ਦਿੜ੍ਹਬਾ : ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਾਡੀ ਸਿੰਘ ਪੁੱਤਰ ਮਿੱਠੂ ਸਿੰਘ ਜਤਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਦੋਨਾਂ ਦੀ ਉਮਰ ਲਗਪਗ 20 ਸਾਲ ਦਿੜਬਾ ਤੋਂ ਕਾਰ ਵਿੱਚ ਪਿੰਡ ਰੋਗਲਾ ਜਾ ਰਹੇ ਸਨ ਰਸਤੇ 'ਚ ਵੀ ਬਣ ਰਹੇ ਪੁਲ ਦੇ ਵੱਡੇ ਪੁੱਟੇ ਹੋਏ ਟੋਏ ਕਾਰਨ ਤੇਜ਼ੀ ਨਾਲ ਉਸ ਟੋਏ ਨੂੰ ਪਾਰ ਕਰਕੇ ਦੂਜੇ ਪਾਸੇ ਪਹੁੰਚ ਗਈ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿੱਚ ਸ਼ੋਕ ਛਾ ਗਿਆ।