ਡੇਰਾਬੱਸੀ : ਡੇਰਾਬੱਸੀ ਦੇ ਇਕ ਨੌਜਵਾਨ ਨੇ ਆਪਣੇ ਦੋਸਤ ਦੇ ਕਹਿਣ ’ਤੇ ਕਰੋੜਪਤੀ ਬਣਨ ਦੇ ਲਾਲਚ ’ਚ ਨਕਲੀ ਨੋਟ ਬਦਲਦੇ ਹੋਏ 50 ਲੱਖ ਰੁਪਏ ਦੇ ਅਸਲੀ ਨੋਟ ਗਵਾ ਲਏ। ਪੀੜਤ ਵਿਅਕਤੀ ਨੇ ਇਸ ਮਾਮਲੇ ’ਚ ਇਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦਾ ਵੀ ਇਲਜ਼ਾਮ ਲਗਾਇਆ ਹੈ। ਪੀੜਤ ਨੇ ਵਿਜੀਲੈਂਸ ਨੂੰ ਪੁਲਿਸ ਮੁਲਾਜ਼ਮ ਤੇ ਉਸ ਦੇ ਦੋਸਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਦੂਜੀ ਧਿਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸ਼ਿਕਾਇਤਕਰਤਾ ’ਤੇ ਡੇਰਾਬੱਸੀ ਥਾਣੇ ’ਚ ਐੱਸਐੱਚਓ ਨਿਯੁਕਤ ਕਰਨ ਦੇ ਨਾਂ ’ਤੇ ਆਪਣੇ ਇਕ ਪੁਲਿਸ ਮੁਲਾਜ਼ਮ ਦੋਸਤ ਤੋਂ 25 ਲੱਖ ਰੁਪਏ ਲੈਣ ਦਾ ਇਲਜ਼ਾਮ ਲਗਾਇਆ ਹੈ।ਇਸ ਸਬੰਧੀ ਐੱਸਪੀਡੀ ਮੁਹਾਲੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।