ਬਰਨਾਲਾ, 7 ਜਨਵਰੀ (ਬਘੇਲ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਹੋਣ ਵਾਲੀ ਚੋਣ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਹੁਕਮਾਂ ਤੇ ਮੁਲਤਵੀ ਕੀਤੇ ਜਾਣ ਕਾਰਣ ਬਰਨਾਲਾ ਦੇ ਆੜ੍ਹਤੀਆ ਭਾਈਚਾਰੇ ’ਚ ਰੋਸ ਹੈ। ਇਸ ਸਬੰਧੀ ਤਿੱਖਾ ਪ੍ਰਤੀਕਰਮ ਕਰਦਿਆਂ ਆੜਤੀਆ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਆੜਤੀਆ ਐਸੋਸੀਏਸ਼ਨ ਦੀ ਚੋਣ ਰੱਦ ਕਰਵਾ ਕੇ ਆਪ ਦੇ ਵੱਡੇ ਆਗੂ ਨੇ ਆਪਣਾ ਕੱਦ ਛੋਟਾ ਕਰ ਲਿਆ ਹੈ। ਉਹਨਾਂ ਕਿਹਾ ਕਿ ਆੜਤੀਆ ਭਾਈਚਾਰੇ ਦੀਆਂ ਕੁੱਲ 180 ਵੋਟਾਂ ਹਨ,ਜਿੰਨਾਂ ਵਿੱਚੋਂ ਤਕਰੀਬਨ 150 ਤੋਂ ਵੱਧ ਵੋਟਾਂ ਸਾਡੇ ਨਾਲ ਹਨ। ਉਹਨਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਦੀ ਚੋਣ 7 ਜਨਵਰੀ ਦਿਨ ਮੰਗਲਵਾਰ ਨੂੰ ਹੋਣੀ ਨੀਯਤ ਕੀਤੀ ਗਈ ਸੀ,ਪ੍ਰੰਤੂ ਐਮ ਪੀ ਮੀਤ ਹੇਅਰ ਦੇ ਕਹਿਣ ਤੇ ਚੋਣ ਕਮੇਟੀ ਨੇ ਚੋਣ ਦੋ ਦਿਨ ਲਈ ਹੋਰ ਵੀ ਅੱਗੇ ਪਾ ਕੇ 9 ਜਨਵਰੀ ਦਿਨ ਵੀਰਵਾਰ ਨੂੰ ਚੋਣਾਂ ਦਾ ਦਿਨ ਮੁਕੱਰਰ ਕਰ ਦਿੱਤਾ ਸੀ,ਪਰ ਜਦੋਂ ਫਿਰ ਵੀ ਪ੍ਰਧਾਨਗੀ ਹਥਿਆਉਣ ਵਿੱਚ ਕਾਮਯਾਬੀ ਮਿਲਦੀ ਨਜ਼ਰ ਨਾ ਆਈ,ਤਾਂ ਡੀ ਸੀ ਬਰਨਾਲਾ ਨੂੰ ਕਹਿਕੇ ਸਾਡੀ ਚੋਣ ਹੀ ਰੱਦ ਕਰਵਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਕਰਕੇ ਹੀ ਪਾਰਟੀ ਦਾ ਗ੍ਰਾਫ਼ ਦਿਨੋ ਦਿਨ ਹੇਠਾ ਵੱਲ ਨੂੰ ਜਾ ਰਿਹਾ ਹੈ।ਆਮ ਆਦਮੀ ਪਾਰਟੀ ਨੂੰ ਬਰਨਾਲਾ ਜਿਮਨੀ ਚੋਣ ਵਿੱਚ ਹੋਈ ਹਾਰ ਤੋਂ ਕੁੱਝ ਸਬਕ ਸਿੱਖਣਾ ਚਾਹੀਦਾ ਸੀ,ਪਰ ਜਾਪਦਾ ਹੈ ਕਿ ਆਪ ਆਗੂਆਂ ਨੇ ਹਾਰ ਤੋਂ ਕੋਈ ਸਬਕ ਨਹੀ ਸਿੱਖਿਆ।
ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਪੂਰੀ ਇਮਾਨਦਾਰੀ ਨਾਲ ਆੜਤੀਆਂ ਦੇ ਹਿਤਾਂ ਦੀ ਲੜਾਈ ਲੜੀ ਹੈ ਅਤੇ ਹਮੇਸ਼ਾ ਆੜਤੀਆਂ ਦੇ ਨਾਲ ਡਟਕੇ ਖੜ੍ਹਦਾ ਰਿਹਾ ਹਾਂ,ਇਸ ਲਈ ਹੁਣ ਸਾਰਾ ਆੜਤੀਆ ਭਾਈਚਾਰਾ ਮੇਰੇ ਨਾਲ ਡਟਿਆ ਹੋਇਆ ਹੈ। ਉਹਨਾਂ ਕਿਹਾ ਕਿ ਮੇਰੀ ਜਿੱਤ ਹਾਰ ਮੇਰੇ ਭਾਈਚਾਰੇ ਦੀ ਜਿੱਤ ਹਾਰ ਹੋਵੇਗੀ,ਪਰ ਇਸ ਮੌਕੇ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਨਾਲ ਚੋਣ ’ਤੇ ਪਾਬੰਦੀ ਲਗਾਕੇ ਆਪਣੀ ਹਾਰ ਖੁਦ ਹੀ ਕਬੂਲ ਕਰ ਲਈ ਹੈ। ਇਸ ਮੌਕੇ ਪਿਆਰਾ ਰਾਏਸਰੀਆ, ਇਕਬਾਲ ਸਰਾਂ, ਅਮਰਜੀਤ ਕਾਲੇਕੇ, ਜਿੰਮੀ ਠੀਕਰੀਵਾਲਾ, ਸਤੀਸ਼ ਚੀਮਾ, ਸੋਮਨਾਥ, ਟਿੰਕੂ ਢਿੱਲੋਂ, ਵਿਵੇਕ ਕੁਮਾਰ, ਰਾਜੂ ਸ਼ਰਮਾ, ਸੰਜੀਵ ਠੀਕਰੀਵਾਲਾ, ਬਿੱਟੂ ਦੀਵਾਨਾ, ਜਤਿੰਦਰ ਜੇਕੇ, ਵਿਸ਼ਵ ਵਿਜੈ, ਰਾਕੇਸ਼ ਰੰਗੀਆਂ, ਗੱਗੀ ਰੰਗੀਆਂ, ਰੋਹਿਤ ਰੰਗੀਆਂ, ਨਵੀਨ ਕੇਐਸਬੀ, ਸੁਰਿੰਦਰ ਕੁਮਾਰ, ਗਿਆਨ ਚੰਦ, ਹ ੈਪੀ ਕੁਮਾਰ, ਟੋਨੀ ਕੁਮਾਰ, ਹਰੀਸ਼ ਧੌਲਾ, ਜਗਦੀਸ਼ ਕੁਮਾਰ, ਕੇਵਲ ਵਿਜੈ, ਰਾਘਵ, ਪੱਪੂ ਮਹਿਰਾਜ ਆਦਿ ਹਾਜਰ ਸਨ।