ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਐਤਵਾਰ ਦੁਪਹਿਰ ਫਿਰੋਜ਼ਪੁਰ ਰੋਡ ਸਥਿਤ ਪੀਏਯੂ ਵਿਖੇ ਪੁੱਜੇ। ਇਸ ਦੌਰਾਨ ਉਨ੍ਹਾਂ ਜ਼ੋਨਲ ਯੂਥ ਫੈਸਟੀਵਲ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੁੱਖ ਮੰਤਰੀ ਨੇ ਯੂਥ ਫੈਸਟੀਵਲ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਮੈਂ ਖੁਦ ਵੀ ਇਨ੍ਹਾਂ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਹਾਂ। ਮੇਰਾ ਸ਼ਹੀਦ ਊਧਮ ਸਿੰਘ ਕਾਲਜ ਪਟਿਆਲਾ ਯੂਨੀਵਰਸਿਟੀ 'ਚ ਆਉਂਦਾ ਸੀ ਜਿੱਥੇ ਮੈਂ ਤੇ ਕਰਮਜੀਤ ਕਵਿਤਾ ਮੁਕਾਬਲੇ, ਗੀਤ ਮੁਕਾਬਲੇ ਖਾਸ ਤਨਿਕ ਡਿਬੇਟ ਸਮੇਤ ਹੋਰ ਮੁਕਾਬਲਿਆਂ 'ਚ ਹਿੱਸਾ ਲੈਂਦੇ ਰਹੇ ਹਾਂ। ਜਿੱਥੋਂ ਮੇਰੇ ਵਿੱਚ ਸਟੇਜ ਤੇ ਬੋਲਣ ਦਾ ਆਤਮਵਿਸ਼ਵਾਸ ਆਇਆ। ਉਨ੍ਹਾਂ ਕਿਹਾ ਕਿ ਯੂਥ ਫੈਸਟੀਵਲ 'ਚ ਜਿੱਤਣਾ ਹੀ ਸਿਰਫ ਟੀਚਾ ਨਹੀਂ ਹੋਣਾ ਚਾਹੀਦਾ ਇਸ ਵਿੱਚ ਪਰਫਾਰਮ ਕਰਨਾ ਹੀ ਆਪਣੇ ਆਪ 'ਚ ਵੱਡੀ ਪ੍ਰਾਪਤੀ ਹੈ।ਉਨ੍ਹਾਂ ਆਪਣੇ ਬਾਰੇ ਅੱਗੇ ਗੱਲ ਕਰਦਿਆਂ ਕਿਹਾ ਕਿ ਉਹ 2012 'ਚ ਮਨਪ੍ਰੀਤ ਬਾਦਲ ਦੀ ਪੀਪੀਪੀ ਪਾਰਟੀ ਤੋਂ ਲਹਿਰਾ ਗਾਗਾਤੋਂ ਚੋਣ ਹਾਰ ਗਏ ਸਨ ਪਰ ਉਸੇ ਇਲਾਕੇ ਤੋਂ 2014 'ਚ ਸਵਾ ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ ਕਿਉਂਕਿ ਉਨ੍ਹਾਂ ਲੋਕਾਂ ਦੀ ਸੇਵਾ ਲਈ ਆਪਣਾ ਪੱਕਾ ਮਨ ਬਣਾ ਲਿਆ ਸੀ ਤੇ ਲੋਕਾਂ ਨੇ ਵੀ ਵੋਟਾਂ ਪਾ ਕੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਦ੍ਰਿੜ ਕੀਤਾ ਜਿਸ ਦੇ ਚਲਦੇ ਉਹ ਅੱਜ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰ ਰਹੇ ਹਨ। ਇਸ ਦੌਰਾਨ ਜਿਵੇਂ ਹੀ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਸਾਹਮਣੇ ਆਈ ਆਵਾਜ਼ ਤੋਂ ਬਾਅਦ ਉਹਨਾਂ ਆਪਣੇ ਪੁਰਾਣੇ ਸਾਥੀ ਕਰਮਜੀਤ ਨੂੰ ਸਟੇਜ 'ਤੇ ਬੁਲਾ ਮਗਦਾ ਰਹੀ ਬੇਸੂਰਜਾ ਕਮੀਆਂ ਦੇ ਵੇਹੜੇ ਗਾਇਆ ਤੇ ਇਕ ਵਾਰ ਫਿਰ ਤੋਂ ਸਾਹਮਣੇ ਬੈਠੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਯੂਥ ਫੈਸਟੀਵਲ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।