Sunday, February 23, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਗ੍ਰਿਫ਼ਤਾਰ

February 23, 2025 01:08 PM

ਚੰਡੀਗੜ੍ਹ/ਜਲੰਧਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਦੌਰਾਨ, ਪੁਲਿਸ ਥਾਣਾ ਡਿਵੀਜ਼ਨ-5, ਜਲੰਧਰ ਵਿਖੇ ਤਾਇਨਾਤ ਇੱਕ ਪੁਲਿਸ ਹੌਲਦਾਰ ਕੁਲਵਿੰਦਰ ਸਿੰਘ (2153/ਕਮਿਸ਼ਨਰੇਟ) ਨੂੰ 4500 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਭਾਰਗੋ ਕੈਂਪ, ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਪੁਲਿਸ ਥਾਣੇ ਵਿੱਚ ਉਸ ਵਿਰੁੱਧ ਇੱਕ ਪੁਲਿਸ ਕੇਸ ਦਰਜ ਸੀ, ਪਰ ਉਕਤ ਪੁਲਿਸ ਮੁਲਾਜ਼ਮ ਨੇ ਬਿਨਾਂ ਕਿਸੇ ਦਸਤਾਵੇਜ਼ੀ ਕਾਰਵਾਈ ਤੋਂ ਸ਼ਿਕਾਇਤਕਰਤਾ ਦਾ ਮੋਬਾਈਲ ਫੋਨ ਆਪਣੇ ਕੋਲ ਰੱਖ ਲਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪੁਲਿਸ ਕਰਮਚਾਰੀ ਨੇ ਉਸਦਾ ਫੋਨ ਵਾਪਸ ਕਰਨ ਅਤੇ ਮੁਕੱਦਮੇ ਵਿੱਚ ਉਸਦੀ ਮਦਦ ਕਰਨ ਬਦਲੇ 10000 ਰੁਪਏ ਦੀ ਮੰਗੇ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਖਿਲਾਫ ਸਾਈਬਰ ਅਪਰਾਧ ਤਹਿਤ ਇੱਕ ਹੋਰ ਕੇਸ ਦਰਜ ਕਰਨ ਦੀ ਧਮਕੀ ਵੀ ਦੇ ਰਿਹਾ ਸੀ। ਸ਼ਿਕਾਇਤ ਅਨੁਸਾਰ ਇਸ ਪੁਲਿਸ ਮੁਲਾਜ਼ਮ ਨੇ ਗੂਗਲ ਪੇਅ ਰਾਹੀਂ 4500 ਰੁਪਏ ਲਏ ਸਨ ਅਤੇ 5500 ਰੁਪਏ ਹੋਰ ਮੰਗ ਰਿਹਾ ਸੀ ਹਾਲਾਂਕਿ ਉਸ ਦਾ ਤਬਾਦਲਾ ਕਿਸੇ ਹੋਰ ਥਾਂ ਹੋ ਚੁੱਕਾ ਸੀ।ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੌਰਾਨ, ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਸਾਬਤ ਹੋਏ। ਇਸ ਤੋਂ ਬਾਅਦ ਹੌਲਦਾਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13(2) ਦੇ ਨਾਲ-ਨਾਲ 13(1) ਏ ਅਤੇ ਬੀਐਨਐਸ ਦੀ ਧਾਰਾ 308(2), 308(3), 316(5), 336(2), 336(3), 340(2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Have something to say? Post your comment

More From Punjab

ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਆੜਤੀਆ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਕਮੇਟੀ ਦਾ ਕੀਤਾ ਗਠਨ

ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਆੜਤੀਆ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਕਮੇਟੀ ਦਾ ਕੀਤਾ ਗਠਨ

ਭਵਾਨੀਗੜ੍ਹ ਦੇ ਨੇੜਲੇ ਪੁਲਿਸ ਵੱਲੋਂ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਗੈਂਗਸਟਰ ਨੇ ਪੁਲਿਸ 'ਤੇ ਕੀਤਾ ਹਮਲਾ, ਜਵਾਬੀ ਕਾਰਵਾਈ 'ਚ ਮੁਲਜ਼ਮ ਜ਼ਖ਼ਮੀ

ਭਵਾਨੀਗੜ੍ਹ ਦੇ ਨੇੜਲੇ ਪੁਲਿਸ ਵੱਲੋਂ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਗੈਂਗਸਟਰ ਨੇ ਪੁਲਿਸ 'ਤੇ ਕੀਤਾ ਹਮਲਾ, ਜਵਾਬੀ ਕਾਰਵਾਈ 'ਚ ਮੁਲਜ਼ਮ ਜ਼ਖ਼ਮੀ

ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ : ਫਿਰੌਤੀ ਰੈਕਰ ਦਾ ਪਰਦਾਫਾਸ਼, ਏਐੱਸਆਈ ਸਣੇ ਦੋ ਗ੍ਰਿਫ਼ਤਾਰ

ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ : ਫਿਰੌਤੀ ਰੈਕਰ ਦਾ ਪਰਦਾਫਾਸ਼, ਏਐੱਸਆਈ ਸਣੇ ਦੋ ਗ੍ਰਿਫ਼ਤਾਰ

 ਕਰੋੜਪਤੀ ਬਣਨ ਦੇ ਲਾਲਚ ’ਚ ਗੁਆਏ 50 ਲੱਖ ਰੁਪਏ, ਵਿਜੀਲੈਂਸ ਨੂੰ ਦਿੱਤੀ ਧੋਖਾਧੜੀ ਦੀ ਸ਼ਿਕਾਇਤ

ਕਰੋੜਪਤੀ ਬਣਨ ਦੇ ਲਾਲਚ ’ਚ ਗੁਆਏ 50 ਲੱਖ ਰੁਪਏ, ਵਿਜੀਲੈਂਸ ਨੂੰ ਦਿੱਤੀ ਧੋਖਾਧੜੀ ਦੀ ਸ਼ਿਕਾਇਤ

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ, ਵਾਧੂ ਸਾਮਾਨ ਲਿਜਾਣ 'ਤੇ ਵੀ ਪਾਬੰਦੀ; ਜਾਣੋ ਕਿਉਂ ਲਿਆ ਇਹ ਫੈਸਲਾ?

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ, ਵਾਧੂ ਸਾਮਾਨ ਲਿਜਾਣ 'ਤੇ ਵੀ ਪਾਬੰਦੀ; ਜਾਣੋ ਕਿਉਂ ਲਿਆ ਇਹ ਫੈਸਲਾ?

ਝਬਾਲ 'ਚ ਸਰਪੰਚ ਦੇ ਪੁੱਤਰ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲ਼ੀਆਂ, ਕਣਕ ਦੇ ਖੇਤ 'ਚ ਲੁਕ ਕੇ ਬਚਾਈ ਨੌਜਵਾਨ ਨੇ ਜਾਨ, ਦਹਿਸ਼ਤ ’ਚ ਪਰਿਵਾਰ

ਝਬਾਲ 'ਚ ਸਰਪੰਚ ਦੇ ਪੁੱਤਰ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲ਼ੀਆਂ, ਕਣਕ ਦੇ ਖੇਤ 'ਚ ਲੁਕ ਕੇ ਬਚਾਈ ਨੌਜਵਾਨ ਨੇ ਜਾਨ, ਦਹਿਸ਼ਤ ’ਚ ਪਰਿਵਾਰ

ਏਮਜ਼ ਬਠਿੰਡਾ ਦੇ ਡਾਕਟਰਾਂ ਨੇ ਬੱਚੀ ਦੇ ਢਿੱਡ ’ਚੋਂ ਕੱਢਿਆ ਵਾਲਾਂ ਦਾ ਗੁੱਛਾ, ਸਫਲਤਾਪੂਰਵਕ ਲੇਪ੍ਰੋਸਕੋਪਿਕ ਰੂਪ ਨਾਲ ਹਟਾਉਣ ਦਾ ਬਣਾਇਆ ਵਿਸ਼ਵ ਰਿਕਾਰਡ

ਏਮਜ਼ ਬਠਿੰਡਾ ਦੇ ਡਾਕਟਰਾਂ ਨੇ ਬੱਚੀ ਦੇ ਢਿੱਡ ’ਚੋਂ ਕੱਢਿਆ ਵਾਲਾਂ ਦਾ ਗੁੱਛਾ, ਸਫਲਤਾਪੂਰਵਕ ਲੇਪ੍ਰੋਸਕੋਪਿਕ ਰੂਪ ਨਾਲ ਹਟਾਉਣ ਦਾ ਬਣਾਇਆ ਵਿਸ਼ਵ ਰਿਕਾਰਡ

ਚਿੱਠੀਆਂ ਅਤੇ ਡਿਪੋਰਟੇਸ਼ਨ ਦੀ ਆੜ ਹੇਠ ਸ਼ੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਹੈ ਸ.ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ - ਯੂਨਾਈਟਿਡ ਖਾਲਸਾ ਦਲ

ਚਿੱਠੀਆਂ ਅਤੇ ਡਿਪੋਰਟੇਸ਼ਨ ਦੀ ਆੜ ਹੇਠ ਸ਼ੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਹੈ ਸ.ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ - ਯੂਨਾਈਟਿਡ ਖਾਲਸਾ ਦਲ

ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਿਆ-ਭਾਈ ਮਾਝੀ --ਹੁਕਮਨਾਮੇ ਤੋ ਮੁਨਕਰ ਹੋਏ ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਮੂੰਹ ਨਹੀਂ ਲਾਵੇਗੀ

ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਿਆ-ਭਾਈ ਮਾਝੀ --ਹੁਕਮਨਾਮੇ ਤੋ ਮੁਨਕਰ ਹੋਏ ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਮੂੰਹ ਨਹੀਂ ਲਾਵੇਗੀ

ਅੰਮ੍ਰਿਤਸਰ ਛਾਉਣੀ ਨੇੜੇ ਹੋਏ ਧਮਾਕੇ ਕਾਰਨ ਮਚੀ ਤਰਥੱਲੀ, ਗੈਂਗਸਟਰ ਹੈਪੀ ਨੇ ਲਈ ਜ਼ਿੰਮੇਵਾਰੀ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਅੰਮ੍ਰਿਤਸਰ ਛਾਉਣੀ ਨੇੜੇ ਹੋਏ ਧਮਾਕੇ ਕਾਰਨ ਮਚੀ ਤਰਥੱਲੀ, ਗੈਂਗਸਟਰ ਹੈਪੀ ਨੇ ਲਈ ਜ਼ਿੰਮੇਵਾਰੀ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ