ਧਨੌਲਾ, 23 ਮਾਰਚ (ਚਮਕੌਰ ਸਿੰਘ ਗੱਗੀ)-ਪਿੰਡ ਭੂਰੇ ਡਿਸਪੈਂਸਰੀ ਵਿਖੇ ਭੂਰੇ, ਕੁੱਬੇ ਅਤੇ ਅਤਰ ਸਿੰਘ ਵਾਲਾ ਦੀਆਂ ਪੰਚਾਇਤਾਂ ਦੀ ਮੀਟਿੰਗ ਹੋਈ ਅਤੇ ਵੱਡਾ ਇਕੱਠ ਹੋਇਆ। ਡਿਸਪੈਂਸਰੀ ਨੂੰ ਹਰੀਗੜ੍ਹ ਸਿਫ਼ਟ ਕਰਨ ਦੇ ਵਿਰੋਧ ’ਚ ਇਹ ਇਕੱਠ ਹੋਇਆ। ਜੋ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋੋਂ ਸਵਾਲ ਪੁਛਿਆ ਗਿਆ ਕਿ ਪਿੰਡ ਹਰੀਗੜ੍ਹ ਵਿਚ ਜੋ ਡਿਸਪੈਂਸਰੀ ਤਿਆਰ ਹ ੈ ਅਤੇ ਸਾਰਾ ਢਾਂਚਾ ਮੁਕੰਮਲ ਹੈ, ਉਥੇ ਸਟਾਫ਼ ਭੇਜਕੇ ਕੰਮ ਕਦੋ ਸ਼ੁਰੂ ਕਰ ਦਿੱਤਾ ਜਾਵੇਗਾ। ਉਸਤੋਂ ਅਗਲੇ ਦਿਨ ਹੀ 21 ਮਾਰਚ ਰਾਤ ਨੂੰ 7.50 ਵਜੇ ਡਾ. ਔਜਲਾ ਐਸਐਮਓ ਬਰਨਾਲਾ ਨ ਡਾ. ਨਵਜੋਤ ਸਿੰਘ ਕਾਲੜਾ ਨੂੰ ਹਰੀਗੜ ਡਿਸਪੈਂਸਰੀ ਵਿਚ ਹਾਜਰ ਹੋਣ ਲਈ ਕਿਹਾ, ਜਦੋਂ ਇਸ ਬਾਬਤ ਡਾ. ਸਤਵੰਤ ਔਜਲਾ ਤੋਂ ਲਿਖਤੀ ਪੱਤਰ ਮੰਗਿਆ ਗਿਆ, ਤਾਂ ਉਨ੍ਹਾਂ ਨੇ ਏਡੀਸੀ ਡੀ ਨਾਲ ਗੱਲ ਕਰਨ ਲਈ ਕਿਹਾ। ਜਦੋਂ ਇਸ ਗੱਲ ਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਤਿੰਨੋਂ ਪਿੰਡਾਂ ਭੂਰੇ, ਕੁੱਬੇ, ਅਤਰ ਸਿੰਘ ਵਾਲਾ ਦੀਆਂ ਪੰਚਾਇਤਾਂ ਇਕੱਠੀਆਂ ਹੋ ਗਈਆਂ ਅਤੇ ਇਸਦਾ ਪੁਰਜੋਰ ਵਿਰੋਧ ਕੀਤਾ। ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਬੀਰਇੰਦਰ ਪਾਲ ਸਿੰਘ, ਪੰਚ ਅਸਮਨਦੀਪ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਅਵਤਾਰ ਸਿੰਘ, ਕਿਸਾਨ ਆਗੂ ਰਣਦੀਪ ਸਿਘੰ, ਬਲਜੀਤ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਜਾਗਰ ਰਾਮ ਆਦਿ ਹਾਜਰ ਸਨ।