ਧਨੌਲਾ, 21 ਮਾਰਚ (ਚਮਕੌਰ ਸਿੰਘ ਗੱਗੀ)-ਨੇੜਲੇ ਪਿੰਡ ਹਰੀਗੜ੍ਹ ਵਿਖੇ ਕੋਟਲਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਨੂੰ ਬਚਾਉਣ ਲਈ ਨਹਿਰ ਵਿੱਚ ਕੁੱਦੇ ਨੌਜਵਾਨ ਸਮੇਤ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।ਜਾਣਕਾਰੀ ਅਨੁਸਾਰ ਸਮਾਂ ਕਰੀਬ 11 ਵਜੇ ਦਾ ਹੋਵੇਗਾ ਕਿ ਇਕ ਅਧਖੜ ਉਮਰ ਦੇ ਵਿਅਕਤੀ ਨੇ ਹਰੀਗੜ੍ਹ ਨਹਿਰ ਦੇ ਪੁਲ ਤੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਕੋਲ ਦੀ ਲੰਘ ਰਹੇ ਨੌਜਵਾਨ ਸ਼ਰਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਮਹਿਰਾ ਬਰਾਦਰੀ ਵਾਸੀ ਹਰੀਗੜ ਨੇ ਦੇਖਿਆ ਤਾਂ ਉਸ ਨੂੰ ਬਚਾਉਣ ਲਈ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ, ਪਰ ਡੁੱਬ ਰਹੇ ਵਿਅਕਤੀ ਨੇ ਬਚਾਉਣ ਵਾਲੇ ਨੌਜਵਾਨ ਦੇ ਗਲ ਨੂੰ ਜੱਫਾ ਪਾ ਕੇ ਵਿੱਚ ਹੀ ਦੱਬ ਦਿੱਤਾ ਜਿਸ ਕਾਰਨ ਦੋਵਾਂ ਦੀ ਹੀ ਮੌਤ ਹੋ ਗਈ, ਇਸ ਦੌਰਾਨ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦੀ ਲਾਸ਼ ਤਾਂ ਬਰਾਮਦ ਹੋ ਗਈ ਜਿਸਦੀ ਪਹਿਚਾਣ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਸੰਗਰੂਰ ਵਜੋਂ ਹੋਈ ਹੈ। ਇਸ ਮੌਕੇ ਆਤਮਹੱਤਿਆ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਮਾਨਸਿਕ ਬਿਮਾਰੀ ਕਾਰਨ ਪਰੇਸ਼ਾਨ ਰਹਿੰਦਾ ਸੀ ਅਤੇ ਇਸ ਦੇ ਸੰਗਲ ਲਾ ਕੇ ਇਸਨੂੰ ਰੱਖਿਆ ਹੋਇਆ ਸੀ ਪਰ ਅੱਜ ਕਿਸੇ ਤਰ੍ਹਹਾਂ ਸੰਗਲ ਖੋਲ ਕੇ ਇਥੇ ਪਹੁੰਚ ਗਿਆ ਤੇ ਅਜਿਹਾ ਕਰ ਲਿਆ। ਮੌਕੇ ’ਤੇ ਪਹੁੰਚੇ ਥਾਣਾ ਧਨੌਲਾ ਦੇ ਮੁੱਖੀ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਲਾਸ਼ ਉੱਪਰ ਤੈਰ ਦੀ ਨਜ਼ਰ ਆ ਰਹੀ ਸੀ ਜਿਸ ਕਰਕੇ ਇਕੱਠੇ ਹੋਏ ਵਿਅਕਤੀਆਂ ਨੇ ਉਸਨੂੰ ਕੱਢ ਲਿਆ ਅਤੇ ਸ਼ਰਨਪ੍ਰੀਤ ਦੀ ਲਾਸ਼ ਲਈ ਗੋਤਾ ਖੋਰ ਮੰਗਵਾਏ ਗਏ ਨੇ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਹਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਨੂੰ ਥਾਣਾ ਧਨੌਲਾ ਵਿਖੇ ਬੁਲਾਇਆ ਗਿਆ ਅਤੇ ਪਰਿਵਾਰਾਂ ਅਨੁਸਾਰ ਹੀ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਲਾਸ਼ ਸਰਕਾਰੀ ਹਸਪਤਾਲਾਂ ਦਾ ਵਿਖੇ ਮੋਰਚਿਰੀ ਵਿੱਚ ਰੱਖ ਦਿੱਤੀ ਗਈ ਹੈ ਅਤੇ ਸ਼ਰਨਜੀਤ ਦੀ ਲਾਸ਼ ਦੀ ਭਾਲ ਜਾਰੀ ਹੈ।