ਲੁਧਿਆਣਾ: ਲੁਧਿਆਣਾ ਦੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ।ਈਡੀ ਨੇ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਪਾਸੀ ਦੀ ਕੰਪਨੀ ਦੇ ਲੁਧਿਆਣਾ ਤੇ ਜ਼ੀਰਕਪੁਰ ਵਿਖੇ ਰੀਅਲ ਅਸਟੇਟ ਪ੍ਰੋਜੈਕਟ ਹਨ। ਦੱਸਣਯੋਗ ਹੈ ਕਿ ਵਿਕਾਸ ਪਾਸੀ ਦਾ ਸਬੰਧ ਪਰਲ ਕੰਪਨੀ ਦੇ ਮਾਲਕਾਂ ਨਾਲ ਹੈ।ਈਡੀ ਨੂੰ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦਾ ਪਰਲ ਕੰਪਨੀ ਨਾਲ ਲੈਣ-ਦੇਣ ਕਰਨ ਵਿੱਚ ਗੜਬੜ ਦਾ ਸ਼ੱਕ ਹੈ।