Friday, January 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫੈਂਸੀ ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ, ਅਦਾ ਕਰਨੀ ਪਵੇਗੀ ਦੁੱਗਣੀ ਕੀਮਤ; ਸਰਕਾਰ ਨੇ ਫੈਂਸੀ ਨੰਬਰਾਂ ਦੀ ਰਾਖਵੀਂ ਕੀਮਤ ’ਚ ਕੀਤਾ ਵਾਧਾ

January 30, 2025 12:29 PM

 ਚੰਡੀਗੜ੍ਹ : ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਖ਼ਜ਼ਾਨੇ ਨੂੰ ਭਰਨ ਲਈ ਫੈਂਸੀ ਨੰਬਰਾਂ ਦੀ ਰਾਖਵੀਂ ਕੀਮਤ ਵਿਚ ਦੋ ਗੁਣਾ ਵਾਧਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਬੋਲੀਦਾਤਾ ਨੂੰ ਬੋਲੀ ਦੋ ਗੁਣਾ ਰਾਸ਼ੀ ਤੋਂ ਸ਼ੁਰੂ ਕਰਨੀ ਪਵੇਗੀ। ਸਰਕਾਰ ਦਾ ਇਹ ਕਦਮ ਆਪਣੇ ਵਹੀਕਲਾਂ ’ਤੇ ਫੈਂਸੀ ਨੰਬਰ ਲਗਾਉਣ ਦੇ ਸ਼ੌਕੀਨ ਲੋਕਾਂ ’ਤੇ ਭਾਰੀ ਪਵੇਗਾ। ਸਰਕਾਰ ਨੇ ਫੈਂਸੀ ਨੰਬਰ ਤੋਂ ਆਮਦਨ ਵਧਾਉਣ ਲਈ ਨੰਬਰਾਂ ਦੀ ਗਿਣਤੀ ਵੀ 272 ਤੋਂ ਵਧਾ ਕੇ 500 ਕਰ ਦਿੱਤੀ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਫੈਂਸੀ ਨੰਬਰ 0001 ਦੀ ਰਾਖਵੀਂ ਕੀਮਤ ਪੰਜ ਲੱਖ ਰੁਪਏ ਕਰ ਦਿੱਤੀ ਹੈ ਜਦਕਿ ਪਹਿਲਾਂ ਇਹ 2.50 ਲੱਖ ਰੁਪਏ ਸੀ। ਇਵੇਂ ਹੀ 0002 ਤੋਂ 0009 ਅਤੇ 0786 ਨੰਬਰਾਂ ਦੀ ਰਾਖਵੀਂ ਕੀਮਤ ਦੋ ਲੱਖ ਰੁਪਏ ਕੀਤੀ ਗਈ ਹੈ। ਜਦਕਿ ਪਹਿਲਾਂ ਇਹ ਸਿਰਫ਼ 25 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ 0010 ਤੋਂ 0099 ਤੱਕ ਦੇ ਨੰਬਰਾਂ ਅਤੇ ਤੀਹਰੇ ਅਤੇ ਜੋੜੇ ਨੰਬਰ ਭਾਵ 0777 ਜਾਂ 2222 ਵਾਲੇ ਨੰਬਰਾਂ ਦੀ ਰਾਸ਼ੀ 12,500 ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ। ਟਰਾਂਸਪੋਰਟ ਵਿਭਾਗ ਨੇ ਪਿਛਲੇ ਨੋਟੀਫਿਕੇਸ਼ਨ ਵਿਚ ਜੋ ਰਾਖਵੀਂ ਕੀਮਤ ਪੰਜ ਹਜ਼ਾਰ ਰੁਪਏ ਕੀਤੀ ਸੀ, ਉਹ ਹੁਣ 20 ਹਜ਼ਾਰ ਰੁਪਏ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਕਦਮ ਨਾਲ ਸਰਕਾਰੀ ਖ਼ਜ਼ਾਨੇ ਵਿਚ ਕਰੀਬ 100 ਕਰੋੜ ਰੁਪਏ ਆਉਣ ਦੀ ਉਮੀਦ ਹੈ।ਪੰਜਾਬ ਦੇ ਇਕ ਵਜ਼ੀਰ ਦਾ ਕਹਿਣਾ ਹੈ ਕਿ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਖਰੀਦਣ ਦੇ ਸੌਕੀਨ ਲੋਕ ਨੰਬਰ ਵੀ ਫੈਂਸੀ ਲੈਣਾ ਪਸੰਦ ਕਰਦੇ ਹਨ। ਵਜ਼ੀਰ ਦਾ ਤਰਕ ਹੈ ਕਿ ਜਿਹੜਾ ਵਿਅਕਤੀ ਲੱਖਾਂ ਰੁਪਏ ਦੀ ਗੱਡੀ ਖਰੀਦ ਸਕਦਾ ਹੈ, ਉਸਨੂੰ ਨੰਬਰ ਲੈਣ ਵਿਚ ਵੀ ਕੋਈ ਦਿੱਕਤ ਨਹੀਂ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪਹਿਲਾਂ ਫੈਂਸੀ ਨੰਬਰ ਲੈਣ ਲਈ ਬਹੁਤ ਸਾਰੀਆਂ ਸਿਫਾਰਸ਼ਾਂ ਲਾਉਣੀਆਂ ਪੈਂਦੀਆਂ ਸਨ, ਖ਼ਾਸਕਰ ਸਿਆਸਤ ਨਾਲ ਜੁੜੇ ਲੋਕ ਅਤੇ ਨੌਕਰਸ਼ਾਹ ਛੋਟੇ ਤੇ ਫੈਂਸੀ ਨੰਬਰ ਆਪਣੇ ਵਹੀਕਲਾਂ ’ਤੇ ਲਗਾਉਂਦੇ ਸਨ। ਇਸ ਨਾਲ ਵਿਅਕਤੀ ਦੇ ਵੀਵੀਆਈਪੀ ਹੋਣ ਦਾ ਸੁਨੇਹਾ ਜਾਂਦਾ ਸੀ ਹੁਣ ਕੋਈ ਵੀ ਚਾਹਵਾਨ ਵਿਅਕਤੀ ਖੁੱਲ੍ਹੀ ਬੋਲੀ ਰਾਹੀਂ ਫੈਂਸੀ ਨੰਬਰ ਖ਼ਰੀਦ ਸਕਦਾ ਹੈ।

Have something to say? Post your comment

More From Punjab

ਨਗਰ ਨਿਗਮ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹਾਸਲ ਕੀਤੇ 4 ਲੱਖ 17 ਹਜ਼ਾਰ, ਮੁਕੱਦਮਾ ਦਰਜ

ਨਗਰ ਨਿਗਮ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹਾਸਲ ਕੀਤੇ 4 ਲੱਖ 17 ਹਜ਼ਾਰ, ਮੁਕੱਦਮਾ ਦਰਜ

 ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਨੇ ਪਲਟੀ ਬਾਜ਼ੀ, ਹਰਪ੍ਰੀਤ ਕੌਰ ਬਬਲਾ ਨੇ ਹਾਸਲ ਕੀਤੀ ਜਿੱਤ

ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਨੇ ਪਲਟੀ ਬਾਜ਼ੀ, ਹਰਪ੍ਰੀਤ ਕੌਰ ਬਬਲਾ ਨੇ ਹਾਸਲ ਕੀਤੀ ਜਿੱਤ

ਲਾਰੈਂਸ ਇੰਟਰਵਿਊ ਮਾਮਲੇ 'ਚ ਅੱਜ ਮੁੜ ਹਾਈ ਕੋਰਟ ’ਚ ਸੁਣਵਾਈ, ਦੂਸਰੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਪੈਨਲ ਬਾਰੇ ਵੀ ਆਵੇਗਾ ਫੈਸਲਾ

ਲਾਰੈਂਸ ਇੰਟਰਵਿਊ ਮਾਮਲੇ 'ਚ ਅੱਜ ਮੁੜ ਹਾਈ ਕੋਰਟ ’ਚ ਸੁਣਵਾਈ, ਦੂਸਰੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਪੈਨਲ ਬਾਰੇ ਵੀ ਆਵੇਗਾ ਫੈਸਲਾ

ਸੂਬੇ 'ਚ ਦਿਨ ਦੇ ਨਾਲ ਰਾਤ ਦਾ ਤਾਪਮਾਨ ਵੀ ਵਧਿਆ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਸੂਬੇ 'ਚ ਦਿਨ ਦੇ ਨਾਲ ਰਾਤ ਦਾ ਤਾਪਮਾਨ ਵੀ ਵਧਿਆ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਚਾਰ ਮਹੀਨੇ ਬਾਅਦ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਇਕ ਹੀ ਦਿਨ ’ਚ ਦੋ ਵਾਰ ਤਰੀਕ ਬਦਲੀ

ਚਾਰ ਮਹੀਨੇ ਬਾਅਦ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਇਕ ਹੀ ਦਿਨ ’ਚ ਦੋ ਵਾਰ ਤਰੀਕ ਬਦਲੀ

ਲਾੜੇ ਦੀ ਮਾਂ ਦਾ ਸ਼ਗਨਾ ਵਾਲਾ ਬੈਗ ਚੋਰੀ, 13 ਸਾਲ ਦੇ ਬੱਚੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰਿਆਂ 'ਚ ਤਸਵੀਰਾਂ ਕੈਦ

ਲਾੜੇ ਦੀ ਮਾਂ ਦਾ ਸ਼ਗਨਾ ਵਾਲਾ ਬੈਗ ਚੋਰੀ, 13 ਸਾਲ ਦੇ ਬੱਚੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰਿਆਂ 'ਚ ਤਸਵੀਰਾਂ ਕੈਦ

ਟਰੱਕ ਸਮੇਤ 3 ਗਊ ਤਸਕਰਾਂ ਨੂੰ ਕਾਬੂ

ਟਰੱਕ ਸਮੇਤ 3 ਗਊ ਤਸਕਰਾਂ ਨੂੰ ਕਾਬੂ

ਅੰਮ੍ਰਿਤਸਰ ਮੇਅਰ ਚੋਣ ਰੱਦ ਕਰਵਾਉਣ ਸਬੰਧੀ ਪਟੀਸ਼ਨ ਖਾਰਜ, ਹਾਈ ਕੋਰਟ ਨੇ ਕਿਹਾ- ਇਲੈਕਸ਼ਨ ਟ੍ਰਿਬਿਊਨਲ ਕੋਲ ਜਾਓ

ਅੰਮ੍ਰਿਤਸਰ ਮੇਅਰ ਚੋਣ ਰੱਦ ਕਰਵਾਉਣ ਸਬੰਧੀ ਪਟੀਸ਼ਨ ਖਾਰਜ, ਹਾਈ ਕੋਰਟ ਨੇ ਕਿਹਾ- ਇਲੈਕਸ਼ਨ ਟ੍ਰਿਬਿਊਨਲ ਕੋਲ ਜਾਓ

ਸਰਕਾਰੀ ਪ੍ਰਾਇਮਰੀ ਸਕੂਲ ਦਾ ਸੂਰਤ-ਏ-ਹਾਲ, ਇਕ ਅਧਿਆਪਕ ਤੇ 100 ਬਾਲ; ਪਿੰਡ ਦੁੱਲੜ ਨਿਵਾਸੀਆਂ ਨੇ ਸਕੂਲ ਨੂੰ ਤਾਲਾ ਲਗਾਉਣ ਦਾ ਕੀਤਾ ਫੈਸਲਾ

ਸਰਕਾਰੀ ਪ੍ਰਾਇਮਰੀ ਸਕੂਲ ਦਾ ਸੂਰਤ-ਏ-ਹਾਲ, ਇਕ ਅਧਿਆਪਕ ਤੇ 100 ਬਾਲ; ਪਿੰਡ ਦੁੱਲੜ ਨਿਵਾਸੀਆਂ ਨੇ ਸਕੂਲ ਨੂੰ ਤਾਲਾ ਲਗਾਉਣ ਦਾ ਕੀਤਾ ਫੈਸਲਾ

ਪਤੀ-ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਗਈ ਜਲੰਧਰ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ਸਬ-ਇੰਸਪੈਕਟਰ ਤੇ ਕਾਂਸਟੇਬਲ ਦੀ ਫਾੜੀ ਵਰਦੀ; ਦੋ ਗ੍ਰਿਫ਼ਤਾਰ

ਪਤੀ-ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਗਈ ਜਲੰਧਰ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ਸਬ-ਇੰਸਪੈਕਟਰ ਤੇ ਕਾਂਸਟੇਬਲ ਦੀ ਫਾੜੀ ਵਰਦੀ; ਦੋ ਗ੍ਰਿਫ਼ਤਾਰ