ਬਰਨਾਲਾ, 23 ਫਰਵਰੀ (ਬਘੇਲ ਸਿੰਘ ਧਾਲੀਵਾਲ)-ਆੜਤੀਆ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਕਮੇਟੀ ਦਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਵੱਲੋਂ ਗਠਨ ਕੀਤਾ ਗਿਆ। ਜਿਸ ਵਿੱਚ ਪਿਆਰਾ ਲਾਲ ਨੂੰ ਚੇਅਰਮੈਨ, ਇਕਬਾਲ ਸਰਾਂ, ਸੋਮ ਨਾਥ ਸਰਪ੍ਰਸਤ, ਜਤਿੰਦਰ ਜੇ. ਕੇ. ਸੀਨੀਅਰ ਵਾਈਸ ਪ੍ਰਧਾਨ, ਵਿਵੇਕ ਕੁਮਾਰ ਜਨਰਲ ਸਕੱਤਰ ਅਤੇ ਪ੍ਰੈਸ ਸਕੱਤਰ, ਸਤੀਸ਼ ਚੀਮਾ, ਕੁਲਵਿੰਦਰ ਢਿਲੋਂ ਜਨਰਲ ਸਕੱਤਰ, ਤਨੁ ਗਰਗ ਜੁਆਇੰਟ ਸਕੱਤਰ, ਪਵਨ ਅਰੋੜਾ, ਨਵੀਨ ਮਿੱਤਲ, ਰਾਕੇਸ਼ ਰੰਗੀਆਂ, ਗਗਨ ਚੀਮਾ, ਭੋਜ ਰਾਜ, ਸੁਦਰਸ਼ਨ ਗਰਗ ਵਾਈਸ ਪ੍ਰਧਾਨ, ਰਘੂ ਕੈਸ਼ੀਅਰ, ਯਾਦਵਿੰਦਰ ਬਿੱਟੂ, ਟੋਨੀ ਕੁਰੜ (ਅਡਵਾਈਜ਼ਰ), ਸੱਤਪਾਲ ਪਬਲਿਕ ਸਕੱਤਰ, ਰਜਿੰਦਰ ਕੁਮਾਰ, ਸੋਨੀ ਭੋਤਨਾ, ਨੀਲ ਕਮਲ, ਵਿਸ਼ਵ ਵਿਜੈ, ਭਗਤ ਝਲੂਰ, ਜਗਨਨਾਥ ਰੰਗੀਆ, ਕਾਲਾ ਕੁਰੜ ਐਗਜੀਕਿਊਟਿਵ ਮੈਂਬਰ ਚੁਣੇ ਗਏ। ਜਿਕਰਯੋਗ ਹੈ ਕਿ ਦਰਸ਼ਨ ਸਿੰਘ ਸੰਘੇੜਾ ਤੀਸਰੀ ਵਾਰ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਹਨ। ਇਸਤੋਂ ਇਲਾਵਾ ਉਹ ਜ਼ਿਲ੍ਹਾ ਬਰਨਾਲਾ ਦੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।