਾਲਿਆਂ ਅਤੇ ਸਕੂਲ ਮੂਹਰੇ ਗੇੜੀਆਂ ਲਾਉਣ ਵਾਲਿਆ ਤੇ ਸਿਕੰਜਾ ਕੱਸਦਿਆਂ ਹੋਇਆਂ ਅੱਜ ਕਈ ਮੋਟਰਾਂ ਸਾਈਕਲਾਂ ਦੇ ਚਲਾਨ ਕੀਤੇ ਅਤੇ ਦੋ ਮੋਟਰਸਾਈਕਲਾਂ ਨੂੰ ਥਾਣੇ ਅੰਦਰ ਬੰਦ ਕੀਤਾ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਐਚ ਓ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਹਨ ਕਿ ਸ਼ਹਿਰ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਕਿਸੇ ਵੀ ਅਵਾਰਾਗਰਦੀ, ਹੁੱਲੜਬਾਜ਼ੀ ਕਰਨ ਵਾਲੇ ,ਨਸਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਹਨਾ ਕਿਹਾ ਕਿ ਚਲਾਨ ਬਹੁਤ ਮਹਿੰਗੇ ਹੋ ਗਏ, ਹਨ ਸਾਰੇ ਲੋਕ ਆਪਣੇ ਆਪਣੇ ਸਾਧਨਾਂ ਦੇ ਕਾਗ਼ਜ਼ ਪੂਰੇ ਰੱਖਣ, ਬੀਮਾ ਪ੍ਰਦੂਸ਼ਣ ਸਰਟੀਫਿਕੇਟ ਸਮੇਤ ਵਹਿਕਲਾ ਦੀਆਂ ਨੰਬਰ ਪਲੇਟਾਂ ਠੀਕ ਢੰਗ ਨਾਲ ਦੋਵੇਂ ਦਰੁਸਤ ਹੋਣੀਆਂ ਚਾਹੀਦੀਆਂ ਹਨ, ਕਿਸੇ ਵੀ ਮੋਟਰਸਾਈਕਲ ਨੂੰ ਤੇਜ ਅਵਾਜ ਵਾਲੇ ਹਾਰਨ ਨਾ ਲੱਗੇ ਹੋਣ। ਗੱਡੀ ਦੇ ਸਿਸੀਆਂ ਤੇ ਜਾਲੀਆਂ ਨਾ ਲੱਗੀਆਂ ਹੋਣ, ਇਹਨਾਂ ਦੱਸਿਆ ਕਿ ਹੌਲਦਾਰ ਰਣਜੀਤ ਸਿੰਘ, ਹੌਲਦਾਰ ਜਸਪਾਲ ਸਿੰਘ, ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਕਮਲਦੀਪ ਸ਼ਰਮਾ, ਜਸਵਿੰਦਰ ਦਰਿਆ ਸਣੇ ਧਨੌਲਾ ਪੁਲਿਸ ਦੀ ਟੀਮ ਨੇ ਵੱਖ-ਵੱਖ ਪੁਆਇੰਟਾਂ ਤੇ ਨਾਕੇ ਲਗਾ ਕੇ ਅਵਾਰਾਗਰਦੀ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਚੈਕਿੰਗ ਕਰਦਿਆ ਪੰਜ ਦੇ ਕਰੀਬ ਚਲਾਨ ਕੱਟੇ ਅਤੇ ਦੋ ਮੋਟਰਸਾਇਕਲਾਂ ਨੂੰ ਥਾਣੇ ਅੰਦਰ ਬੰਦ ਕੀਤਾ। ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ।