Friday, January 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਚਾਰ ਮਹੀਨੇ ਬਾਅਦ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਇਕ ਹੀ ਦਿਨ ’ਚ ਦੋ ਵਾਰ ਤਰੀਕ ਬਦਲੀ

January 30, 2025 12:21 PM

ਚੰਡੀਗੜ੍ਹ : ਪੰਜਾਬ ਵਿਚ ਚਾਰ ਮਹੀਨੇ ਬਾਅਦ 10 ਫਰਵਰੀ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਹਾਲਾਂਕਿ ਜਦੋਂ ਤੱਕ ਇਹ ਨਹੀਂ ਹੁੰਦੀ ਉਦੋਂ ਤੱਕ ਇਸ ਨੂੰ ਲੈ ਕੇ ਖ਼ਦਸ਼ਾ ਹੀ ਹੈ ਕਿਉਂਕਿ ਅੱਜ ਇਕ ਹੀ ਦਿਨ ਵਿਚ ਦੋ ਵਾਰ ਤਰੀਕ ਨੂੰ ਬਦਲ ਦਿੱਤਾ ਗਿਆ ਹੈ। ਪਹਿਲਾਂ ਕੈਬਨਿਟ ਬ੍ਰਾਂਚ ਵੱਲੋਂ ਛੇ ਫਰਵਰੀ ਨੂੰ ਕੈਬਨਿਟ ਦੀ ਮੀਟਿੰਗ ਦਾ ਨੋਟਿਸ ਜਾਰੀ ਹੋਇਆ ਪਰ ਸ਼ਾਮ ਹੁੰਦੇ-ਹੁੰਦੇ ਇਸਨੂੰ 10 ਫਰਵਰੀ ਕਰ ਦਿੱਤਾ ਗਿਆ। ਹਾਲਾਂਕਿ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ ਕਿ ਅਜਿਹਾ ਕਿਉਂ ਕੀਤਾ ਗਿਆ।ਸੱਤਾ ਦੇ ਗਲਿਆਰਿਆਂ ਵਿਚ ਕੈਬਨਿਟ ਦੀ ਮੀਟਿੰਗ ਦੀ ਤਰੀਕ ਬਦਲਣ ਦੇ ਪਿੱਛੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਨੂੰ ਦੇਖਿਆ ਜਾ ਰਿਹਾ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਪੰਜ ਫਰਵਰੀ ਨੂੰ ਹੋਣ ਜਾ ਰਹੀਆਂ ਹਨ ਅਤੇ ਅੱਠ ਫਰਵਰੀ ਨੂੰ ਇਨ੍ਹਾਂ ਦੇ ਨਤੀਜੇ ਆਉਣੇ ਹਨ। ਕਿਉਂਕਿ ਪੰਜਾਬ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੀ ਸਰਕਾਰ ਹੈ ਅਤੇ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਬਹੁਤ ਸਾਰੇ ਮੰਤਰੀ ਤੇ ਵਿਧਾਇਕ ਦਿੱਲੀ ਵਿਚ ਚੋਣ ਪ੍ਰਚਾਰ ਵਿਚ ਜੀ-ਜਾਨ ਨਾਲ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ‘ਆਪ’ ਦਿੱਲੀ ਦੀ ਸੱਤਾ ਵਿਚ ਮੁੜ ਵਾਪਸੀ ਕਰੇਗੀ, ਇਸ ਲਈ ਕੈਬਨਿਟ ਦੀ ਤਰੀਕ ਨੂੰ ਬਦਲ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਵਿਚ ਇਕ ਵੀ ਕੈਬਨਿਟ ਮੀਟਿੰਗ ਨਹੀਂ ਹੋਈ, ਜਿਸ ਕਾਰਨ ਕਈ ਵਿਭਾਗਾਂ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਪਿਛਲੇ ਸਾਲ ਵੀ ਪੂਰੇ ਸਾਲ ਵਿਚ ਸਿਰਫ਼ ਪੰਜ ਵਾਰ ਹੀ ਕੈਬਨਿਟ ਦੀ ਮੀਟਿੰਗ ਹੋਈ ਉਨ੍ਹਾਂ ਵਿਚੋਂ ਵੀ ਦੋ ਵਾਰ ਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਲੈ ਕੇ ਅਤੇ ਉਨ੍ਹਾਂ ਵਿਚ ਬਿੱਲ ਪਾਸ ਕਰਨ ਨੂੰ ਲੈ ਕੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ। ਪਿਛਲੇ ਸਾਲ ਨੌਂ ਮਾਰਚ, 14 ਅਗਸਤ, 29 ਅਗਸਤ, ਪੰਜ ਸਤੰਬਰ ਅਤੇ ਪੰਜ ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਗਈ। ਨੌਂ ਮਾਰਚ ਨੂੰ ਬਜਟ ਪਾਸ ਕਰਨ ਲਈ ਅਤੇ 29 ਅਗਸਤ ਨੂੰ ਵਿਧਾਨ ਸਭਾ ਦੇ ਸੈਸ਼ਨ ਵਿਚ ਬਿੱਲ ਲਿਆਉਣ ਨੂੰ ਲੈ ਕੇ ਕੈਬਨਿਟ ਮੀਟਿੰਗ ਬੁਲਾਈ ਗਈ। ਦਰਅਸਲ, ਪਿਛਲਾ ਵਰ੍ਹਾ ਚੋਣਾਂ ਨੂੰ ਲੈ ਕੇ ਹੀ ਰੁੱਝਿਆ ਰਿਹਾ, ਜਿਨ੍ਹਾਂ ਵਿਚ ਸਰਕਾਰ ਨੇ ਲੋਕ ਸਭਾ ਚੋਣਾਂ, ਦੋ ਵਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ, ਪੰਚਾਇਤ ਚੋਣਾਂ, ਸਥਾਨਕ ਸਰਕਾਰਾਂ ਦੀਆਂ ਚੋਣਾਂ ਆਦਿ ਕਰਵਾਈਆਂ ਅਤੇ ਸਾਲ ਦੇ ਅੰਤ ਵਿਚ ਪਾਰਟੀ ਦਿੱਲੀ ਦੀਆਂ ਚੋਣਾਂ ਵਿਚ ਰੁਝ ਗਈ ਅਤੇ ਹਾਲੇ ਤੱਕ ਸਾਰੇ ਮੰਤਰੀ ਵਾਰੀ-ਵਾਰੀ ਦਿੱਲੀ ਵਿਚ ਚੋਣ ਪ੍ਰਚਾਰ ਲਈ ਚੱਕਰ ਲਗਾ ਰਹੇ ਹਨ।ਮਾਰਚ 24 ਵਿਚ ਹੀ ਸੂਬੇ ਵਿਚ ਉਸ ਸਮੇਂ ਚੋਣ ਜ਼ਾਬਤਾ ਲੱਗ ਗਿਆ ਜਦੋਂ ਦੇਸ਼ ਵਿਚ ਲੋਕ ਸਭਾ ਚੋਣਾਂ ਐਲਾਨ ਦਿੱਤੀਆਂ ਗਈਆਂ। ਪੰਜਾਬ ਵਿਚ ਜੂਨ ’ਚ ਚੋਣਾਂ ਹੋਈਆਂ ਪਰ ਤਿੰਨ ਮਹੀਨੇ ਤੱਕ ਸੂਬੇ ਵਿਚ ਚੋਣ ਜ਼ਾਬਤਾ ਲੱਗਾ ਰਿਹਾ। ਲੋਕ ਸਭਾ ਚੋਣਾਂ ਦਾ ਨਤੀਜਾ ਹਾਲੇ ਆਇਆ ਹੀ ਸੀ ਕਿ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਐਲਾਨ ਦਿੱਤੀ। ਸਤੰਬਰ ਮਹੀਨੇ ਵਿਚ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਅਤੇ ਉਸ ਤੋਂ ਬਾਅਦ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਚ ਜ਼ਿਮਨੀ ਚੋਣ ਆ ਗਈ। ਹਾਲੇ ਇਨ੍ਹਾਂ ਦੇ ਨਤੀਜੇ ਆਏ ਹੀ ਸਨ ਕਿ ਸੂਬੇ ਵਿਚ ਇਕ ਵਾਰ ਫਿਰ ਚੋਣ ਜ਼ਾਬਤਾ ਲੱਗ ਗਿਆ ਕਿਉਂਕਿ ਪੰਜ ਵੱਡੇ ਨਗਰ ਨਿਗਮਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸਣੇ 42 ਨਗਰ ਕੌਂਸਲਾਂ ਵਿਚ ਚੋਣਾਂ ਐਲਾਨ ਦਿੱਤੀਆਂ ਗਈਆਂ।

Have something to say? Post your comment

More From Punjab

ਨਗਰ ਨਿਗਮ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹਾਸਲ ਕੀਤੇ 4 ਲੱਖ 17 ਹਜ਼ਾਰ, ਮੁਕੱਦਮਾ ਦਰਜ

ਨਗਰ ਨਿਗਮ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹਾਸਲ ਕੀਤੇ 4 ਲੱਖ 17 ਹਜ਼ਾਰ, ਮੁਕੱਦਮਾ ਦਰਜ

 ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਨੇ ਪਲਟੀ ਬਾਜ਼ੀ, ਹਰਪ੍ਰੀਤ ਕੌਰ ਬਬਲਾ ਨੇ ਹਾਸਲ ਕੀਤੀ ਜਿੱਤ

ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਨੇ ਪਲਟੀ ਬਾਜ਼ੀ, ਹਰਪ੍ਰੀਤ ਕੌਰ ਬਬਲਾ ਨੇ ਹਾਸਲ ਕੀਤੀ ਜਿੱਤ

ਫੈਂਸੀ ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ, ਅਦਾ ਕਰਨੀ ਪਵੇਗੀ ਦੁੱਗਣੀ ਕੀਮਤ; ਸਰਕਾਰ ਨੇ ਫੈਂਸੀ ਨੰਬਰਾਂ ਦੀ ਰਾਖਵੀਂ ਕੀਮਤ ’ਚ ਕੀਤਾ ਵਾਧਾ

ਫੈਂਸੀ ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ, ਅਦਾ ਕਰਨੀ ਪਵੇਗੀ ਦੁੱਗਣੀ ਕੀਮਤ; ਸਰਕਾਰ ਨੇ ਫੈਂਸੀ ਨੰਬਰਾਂ ਦੀ ਰਾਖਵੀਂ ਕੀਮਤ ’ਚ ਕੀਤਾ ਵਾਧਾ

ਲਾਰੈਂਸ ਇੰਟਰਵਿਊ ਮਾਮਲੇ 'ਚ ਅੱਜ ਮੁੜ ਹਾਈ ਕੋਰਟ ’ਚ ਸੁਣਵਾਈ, ਦੂਸਰੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਪੈਨਲ ਬਾਰੇ ਵੀ ਆਵੇਗਾ ਫੈਸਲਾ

ਲਾਰੈਂਸ ਇੰਟਰਵਿਊ ਮਾਮਲੇ 'ਚ ਅੱਜ ਮੁੜ ਹਾਈ ਕੋਰਟ ’ਚ ਸੁਣਵਾਈ, ਦੂਸਰੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਪੈਨਲ ਬਾਰੇ ਵੀ ਆਵੇਗਾ ਫੈਸਲਾ

ਸੂਬੇ 'ਚ ਦਿਨ ਦੇ ਨਾਲ ਰਾਤ ਦਾ ਤਾਪਮਾਨ ਵੀ ਵਧਿਆ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਸੂਬੇ 'ਚ ਦਿਨ ਦੇ ਨਾਲ ਰਾਤ ਦਾ ਤਾਪਮਾਨ ਵੀ ਵਧਿਆ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਲਾੜੇ ਦੀ ਮਾਂ ਦਾ ਸ਼ਗਨਾ ਵਾਲਾ ਬੈਗ ਚੋਰੀ, 13 ਸਾਲ ਦੇ ਬੱਚੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰਿਆਂ 'ਚ ਤਸਵੀਰਾਂ ਕੈਦ

ਲਾੜੇ ਦੀ ਮਾਂ ਦਾ ਸ਼ਗਨਾ ਵਾਲਾ ਬੈਗ ਚੋਰੀ, 13 ਸਾਲ ਦੇ ਬੱਚੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰਿਆਂ 'ਚ ਤਸਵੀਰਾਂ ਕੈਦ

ਟਰੱਕ ਸਮੇਤ 3 ਗਊ ਤਸਕਰਾਂ ਨੂੰ ਕਾਬੂ

ਟਰੱਕ ਸਮੇਤ 3 ਗਊ ਤਸਕਰਾਂ ਨੂੰ ਕਾਬੂ

ਅੰਮ੍ਰਿਤਸਰ ਮੇਅਰ ਚੋਣ ਰੱਦ ਕਰਵਾਉਣ ਸਬੰਧੀ ਪਟੀਸ਼ਨ ਖਾਰਜ, ਹਾਈ ਕੋਰਟ ਨੇ ਕਿਹਾ- ਇਲੈਕਸ਼ਨ ਟ੍ਰਿਬਿਊਨਲ ਕੋਲ ਜਾਓ

ਅੰਮ੍ਰਿਤਸਰ ਮੇਅਰ ਚੋਣ ਰੱਦ ਕਰਵਾਉਣ ਸਬੰਧੀ ਪਟੀਸ਼ਨ ਖਾਰਜ, ਹਾਈ ਕੋਰਟ ਨੇ ਕਿਹਾ- ਇਲੈਕਸ਼ਨ ਟ੍ਰਿਬਿਊਨਲ ਕੋਲ ਜਾਓ

ਸਰਕਾਰੀ ਪ੍ਰਾਇਮਰੀ ਸਕੂਲ ਦਾ ਸੂਰਤ-ਏ-ਹਾਲ, ਇਕ ਅਧਿਆਪਕ ਤੇ 100 ਬਾਲ; ਪਿੰਡ ਦੁੱਲੜ ਨਿਵਾਸੀਆਂ ਨੇ ਸਕੂਲ ਨੂੰ ਤਾਲਾ ਲਗਾਉਣ ਦਾ ਕੀਤਾ ਫੈਸਲਾ

ਸਰਕਾਰੀ ਪ੍ਰਾਇਮਰੀ ਸਕੂਲ ਦਾ ਸੂਰਤ-ਏ-ਹਾਲ, ਇਕ ਅਧਿਆਪਕ ਤੇ 100 ਬਾਲ; ਪਿੰਡ ਦੁੱਲੜ ਨਿਵਾਸੀਆਂ ਨੇ ਸਕੂਲ ਨੂੰ ਤਾਲਾ ਲਗਾਉਣ ਦਾ ਕੀਤਾ ਫੈਸਲਾ

ਪਤੀ-ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਗਈ ਜਲੰਧਰ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ਸਬ-ਇੰਸਪੈਕਟਰ ਤੇ ਕਾਂਸਟੇਬਲ ਦੀ ਫਾੜੀ ਵਰਦੀ; ਦੋ ਗ੍ਰਿਫ਼ਤਾਰ

ਪਤੀ-ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਗਈ ਜਲੰਧਰ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ਸਬ-ਇੰਸਪੈਕਟਰ ਤੇ ਕਾਂਸਟੇਬਲ ਦੀ ਫਾੜੀ ਵਰਦੀ; ਦੋ ਗ੍ਰਿਫ਼ਤਾਰ