Sunday, February 23, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਵੀਡੀਓ ਆਈ ਸਾਹਮਣੇ, ਕਰੀਬ ਡੇਢ ਘੰਟਾ ਮਰੀਜ਼ ਨੇ ਇਲਾਜ ਲਈ ਡਾਕਟਰਾਂ ਦੇ ਕੱਢੇ ਤਰਲੇ

February 22, 2025 12:20 PM

, ਫਰੀਦਕੋਟ, : ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੇ ਪੋਲ ਖੋਲ੍ਹੇ ਜਿੱਥੇ ਆਪਣੇ ਇਲਾਜ ਲਈ ਕਰੀਬ ਡੇਢ ਘੰਟਾ ਡਾਕਟਰਾਂ ਦੇ ਤਰਲੇ ਪਾਉਣੇ ਪਏ ਪਰ ਡਿਊਟੀ ਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕੀ ਉਲਟਾ ਪੁਲਿਸ ਨੂੰ ਬੁਲਾ ਕੇ ਮਰੀਜ਼ ਨਾਲ ਧੱਕਾ-ਮੁੱਕੀ ਵੀ ਕੀਤੀ ਗਈ ।ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਮਰੀਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪਾਲ ਸਿੰਘ ਆਗੂ ਕਿਸਾਨ ਮਜ਼ਦੂਰ ਯੂਨੀਅਨ ਦੱਸਦੇ ਕਿਹਾ ਕਿ ਕੱਲ ਸ਼ਾਮ ਉਹ ਪਿੰਡ ਵੱਟੂ ਮਰਾੜ ਵਿਖੇ ਆਪਣੀ ਭਾਣਜੀ ਦੇ ਵਿਆਹ ਤੇ ਗਏ ਸਨ ਜਿੱਥੇ ਕੁਝ ਮੁੰਡਿਆਂ ਵੱਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਛੁਡਾਉਣ ਲੱਗੇ ਉਸਦੇ ਨੱਕ ਤੇ ਤੇਜ਼ਧਾਰ ਹਥਿਆਰ ਵੱਜਿਆ ਜਿਸ ਨਾਲ ਉਸਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਕਾਫੀ ਖੂਨ ਵਗਣ ਲੱਗਾ ਜਿਸ ਤੋਂ ਬਾਅਦ ਉਸਨੂੰ ਕਰੀਬ 12 ਵਜੇ ਮੈਡੀਕਲ ਹਸਪਤਾਲ ਲੈ ਕੇ ਆਏ ਪਰ ਇਥੇ ਐਮਰਜੈਂਸੀ ਵਿਭਾਗ ਦੇ ਹਾਲਾਤ ਇੰਨੇ ਮਾੜੇ ਸਨ ਕੇ ਇਥੇ ਡਿਊਟੀ ਤੇ ਮੌਜੂਦ ਡਾਕਟਰਾਂ ਵੱਲੋਂ ਕੋਈ ਇਲਾਜ ਨਹੀਂ ਕੀਤਾ ਗਿਆ ਉਲਟਾ ਦੁਰਵਿਵਾਹਰ ਕੀਤਾ ਗਿਆ ਜਿਸ ਤੋਂ ਅੱਕ ਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਜਿਸ ਤੋਂ ਨਾਰਾਜ਼ ਹੋਕੇ ਉਨ੍ਹਾਂ ਇਲਾਜ ਕਰਨ ਦੀ ਬਜਾਏ ਪੁਲਿਸ ਸੱਦ ਲਈ ਜਿਥੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਸ ਨਾਲ ਧੱਕਾ ਮੁਕੀ ਕੀਤੀ ਤੇ ਉਸਦਾ ਫੋਨ ਖੋਹ ਲਿਆ ।ਆਖਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਇਲਾਜ਼ ਸ਼ੁਰੂ ਕੀਤਾ ਗਿਆ ਪਰ ਹਾਲੇ ਵੀ ਸਟਾਫ ਵੱਲੋਂ ਉਸ ਨਾਲ ਗੁੱਸੇ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ। ਉਸਨੇ ਮੰਗ ਕੀਤੀ ਕਿ ਉਸ ਵੇਲੇ ਤੈਨਾਤ ਸਟਾਫ ਦੇ ਖਿਲਾਫ ਹਸਪਤਾਲ ਪ੍ਰਸਾਸ਼ਨ ਐਕਸ਼ਨ ਲਏ ਤਾਂ ਜੋ ਹੋਰ ਮਰੀਜ਼ਾਂ ਨੂੰ ਇਸ ਤਰਾਂ ਦੀ ਦਿੱਕਤ ਨਾ ਆਵੇ।ਇਸ ਸਬੰਧੀ ਜਦ ਮੇਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਮੈਡੀਕਲ ਐਮਰਜੈਂਸੀ ਚ ਆਉਂਦੇ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਪਰਚੀ ਕਟਵਾਉਣ ਲਈ ਕਿਹਾ ਗਿਆ ਸੀ ਜਿਸ ਲਈ ਉਹ ਆਨਾਂ ਕਾਨੀ ਕਰਨ ਲੱਗਾ ਤੇ ਗੁੱਸੇ ਚ ਆਕੇ ਡਾਕਟਰ ਅਤੇ ਸਟਾਫ ਨਾਲ ਗਲਤ ਬੋਲਣ ਲੱਗਾ।ਉਨ੍ਹਾਂ ਕਿਹਾ ਕਿ ਫਿਰ ਵੀ ਸਾਡੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

Have something to say? Post your comment

More From Punjab

ਚਿੱਠੀਆਂ ਅਤੇ ਡਿਪੋਰਟੇਸ਼ਨ ਦੀ ਆੜ ਹੇਠ ਸ਼ੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਹੈ ਸ.ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ - ਯੂਨਾਈਟਿਡ ਖਾਲਸਾ ਦਲ

ਚਿੱਠੀਆਂ ਅਤੇ ਡਿਪੋਰਟੇਸ਼ਨ ਦੀ ਆੜ ਹੇਠ ਸ਼ੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਹੈ ਸ.ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ - ਯੂਨਾਈਟਿਡ ਖਾਲਸਾ ਦਲ

ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਿਆ-ਭਾਈ ਮਾਝੀ --ਹੁਕਮਨਾਮੇ ਤੋ ਮੁਨਕਰ ਹੋਏ ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਮੂੰਹ ਨਹੀਂ ਲਾਵੇਗੀ

ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਿਆ-ਭਾਈ ਮਾਝੀ --ਹੁਕਮਨਾਮੇ ਤੋ ਮੁਨਕਰ ਹੋਏ ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਮੂੰਹ ਨਹੀਂ ਲਾਵੇਗੀ

ਅੰਮ੍ਰਿਤਸਰ ਛਾਉਣੀ ਨੇੜੇ ਹੋਏ ਧਮਾਕੇ ਕਾਰਨ ਮਚੀ ਤਰਥੱਲੀ, ਗੈਂਗਸਟਰ ਹੈਪੀ ਨੇ ਲਈ ਜ਼ਿੰਮੇਵਾਰੀ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਅੰਮ੍ਰਿਤਸਰ ਛਾਉਣੀ ਨੇੜੇ ਹੋਏ ਧਮਾਕੇ ਕਾਰਨ ਮਚੀ ਤਰਥੱਲੀ, ਗੈਂਗਸਟਰ ਹੈਪੀ ਨੇ ਲਈ ਜ਼ਿੰਮੇਵਾਰੀ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਧੋਖਾਧੜੀ ਦਾ ਵਿਲੱਖਣ ਢੰਗ, ਫਰਜ਼ੀ ਅਦਾਲਤ ਰਚ ਕੇ 7 ਕਰੋੜ ਦੀ ਠੱਗੀ, ਹਾਈ ਕੋਰਟ ਨੇ ਅਗਾਉਂ ਜ਼ਮਾਨਤ ਕੀਤੀ ਰੱਦ

ਧੋਖਾਧੜੀ ਦਾ ਵਿਲੱਖਣ ਢੰਗ, ਫਰਜ਼ੀ ਅਦਾਲਤ ਰਚ ਕੇ 7 ਕਰੋੜ ਦੀ ਠੱਗੀ, ਹਾਈ ਕੋਰਟ ਨੇ ਅਗਾਉਂ ਜ਼ਮਾਨਤ ਕੀਤੀ ਰੱਦ

ਸਪਾ ਸੈਂਟਰਾਂ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਮਾਰਿਆ ਛਾਪਾ, 16 ਔਰਤਾਂ ਤੇ 24 ਵਿਅਕਤੀ ਗ੍ਰਿਫਤਾਰ

ਸਪਾ ਸੈਂਟਰਾਂ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਮਾਰਿਆ ਛਾਪਾ, 16 ਔਰਤਾਂ ਤੇ 24 ਵਿਅਕਤੀ ਗ੍ਰਿਫਤਾਰ

ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ....., ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਚਾਰਦੀਵਾਰ ਤੱਕ ਸੀਮਿਤ

ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ....., ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਚਾਰਦੀਵਾਰ ਤੱਕ ਸੀਮਿਤ

ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਿਸਤਰੀ ਮੇਵਾ ਸਿੰਘ ਬਣੇ

ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਿਸਤਰੀ ਮੇਵਾ ਸਿੰਘ ਬਣੇ

ਮੋਹਾਲੀ 'ਚ ਵਿਦਿਆਰਥੀ ਨੂੰ ਕਿਡਨੈਪ ਕਰਕੇ ਗਨ ਪੁਆਇੰਟ 'ਤੇ ਕੀਤਾ ਕੁਕਰਮ, ਪ੍ਰਾਈਵੇਟ ਪਾਰਟ 'ਚ ਪਾਈ ਸੋਟੀ; ਫਿਰ ਜਣਨ ਅੰਗਾਂ 'ਤੇ ਲਾਇਆ ਕਰੰਟ

ਮੋਹਾਲੀ 'ਚ ਵਿਦਿਆਰਥੀ ਨੂੰ ਕਿਡਨੈਪ ਕਰਕੇ ਗਨ ਪੁਆਇੰਟ 'ਤੇ ਕੀਤਾ ਕੁਕਰਮ, ਪ੍ਰਾਈਵੇਟ ਪਾਰਟ 'ਚ ਪਾਈ ਸੋਟੀ; ਫਿਰ ਜਣਨ ਅੰਗਾਂ 'ਤੇ ਲਾਇਆ ਕਰੰਟ

ਸੰਸਕ੍ਰਿਤ ਕਾਲਜ ਖੰਨਾ 'ਚ ਇਕ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ ਮ੍ਰਿਤਕ

ਸੰਸਕ੍ਰਿਤ ਕਾਲਜ ਖੰਨਾ 'ਚ ਇਕ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ ਮ੍ਰਿਤਕ

ਗੁਰਦਾਸਪੁਰ 'ਚ ਮਸਜਿਦ ਦੀ ਉਸਾਰੀ ਨੂੰ ਲੈ ਕੇ ਵਿਵਾਦ, ਸ਼ਿਵ ਸੈਨਾ ਨੇ ਜਤਾਇਆ ਵਿਰੋਧ; ਜ਼ਮੀਨ 'ਤੇ ਕਬਜ਼ਾ ਕਰਨ ਦਾ ਇਲਜ਼ਾਮ

ਗੁਰਦਾਸਪੁਰ 'ਚ ਮਸਜਿਦ ਦੀ ਉਸਾਰੀ ਨੂੰ ਲੈ ਕੇ ਵਿਵਾਦ, ਸ਼ਿਵ ਸੈਨਾ ਨੇ ਜਤਾਇਆ ਵਿਰੋਧ; ਜ਼ਮੀਨ 'ਤੇ ਕਬਜ਼ਾ ਕਰਨ ਦਾ ਇਲਜ਼ਾਮ