ਬਰਨਾਲਾ, 23 ਮਾਰਚ (ਚਮਕੌਰ ਸਿੰਘ ਗੱਗੀ)-ਸਿੱਖ ਕੌਮ ਨੂੰ ਦੱਬਣ ਲਈ ਸਿੱਖ ਰੋਧੀ ਏਜੰਸੀਆਂ ਕੰਮ ਕਰ ਰਹੀਆਂ ਹਨ, ਜਿਨਾਂ ਤੋਂ ਹਰੇਕ ਸਿੱਖ ਨੂੰ ਸੁਚੇਤ ਹੋਣਾ ਪਵੇਗਾ, ਤੇ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਹਰੇਕ ਸਿੱਖ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਦੇ ਸਿਧਾਂਤ ’ਤੇ ਪਹਿਰਾ ਦੇਣਾ ਚਾਹੀਦਾ, ਕੋਈ ਕਿਰਤ ਕਰਨੀ ਚਾਹੀਦੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਰਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗ੍ਰੰਥੀ ਹਰਪ੍ਰੀਤ ਸਿੰਘ ਨਾਲ ਵਿਸ਼ੇਸ ਮੁਲਾਕਾਤ ਦੌਰਾਨ ਕੀਤੀ ਗੱਲਬਾਤ ਦੌਰਾਨ ਕੀਤੇ। ਪਿਛਲੇ ਦਿਨੀਂ ਲੁਧਿਆਣਾ ਦੇ ਗੁਰੂਦੁਆਰਾ ਸਾਹਿਬ ਦੁੱਖ ਨਿਵਾਰਨ ਵਾਈ ਫੁੱਟੀ ਰੋਡ ਲੁਧਿਆਣਾ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਰਪ੍ਰੀਤ ਸਿੰਘ ਵੱਲੋਂ ਗੁਰੂ ਘਰ ਦੀ ਕਮੇਟੀ ਤੋਂ ਤੰਗ ਆ ਕੇ ਸੋਸ਼ਲ ਮੀਡੀਆ ਤੇ ਇੱਕ ਇੱਕ ਭਾਵੁਕ ਵੀਡਿਓ ਅੱਪਲੋਡ ਕੀਤਾ ਗਿਆ ਸੀ। ਜਿਸਨੂੰ ਵਾਇਰਲ ਹੁੰਦੀਆ ਹੀ ਲੋਕਾਂ ਵੱਲੋਂ ਸੇਅਰ ਕੀਤੀ ਗਈ, ਜਿਸ ਵਿੱਚ ਹਰਪ੍ਰੀਤ ਨੇ ਕਮੇਟੀ ਮੈਂਬਰਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਵਿਰੁੱਧ ਅਵਾਜ ਬੁਲੰਦ ਕੀਤੀ ਸੀ। ਜਿਸਤੋਂ ਬਾਅਦ ਜਦੋਂ ਇਸ ਬਾਰੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਗ੍ਰੰਥੀ ਸਿੰਘ ਹਰਪ੍ਰੀਤ ਨੂੰ ਵੀਡਿਓ ਕਾਲ ਕਰਕੇ ਪੂਰੀ ਗੱਲਬਾਤ ਸੁਣੀ ਅਤੇ ਮੁਲਕਾਤ ਦਾ ਸਮਾਂ ਦਿੱਤਾ, ਜਿੱਥੇ ਅਗਲੇ ਦਿਨ ਹਰਪ੍ਰੀਤ ਸਿੰਘ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਸਮੱਸਿਆ ਇਕੱਲੇ ਹਰਪ੍ਰੀਤ ਸਿੰਘ ਦੀ ਨਹੀਂ ਜਿਆਦਾਤਰ ਗੁਰੂਦੁਆਰਾ ਕਮੇਟੀਆਂ ਦੇ ਮੈਂਬਰ ਗੁਰੂ ਦੇ ਵਜ਼ੀਰ ਨਾਲ ਇਸੇ ਤਰ੍ਹਾਂ ਹੀ ਕਰਦੀਆਂ ਹਨ, ਜਿਨਾਂ ਦੇ ਸਾਰਥਕ ਹੱਲ ਲਈ ਵੀ ਉਪਰਾਲੇ ਕਰਾਂਗੇ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਦੀ ਮੱਦਦ ਲਈ ਅਸੀਂ ਹਮੇਸ਼ਾ ਤਿਆਰ ਹਾਂ, ਕਕਾਰ ਸਿਰੀ ਸਾਹਿਬ ਉਤਾਰ ਕੇ ਕਿਸੇ ਮਸਲੇ ਦਾ ਹੱਲ ਨਹੀਂ, ਤੇ ਨਾ ਹੀ ਸੋਸ਼ਲ ਮੀਡੀਆ ਹੱਲ ਹੈ, ਅਜਿਹੀ ਗੱਲ ਦਾ ਦੇਸ ਵਿਦੇਸ਼ ਵਿੱਚ ਬਹੁਤ ਬੁਰਾ ਪ੍ਰਭਾਵ ਜਾਂਦਾ, ਬਾਹਰੀ ਤਾਕਤਾਂ ਸਿੱਖ ਵਿਰੋਧੀ ਏਜੰਸੀਆਂ ਅਜਿਹੇ ਮਸਲਿਆਂ ਨੂੰ ਤੋਰ ਮਰੋੜ ਕੇ ਪੇਸ਼ ਕਰਦੀਆਂ ਹਨ ਜਿਨ੍ਹਾਂ ਨਾਲ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ, ਜੇਕਰ ਕਿਸੇ ਗ੍ਰੰਥੀ ਸਿੰਘ ਦਾ ਗੁਰੂ ਘਰ ਦੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਤਾਂ ਗੁਰੂ ਘਰ ਦੀ ਨੌਕਰੀ ਦੇ ਨਾਲ ਨਾਲ ਕੋਈ ਛੋਟਾ ਮੋਟਾ ਕਾਰਜ ਫਲ ਫਰੂਟ ਦਾ ਕੰਮ ਕੀਤਾ ਜਾ ਸਕਦਾ। ਇਸ ਦੌਰਾਨ ਸਿੰਘ ਸਹਿਬਾਨ ਨੇ ਹਰਪ੍ਰੀਤ ਨੂੰ ਹੌਂਸਲਾ ਦਿੰਦਿਆ ਕਿਹਾ ਕਿ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੀਦਾ, ਬਣੀ ਨਿਮਰਤਾ ਨਿੱਡਰਤਾ ਬੁੱਧੀ ਬਲ ਬਖਸ਼ਦੀ ਹੈ। ਉਨ੍ਹਾਂ ਇਸ ਸਮੱਸਿਆ ਲਈ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ, ਜਿਸ ਤੋ ਬਾਅਦ ਉਨ੍ਹਾਂ ਹਰਪ੍ਰੀਤ ਦੇ ਕੰਮ ਲਈ ਲੁਧਿਆਣਾ ਦੇ ਗੁਰੂ ਘਰ ਵਿਖੇ ਨੌਕਰੀ ਦਾ ਵੀ ਪ੍ਰਬੰਧ ਕੀਤਾ।