ਚੰਡੀਗੜ੍ਹ : ਅੰਮ੍ਰਿਤਸਰ ਨਗਰ ਨਿਗਮ (Municipal Corporation Amritsar) ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਰੱਦ ਕਰਵਾਉਣ ਦੀ ਕਾਂਗਰਸ ਆਗੂ ਵਿਕਾਸ ਸੋਨੀ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਮੈਂਟੇਨੇਬਲ ਨਹੀਂ ਹੈ ਤੇ ਚੋਣ ਪਟੀਸ਼ਨ ਇਲੈਕਸਨ ਟ੍ਰਿਬਿਊਨਲ ਕੋਲ ਦਾਖਲ ਕੀਤੀ ਜਾ ਸਕਦੀ ਹੈ।