Wednesday, January 08, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੰਗਾਂ ਤੇ ਨਿਸ਼ਾਨਾ ਇਕ, ਸਟੇਜਾਂ ਵੱਖ-ਵੱਖ, ਏਕਤਾ ਦਾ ਰਾਹ ਬੰਦ ! ਖਨੌਰੀ ਤੇ ਟੌਹਾਣਾ ’ਚ ਅਲੱਗ-ਅਲੱਗ ਕਿਸਾਨ ਪੰਚਾਇਤਾਂ ਹੋਣ ਨਾਲ ਏਕਤਾ ਦੇ ਆਸਾਰ ਹੋਏ ਮੱਧਮ

January 05, 2025 01:15 PM

ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿਚ ਖੇਤੀ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਕੋ ਸਮੇਂ ਦੋ ਵੱਖ-ਵੱਖ ਕਿਸਾਨ ਮਹਾਂ ਪੰਚਾਇਤਾਂ ਹੋਈਆਂ। ਖਨੌਰੀ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਐਮਐੱਸਪੀ ਨੂੰ ਕਾਨੂੰਨੀ ਗਰੰਟੀ ਦੀ ਮੰਗ ਲਈ ਸ਼ੁਰੂ ਕੀਤੇ ਮਰਨ ਵਰਤ ਨਾਲ ਕਿਸਾਨ ਸੰਗਠਨਾਂ ਵਿਚ ਏਕਤਾ ਹੋਣ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਸਨ, ਪਰ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋਂ ਖਨੌਰੀ ਵਿਖੇ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਟੌਹਾਣਾ (ਹਰਿਆਣਾ) ਵਿਖੇ ਵੱਖ ਵੱਖ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਨਾਲ ਦੋਵਾਂ ਸੰਗਠਨਾਂ ਵਿਚ ਏਕਤਾ ਦੇ ਆਸਾਰ ਮੱਧਮ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਸਪਸ਼ਟ ਕਿਹਾ ਕਿ ਖਨੌਰੀ ਵਿਖੇ ਲੱਗਿਆ ਮੋਰਚਾ ਕੇਂਦਰ ਸਰਕਾਰ ਨੂੰ ਰਾਸ ਆ ਰਿਹਾ ਹੈ ਅਤੇ ਇਹ ਮੋਰਚਾ ਕਰੀਬ ਚਾਰ ਮਹੀਨੇ ਅਜੇ ਹੋਰ ਚੱਲੇਗਾ। ਟਿਕੈਤ ਦਾ ਕਹਿਣਾ ਹੈ ਕਿ ਖਨੌਰੀ ਮੋਰਚੇ ਨਾਲ ਕਿਸਾਨ, ਸਿੱਖਾਂ ਅਤੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ,ਪਰ ਇਹ ਗੱਲ ਕੇਂਦਰ ਸਰਕਾਰ ਨੂੰ ਰਾਸ ਆ ਰਹੀ ਹੈ। ਟਿਕੈਤ ਦੇ ਇਸ ਬਿਆਨ ਨਾਲ ਦੋਵਾਂ ਸੰਗਠਨਾਂ ਵਿਚ ਏਕਤਾ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਡੱਲੇਵਾਲ ਦੇ ਮਰਨ ਵਰਤ ਸ਼ੁਰੂ ਕੀਤੇ ਜਾਣ ਨਾਲ ਦੋਵਾਂ ਸੰਗਠਨਾਂ ਦੇ ਆਗੂਆਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਦੋਵਾਂ ਸੰਗਠਨਾਂ ਦੇ ਆਗੂਆਂ ਦੀ ਪਟਿਆਲਾ ਵਿਖੇ ਇਕ ਮੀਟਿੰਗ ਵੀ ਹੋਈ ਸੀ। ਟਿਕੈਤ ਨੇ ਟੌਹਾਣਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਨੌਰੀ ਵਿਖੇ ਲੱਗੇ ਮੋਰਚੇ ਨਾਲ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੱਗੇ ਮੋਰਚੇ ਨੂੰ ਤੋੜਨ ਦਾ ਯਤਨ ਵੀ ਇਹਨਾਂ (ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ) ਵਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਤੇ ਹੋਰ ਨੇਤਾ ਡੱਲੇਵਾਲ ਨੂੰ ਮਿਲੇ ਸਨ ਅਤੇ ਚਾਹੁੰਦੇ ਸਨ ਕਿ ਸਾਰੇ ਇਕੱਠੇ ਹੋਣ, ਪਰ ਡੱਲੇਵਾਲ ਦੇ ਨਾਲ ਵਾਲੇ ਸਾਥੀ ਨਹੀਂ ਚਾਹੁੰਦੇ ਕਿ ਏਕਤਾ ਹੋਵੇ।

ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਕਿਹਾ ਕਿ ਏਕਤਾ ਦੀ ਕੋਸ਼ਿਸ਼ ਕਰਨ ਲਈ ਇੱਕ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੇ ਪਟਿਆਲਾ ਵਿਖੇ ਸਰਵਣ ਸਿੰਘ ਪੰਧੇਰ ਤੇ ਹੋਰ ਸਾਥੀਆਂ ਨਾਲ ਮੀਟਿੰਗ ਕੀਤੀ ਸੀ, ਪਰ ਡੱਲੇਵਾਲ ਦਾ ਕੋਈ ਸਾਥੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਉਧਰ, ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਸੁਰਜੀਤ ਫੂਲ ਨੇ ਟਿਕੈਟ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਕਦੇ ਅੰਦੋਲਨ ਨਹੀਂ ਕੀਤਾ, ਮੋਰਚਾ ਨਹੀਂ ਲਾਇਆ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਫੂ਼ਲ ਨੇ ਕਿਹਾ ਕਿ ਉਹ ਇਕ ਸਾਲ ਤੋਂ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਹਨ।

ਇੱਥੇ ਦੱਸਿਆ ਜਾਂਦਾ ਹੈ ਕਿ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਗਠਿਤ ਕੀਤੀ ਕਮੇਟੀ ਕੋਲ ਇਸ ਲਈ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਇਸ ਨਾਲ ਲੋਕਾਂ ਵਿਚ ਗਲਤ ਸੁਨੇਹਾ ਜਾਵੇਗਾ। ਪਰ ਅੱਜ ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਦੇ ਸਮਾਨਅੰਤਰ ਟੌਹਾਣਾ ਵਿਖੇ ਵੱਖਰੀ ਕਿਸਾਨ ਪੰਚਾਇਤ ਕੀਤੀ ਗਈ ਹੈ। ਬੇਸ਼ੱਕ ਸਾਰੇ ਕਿਸਾਨ ਸੰਗਠਨਾਂ ਦਾ ਨਿਸ਼ਾਨਾਂ ਤੇ ਮੰਗਾਂ ਇੱਕੋ ਹਨ, ਪਰ ਜਿਵੇ ਅੱਜ ਅਲੱਗ ਅਲੱਗ ਮਹਾਂ ਕਿਸਾਨ ਪੰਚਾਇਤਾਂ ਹੋਈਆਂ ਹਨ, ਉਸ ਨਾਲ ਦੋਵਾਂ ਸੰਗਠਨਾਂ ਵਿਚ ਫਿਲਹਾਲ ਏਕਤਾ ਦੇ ਫਾਟਕ ਬੰਦ ਹੁੰਦੇ ਜਾਪਦੇ ਹਨ।

Have something to say? Post your comment

More From Punjab

ਵ੍ਹੀਲਚੇਅਰ ’ਤੇ ਦੁੱਧ ਵੇਚਣ ਲਈ ਮਜਬੂਰ ਅਣਗੌਲਿਆ ਖਿਡਾਰੀ ਨਿੰਮਾ, ਕੇਂਦਰ, ਪੰਜਾਬ ਸਰਕਾਰ ਤੇ ਨਾ ਕਿਸੇ ਸਿਆਸੀ ਆਗੂ ਨੇ ਲਈ ਸਾਰ

ਵ੍ਹੀਲਚੇਅਰ ’ਤੇ ਦੁੱਧ ਵੇਚਣ ਲਈ ਮਜਬੂਰ ਅਣਗੌਲਿਆ ਖਿਡਾਰੀ ਨਿੰਮਾ, ਕੇਂਦਰ, ਪੰਜਾਬ ਸਰਕਾਰ ਤੇ ਨਾ ਕਿਸੇ ਸਿਆਸੀ ਆਗੂ ਨੇ ਲਈ ਸਾਰ

ਮੌਤ ਦੀ ਡੋਰ : ਮਨੁੱਖਾਂ, ਜਾਨਵਰਾਂ ਤੇ ਪੰਛੀਆਂ ਲਈ ਬਣੀ ਖ਼ਤਰਾ, ਇੱਕ ਮਹੀਨੇ 'ਚ ਡੋਰ ਦੀ ਲਪੇਟ 'ਚ ਆਉਣ ਨਾਲ 7 ਲੋਕ ਜ਼ਖ਼ਮੀ

ਮੌਤ ਦੀ ਡੋਰ : ਮਨੁੱਖਾਂ, ਜਾਨਵਰਾਂ ਤੇ ਪੰਛੀਆਂ ਲਈ ਬਣੀ ਖ਼ਤਰਾ, ਇੱਕ ਮਹੀਨੇ 'ਚ ਡੋਰ ਦੀ ਲਪੇਟ 'ਚ ਆਉਣ ਨਾਲ 7 ਲੋਕ ਜ਼ਖ਼ਮੀ

ਏਦਾਂ ਵੀ ਆ ਸਕਦੀ ਮੌਤ ! ਪੰਜਾਬ 'ਚ ਬੱਚੇ ਦੀ ਮੌਤ ਦੀ LIVE ਵੀਡੀਓ ਵਾਇਰਲ, ਗਲ਼ੀ 'ਚੋਂ ਲੰਘ ਰਹੇ 3 ਦੋਸਤਾਂ 'ਚੋਂ ਵਿਚਕਾਰਲੇ ਦੇ ਸਿਰ 'ਤੇ ਡਿੱਗੀ ਗਰਿੱਲ

ਏਦਾਂ ਵੀ ਆ ਸਕਦੀ ਮੌਤ ! ਪੰਜਾਬ 'ਚ ਬੱਚੇ ਦੀ ਮੌਤ ਦੀ LIVE ਵੀਡੀਓ ਵਾਇਰਲ, ਗਲ਼ੀ 'ਚੋਂ ਲੰਘ ਰਹੇ 3 ਦੋਸਤਾਂ 'ਚੋਂ ਵਿਚਕਾਰਲੇ ਦੇ ਸਿਰ 'ਤੇ ਡਿੱਗੀ ਗਰਿੱਲ

ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਚੋਣ ਹੋਈ ਮੁਲਤਵੀ, ਆੜ੍ਹਤੀਆਂ ’ਚ ਰੋਸ

ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਚੋਣ ਹੋਈ ਮੁਲਤਵੀ, ਆੜ੍ਹਤੀਆਂ ’ਚ ਰੋਸ

ਲੋਕ ਸੋਚ ਸਮਝ ਕੇ ਨਿਕਲਣ ਘਰੋਂ ! ਪੰਜਾਬ 'ਚ ਅੱਜ ਤੋਂ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ

ਲੋਕ ਸੋਚ ਸਮਝ ਕੇ ਨਿਕਲਣ ਘਰੋਂ ! ਪੰਜਾਬ 'ਚ ਅੱਜ ਤੋਂ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ

ਨਕਾਬਪੋਸ਼ਾਂ ਨੇ ਡੇਅਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ, ਮੁੱਖ ਮੁਲਜ਼ਮ ਪਹਿਲਾਂ ਹੀ ਕਤਲ ਦੇ ਦੋਸ਼ 'ਚ ਕੱਟ ਰਿਹਾ ਜੇਲ੍ਹ

ਨਕਾਬਪੋਸ਼ਾਂ ਨੇ ਡੇਅਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ, ਮੁੱਖ ਮੁਲਜ਼ਮ ਪਹਿਲਾਂ ਹੀ ਕਤਲ ਦੇ ਦੋਸ਼ 'ਚ ਕੱਟ ਰਿਹਾ ਜੇਲ੍ਹ

ਅਧਿਆਪਕਾ ਨੇ ਜੂੜੇ ਤੋਂ ਫੜ ਕੇ ਕੁੱਟਿਆ ਬੱਚਾ, ਵਾਇਰਲ ਵੀਡੀਓ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਨੋਟਿਸ; ਦਿੱਤੇ ਇਹ ਹੁਕਮ

ਅਧਿਆਪਕਾ ਨੇ ਜੂੜੇ ਤੋਂ ਫੜ ਕੇ ਕੁੱਟਿਆ ਬੱਚਾ, ਵਾਇਰਲ ਵੀਡੀਓ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਨੋਟਿਸ; ਦਿੱਤੇ ਇਹ ਹੁਕਮ

ਪਨਬਸ 'ਤੇ ਪੀਆਰਟੀਸੀ ਦੇ ਕਾਮਿਆਂ ਨੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲੋਕ ਪ੍ਰੇਸ਼ਾਨ

ਪਨਬਸ 'ਤੇ ਪੀਆਰਟੀਸੀ ਦੇ ਕਾਮਿਆਂ ਨੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲੋਕ ਪ੍ਰੇਸ਼ਾਨ

ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ! ਰਾਸ਼ਨ ਲਈ ਨਹੀਂ ਪਵੇਗੀ ਕਾਰਡ ਦੀ ਲੋੜ, ਇਸ ਤਰ੍ਹਾਂ ਮਿਲੇਗੀ ਕਣਕ

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ! ਰਾਸ਼ਨ ਲਈ ਨਹੀਂ ਪਵੇਗੀ ਕਾਰਡ ਦੀ ਲੋੜ, ਇਸ ਤਰ੍ਹਾਂ ਮਿਲੇਗੀ ਕਣਕ