ਬਰਨਾਲਾ, 30 ਦਸੰਬਰ (ਬਘੇਲ ਸਿੰਘ ਧਾਲੀਵਾਲ/ਅਮਜਦ ਖਾਨ)-ਖਨੌਰੀ ਬਾਰਡਰ ਤੇ ਦ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਦੋਵੇ ਜਥੇਬੰਦੀਆਂ ਭਾਰਤੀ,ਕਿਸਾਨ ਯੂਨੀਅਨ ਸਿੱਧੂਪਰ ਅਤੇ ਕਿਸਾਨ ਮਜਦੂਰ ਫਰੰਟ ਵੱਲੋਂ ਅੱਜ 30 ਦਸੰਬਰ ਦੇ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ,ਜਿਸ ਵਿੱਚ ਉਪਰੋਕਤ ਜਥੇਬੰਦੀਆਂ ਸਫਲ ਵੀ ਰਹੀਆਂ ਹਨ,ਕਿਉਂਕਿ ਬਹੁਤ ਸਾਰੀਆਂ ਮੁਲਾਜਮ ਅਤੇ ਕੁੱਝ ਜਨਤਕ ਜਥੇਬੰਦੀਆਂ ਨੇ ਵੀ ਕਿਸਾਨਾਂ ਵੱਲੋਂ ਕੀਤੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ।ਬਹੁਤ ਸਾਰੇ ਅਦਾਰਿਆਂ ਨੇ ਜਿੰਨਾਂ ਵਿੱਚ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਮਲ ਹੈ ਨੇ ਆਪਣੇ ਜਨਤਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਹੈ,ਇੱਥੋ ਤੱਕ ਕਿ ਭਾਰਤੀ ਰੇਲਵੇ ਨੇ ਵੀ ਕਿਸੇ ਤਰਾਂ ਦੀ ਅਣਹੋਣੀ ਤੋ ਬਚਣ ਲਈ 150 ਦੇ ਕਰੀਬ ਰੇਲ ਗੱਡੀਆਂ ਅੱਜ ਦੇ ਦਿਨ ਕਈ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਸਿਵਲ ਪ੍ਰਸ਼ਾਸ਼ਨ ਨਾਲ ਜੁੜੇ ਮੁਲਾਜਮ ਵਰਗ ਨੇ ਬੰਦ ਦਾ ਸਮਰਥਨ ਕੀਤਾ ਹੈ,ਭਾਵ ਕਿ ਪ੍ਰਸ਼ਾਸ਼ਨਿਕ ਦਫਤਰਾਂ ਵਿੱਚੋਂ ਵੀ ਬੰਦ ਨੂੰ ਸਮਰਥਨ ਮਿਲਿਆ ਹੈ,ਪਰ ਅਫਸੋਸ ! ਸ਼ਰਾਬ ਦੇ ਠੇਕੇਦਾਰਾਂ ਨੂੰ ਲੋਕ ਹਿਤਾਂ,ਜਾਂ ਕਿਸਾਨ ਮਜਦੂਰਾਂ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀ,ਅਤੇ ਨਾਹੀ ਉਹਨਾਂ ਨੂੰ ਕਿਸੇ ਅਣਹੋਣੀ ਘਟਨਾ ਵਾਪਰਨ ਦਾ ਡਰ ਜਾਪਦਾ ਹੈ।ਉਹਨਾਂ ਦਾ ਮਕਸਦ ਵੱਧ ਤੋ ਵੱਧ ਸ਼ਰਾਬ ਵੇਚ ਕੇ ਮੁਨਾਫਾ ਕਮਾਉਣਾ ਹੈ।ਕਹਿਣ ਤੋ ਭਾਵ ਹੈ ਕਿ ਬਰਨਾਲਾ ਏਰੀਏ ਵਿੱਚ ਸਰਾਬ ਦੇ ਠੇਕੇ ਪੂਰੀ ਤਰਾਂ ਖੁੱਲ੍ਹੇ ਹਨ,ਜਾਂ ਕੁੱਝ ਕੁ ਨੇ ਜਿਹੜੇ ਸਹਿਰ ਦੀ ਹਦੂਦ ਦੇ ਅੰਦਰ ਆਉਂਦੇ ਹਨ,ਉਹਨਾਂ ਨੇ ਅੱਧੇ ਸ਼ਟਰ ਖੁੱਲ੍ਹੇ ਰੱਖ ਕੇ ਸਰਾਬ ਦੇ ਪਿਆਕੜਾਂ ਨੂੰ ਇਹ ਸੁਨੇਹਾ ਦੇਣ ਦੀ ਸਫਲ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਸਿਹਤ ਨਾਲ ਖਿਲਵਾੜ ਕਰਕੇ ਪੈਸਾ ਇਕੱਠਾ ਕਰਨ ਦੀ ਖਾਤਰ ਅਸੀਂ ਕਿਸੇ ਜਨਤਕ ਅੰਦੋਲਨ ਦੀ ਪ੍ਰਵਾਹ ਨਹੀ ਕਰਦੇ,ਅਸੀਂ ਬੜੀ ਲਾਪ੍ਰਵਾਹੀ ਦੇ ਨਾਲ ਲੋਕ ਹਿਤਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ।ਸਾਨੂੰ ਕਿਸਾਨਾਂ ਵੱਲੋਂ ਕੀਤੇ ਪੰਜਾਬ ਬੰਦ ਨਾਲ ਕੋਈ ਮਤਲਬ ਨਹੀ, ਸਾਨੂੰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜਿਉਂਦਾ ਰਹਿਣ ਜਾਂ ਮਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਸਾਨੂੰ ਕੋਈ ਕਿਸੇ ਜਥੇਬੰਦੀ ਦਾ ਡਰ ਹੈ,ਤੁਸੀ ਇਸ ਬੰਦ ਦੌਰਾਨ ਬੇਝਿਜਕ ਹੋਕੇ ਜਦੋ ਤੁਸੀ ਚਾਹੋ ਸ਼ਰਾਬ ਖਰੀਦ ਕੇ ਪੀ ਸਕਦੇ ਹੋ।ਸੋ ਲਾਇਸੰਸ ਸੁਦਾ ਨਸ਼ਾ ਵੇਚਣ ਵਾਲੀ ਮਾਨਤਾ ਪਰਾਪਤ ਲਾਵੀ ਨੂੰ ਘੱਟੋ ਘੱਟ ਐਨਾ ਕੁ ਖਿਆਲ ਜਰੂਰ ਰੱਖਣਾ ਚਾਹੀਦਾ ਹੈ ਕਿ ਪੈਸਾ ਕਮਾਉਣ ਖਾਤਰ ਇਸਤਰਾਂ ਦੇ ਰਿਸਕ ਕਈ ਵਾਰ ਸਮਾਜ ਅੰਦਰ ਵੰਡੀਆਂ ਪਾਉਣ ਲਈ ਜਿੰਮੇਵਾਰ ਬਣ ਜਾਂਦੇ ਹਨ,ਅਤੇ ਸਮਾਜ ਵਿਰੋਧੀ ਹੋਣ ਦਾ ਸੁਨੇਹਾ ਦਿੰਦੇ ਹਨ।ਜਿਹੜੇ ਸਾਡੇ ਆਪਣੇ ਅਤੇ ਆਲੇ ਦੁਆਲੇ ਦੀ ਤਣਾਅਪੂਰਨ ਸਥਿਤੀ ਦੇ ਜਿੰਮੇਵਾਰ ਬਣਕੇ ਬੇਹੱਦ ਨੁਕਸਾਨ ਦੇਹ ਸਾਬਤ ਹੋ ਸਕਦੇ ਹਨ।