ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਦੇ ਵਸਨੀਕ ਨੇ ਪਿੰਡ ਰਾਊਕੇ ਵਿਖੇ ਵਿਅਕਤੀ ਨੇ ਘਰੇਲੂ ਝਗੜੇ ਦੇ ਕਾਰਨ ਰਿਸ਼ਤੇਦਾਰ ਦੇ ਘਰ ਆਪਣੇ ਬੱਚੇ ਨੂੰ ਜ਼ਹਿਰੀਲੀ ਚੀਜ਼ ਪਿਲਾ ਕੇ ਖ਼ੁਦ ਵੀ ਨਿਗਲ ਲਈ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੇ ਦਾ ਨਾਂ ਮਨਕੀਰਤ ਸਿੰਘ ਉਮਰ 6 ਸਾਲ ਅਤੇ ਵਿਅਕਤੀ ਦਾ ਨਾਂ ਗੁਰਬਾਜ ਸਿੰਘ ਹੈ।