Thursday, December 05, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਿਨੈਪਿੰਗ ਮਾਮਲੇ ਦੇ ਮੁਲਜਮ ਤੇ ਪੁਲਿਸ ਵਿਚਕਾਰ ਮੁਕਾਬਲਾ, ਫਾਇਰਿੰਗ ਦੇ ਦੌਰਾਨ ਮੁਲਜ਼ਮ ਦੇ ਲੱਤ ਚ ਲੱਗੀ ਗੋਲੀ

December 02, 2024 01:24 PM

ਲੁਧਿਆਣਾ : ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੌਜਵਾਨ ਅਤੇ ਪੁਲਿਸ ਵਿਚਕਾਰ ਮੁਕਾਬਲੇ ਦੀ ਖ਼ਬਰ ਮਿਲੀ ਹੈ। ਇਸ ਮੁਕਾਬਲੇ ਦੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਦੀ ਟੀਮ ਪਿੰਡ ਧਨਾਨਸੂ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ।ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਟੀਮ ਸਾਈਕਲ ਵੈਲੀ ਦੇ ਕੋਲ ਪਹੁੰਚੀ ਤਾਂ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ। ਸ਼ੱਕੀ ਵਿਅਕਤੀ ਦੀ ਪਛਾਣ ਪਿੰਡ ਹੈਦਰ ਕੂਮਕਲਾਂ ਦੇ ਰਹਿਣ ਵਾਲੇ ਗੁਲਾਬ ਸਿੰਘ ਵੱਜੋਂ ਹੋਈ । ਇਸੇ ਦੌਰਾਨ ਮੌਕਾ ਮਿਲਦੇ ਹੀ ਮੁਲਜਮ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ । ਆਪਣੇ ਬਚਾਅ ਲਈ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਰਾਉਂਡ ਫਾਇਰ ਕੀਤੇ । ਮੁਕਾਬਲੇ ਦੌਰਾਨ ਗੁਲਾਬ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਐਫਐਸਐਲ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ। ਟੀਮ ਨੂੰ ਮੌਕੇ ਤੋਂ ਇੱਕ 32 ਬੋਰ ਦਾ ਨਜਾਇਜ਼ ਪਿਸਤੌਲ , ਦੋ ਖਾਲੀ ਕਾਰਤੂਸ ਇੱਕ ਮੋਟਰਸਾਈਕਲ ਮਿਲਿਆ ।ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਗੁਲਾਬ ਦਾ ਅਪਰਾਧਿਕ ਪਿਛੋਕੜ ਹੈ । ਉਸਦੇ ਖਿਲਾਫ ਲੁਧਿਆਣਾ ਵਿੱਚ ਚਾਰ ਮੁਕਦਮੇ ਦਰਜ ਹਨ । ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਮੁਲਜਮ ਨੇ ਸ਼ਾਹਕੋਟ ਦੇ ਇੱਕ ਵਿਅਕਤੀ ਨੂੰ ਅਗਵਾ ਵੀ ਕੀਤਾ ਸੀ । ਉਸ ਮਾਮਲੇ ਵਿੱਚ ਪੁਲਿਸ ਮੁਲਜਮ ਦੀ ਤਲਾਸ਼ ਕਰ ਰਹੀ ਸੀ ।

Have something to say? Post your comment

More From Punjab

ਮ੍ਰਿਤਕ ਜੱਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਾਈ ਨਵੀਂ ਪਿਰਤ ---ਮ੍ਰਿਤਕ ਜੱਗਾ ਸਿੰਘ ਦੇ ਫੁੱਲ ਆਪਣੇ ਖੇਤਾਂ ’ਚ ਦੱਬ ਲਗਾਏ ਪੌਦੇ

ਮ੍ਰਿਤਕ ਜੱਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਾਈ ਨਵੀਂ ਪਿਰਤ ---ਮ੍ਰਿਤਕ ਜੱਗਾ ਸਿੰਘ ਦੇ ਫੁੱਲ ਆਪਣੇ ਖੇਤਾਂ ’ਚ ਦੱਬ ਲਗਾਏ ਪੌਦੇ

 ਲੁੱਟਣ ਦੀ ਕੋਸ਼ਿਸ਼ 'ਚ ਬਜ਼ੁਰਗ ਦੀ ਹੋਈ ਮੌਤ, ਜੇਬ ਖਿੱਚੇ ਜਾਣ 'ਤੇ ਸਕੂਟਰੀ ਤੋਂ ਡਿੱਗਿਆ

ਲੁੱਟਣ ਦੀ ਕੋਸ਼ਿਸ਼ 'ਚ ਬਜ਼ੁਰਗ ਦੀ ਹੋਈ ਮੌਤ, ਜੇਬ ਖਿੱਚੇ ਜਾਣ 'ਤੇ ਸਕੂਟਰੀ ਤੋਂ ਡਿੱਗਿਆ

ਹਵਾਲਾਤੀ ਕੋਲੋਂ ਹੈਰੋਇਨ ਬਰਾਮਦ, ਕਤਲ ਦੇ ਮਾਮਲੇ 'ਚ ਹੈ ਸੈਂਟਰਲ ਜੇਲ੍ਹ ਲੁਧਿਆਣਾ 'ਚ ਬੰਦ, ਮੁਕੱਦਮਾ ਦਰਜ

ਹਵਾਲਾਤੀ ਕੋਲੋਂ ਹੈਰੋਇਨ ਬਰਾਮਦ, ਕਤਲ ਦੇ ਮਾਮਲੇ 'ਚ ਹੈ ਸੈਂਟਰਲ ਜੇਲ੍ਹ ਲੁਧਿਆਣਾ 'ਚ ਬੰਦ, ਮੁਕੱਦਮਾ ਦਰਜ

ਸੇਵਾਦਾਰ ਦੇ ਚੋਲ਼ੇ 'ਚ ਸ੍ਰੀ ਦਰਬਾਰ ਸਾਹਿਬ ਪੁੱਜੇ ਸੁਖਬੀਰ ਬਾਦਲ ਤੇ ਢੀਂਡਸਾ ਨੇ ਸ਼ੁਰੂ ਕੀਤੀ ਧਾਰਮਿਕ ਸੇਵਾ, ਹੱਥ ਵਿਚ ਬਰਛਾ ਤੇ ਗਲ਼ ਵਿਚ ਪਾਈ ਹੋਈ ਤਖ਼ਤੀ

ਸੇਵਾਦਾਰ ਦੇ ਚੋਲ਼ੇ 'ਚ ਸ੍ਰੀ ਦਰਬਾਰ ਸਾਹਿਬ ਪੁੱਜੇ ਸੁਖਬੀਰ ਬਾਦਲ ਤੇ ਢੀਂਡਸਾ ਨੇ ਸ਼ੁਰੂ ਕੀਤੀ ਧਾਰਮਿਕ ਸੇਵਾ, ਹੱਥ ਵਿਚ ਬਰਛਾ ਤੇ ਗਲ਼ ਵਿਚ ਪਾਈ ਹੋਈ ਤਖ਼ਤੀ

ਲੁੱਟਣ ਦੀ ਕੋਸ਼ਿਸ਼ 'ਚ ਬਜ਼ੁਰਗ ਦੀ ਹੋਈ ਮੌਤ, ਜੇਬ ਖਿੱਚੇ ਜਾਣ 'ਤੇ ਸਕੂਟਰੀ ਤੋਂ ਡਿੱਗਿਆ

ਲੁੱਟਣ ਦੀ ਕੋਸ਼ਿਸ਼ 'ਚ ਬਜ਼ੁਰਗ ਦੀ ਹੋਈ ਮੌਤ, ਜੇਬ ਖਿੱਚੇ ਜਾਣ 'ਤੇ ਸਕੂਟਰੀ ਤੋਂ ਡਿੱਗਿਆ

ਦੇਸ਼ ਦੀਆਂ ਖੁਫ਼ੀਆਂ ਏਜੰਸੀਆਂ ਨੇ ਅੰਮ੍ਰਿਤਸਰ 'ਚ ਲਗਾਏ ਹੋਏ ਨੇ ਡੇਰੇ, ਹਥਿਆਰਾਂ ਦੀ ਵੱਡੀ ਖੇਪ ਤਲਾਸ਼ਣ 'ਚ ਜੁਟੀ ਪੁਲਿਸ ਤੇ ਸੁਰੱਖਿਆ ਏਜੰਸੀਆਂ

ਦੇਸ਼ ਦੀਆਂ ਖੁਫ਼ੀਆਂ ਏਜੰਸੀਆਂ ਨੇ ਅੰਮ੍ਰਿਤਸਰ 'ਚ ਲਗਾਏ ਹੋਏ ਨੇ ਡੇਰੇ, ਹਥਿਆਰਾਂ ਦੀ ਵੱਡੀ ਖੇਪ ਤਲਾਸ਼ਣ 'ਚ ਜੁਟੀ ਪੁਲਿਸ ਤੇ ਸੁਰੱਖਿਆ ਏਜੰਸੀਆਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਅਕਾਲੀ ਆਗੂ ਆਉਣੇ ਹੋਏ ਸ਼ੁਰੂ, ਸੁਖਬੀਰ ਬਾਦਲ ਤੇ 17 ਸਾਬਕਾ ਅਕਾਲੀ ਮੰਤਰੀਆਂ ਨੂੰ ਕੀਤਾ ਹੈ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਅਕਾਲੀ ਆਗੂ ਆਉਣੇ ਹੋਏ ਸ਼ੁਰੂ, ਸੁਖਬੀਰ ਬਾਦਲ ਤੇ 17 ਸਾਬਕਾ ਅਕਾਲੀ ਮੰਤਰੀਆਂ ਨੂੰ ਕੀਤਾ ਹੈ ਤਲਬ

PAU ਲੁਧਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ, ਨੌਜਵਾਨਾਂ ਨੂੰ ਯੂਥ ਫੈਸਟੀਵਲ 'ਚ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ

PAU ਲੁਧਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ, ਨੌਜਵਾਨਾਂ ਨੂੰ ਯੂਥ ਫੈਸਟੀਵਲ 'ਚ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ

ਮਖੂ 'ਚ ਵਾਪਰਿਆ ਸੜਕ ਹਾਦਸਾ, ਘੋੜੇ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ

ਮਖੂ 'ਚ ਵਾਪਰਿਆ ਸੜਕ ਹਾਦਸਾ, ਘੋੜੇ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ

ਪਰਾਲੀ ਨਾ ਸਾੜਣ ਦਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਖਾਮਿਆਜਾ, 70 ਫੀਸਦੀ ਕਣਕ ’ਤੇ ਗੁਲਾਬੀ ਸੁੰਡੀ ਦਾ ਹਮਲਾ

ਪਰਾਲੀ ਨਾ ਸਾੜਣ ਦਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਖਾਮਿਆਜਾ, 70 ਫੀਸਦੀ ਕਣਕ ’ਤੇ ਗੁਲਾਬੀ ਸੁੰਡੀ ਦਾ ਹਮਲਾ