Tuesday, January 28, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਛੇ ਜੂਨ ਦਾ ਦਿਨ ਸਿੱਖਾਂ ਲਈ ਮਾਣ ਕਰਨ ਵਾਲਾ ਵੀ ਤੇ ਅਫਸੋਸਨਾਕ ਵੀ

June 06, 2023 01:04 PM

ਛੇ ਜੂਨ ਦਾ ਦਿਨ ਸਿੱਖਾਂ ਲਈ ਮਾਣ ਕਰਨ ਵਾਲਾ ਵੀ ਤੇ ਅਫਸੋਸਨਾਕ ਵੀ
> ਮੇਰੇ ਜਿਉਦੇ ਜੀਅ ਫੌਜ ਦਰਬਾਰ ਸਾਹਿਬ ਦਾਖਲ ਅੰਦਰ ਨਹੀ ਹੋ ਸਕਦੀ- ਸੱਚਮੁੱਚ ਹੀ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋ ਬਾਅਦ ਹੀ ਅੰਦਰ ਦਾਖਲ ਹੋ ਸਕੀ ਫੌਜ
> ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਸਮੇਤ ਪੰਜਾਬ ਦੇ ਤਿੰਨ ਦਰਜਨ ਤੋ ਵੱਧ ਹੋਰ ਗੁਰਦੁਆਰਾ ਸਹਿਬਾਨਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਹਿੰਦੂ ਕੱਟੜਵਾਦ ਦੀ ਸਹਿ ਤੇ ਕੀਤੇ ਗਏ ਫੌਜੀ ਹਮਲੇ ਨੇ ਸਿੱਖ ਮਨਾਂ ਵਿੱਚ ਅਜਿਹਾ ਰੋਸ ਪੈਦਾ ਕਰ ਦਿੱਤਾ ਜਿਹੜਾ ਘਟਣ ਦੀ ਵਜਾਏ ਦਿਨੋ ਦਿਨ ਹੋਰ ਵੱਧਦਾ ਜਾ ਰਿਹਾ ਹੈ। ਸਭ ਤੋ ਪਹਿਲਾਂ ਛੇ ਜੂਨ ਦੇ ਫੌਜੀ ਹਮਲੇ ਦੀ ਯਾਦ ਮਨਾਏ ਜਾਣ ਸਬੰਧੀ ਗੱਲ ਕੀਤੀ ਜਾਣੀ ਬਣਦੀ ਹੈ,ਜਦੋ ਸਵਾ ਕੁ ਸੌ ਸਿੱਖ ਜੁਝਾਰੂਆਂ ਦੇ ਨਾਲ ਬਾਬਾ ਏ ਕੌਂਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖਤਮ ਕਰਨ ਕਈ ਭਾਰਤੀ ਫੌਜਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਦਹਿ ਹਜਾਰਾਂ ਸਿੱਖ ਸੰਗਤ ਤੇ ਹਮਲਾ ਕਰਕੇ ਕਤਲੇਆਮ ਕੀਤਾ ਸੀ ਅਤੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ।ਛੇ ਜੂਨ ਨੂੰ ਸੰਤ ਜਰਨੈਲ ਸਿੰਘ,ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਹੋ ਜਾਣ ਤੋ ਬਾਅਦ ਫੌਜ ਦਰਬਾਰ ਸਾਹਿਬ ਵਿੱਚ ਕਾਬਜ ਹੋ ਗਈ ਸੀ।ਸੰਤਾਂ ਦਾ ਕਥਨ ਸੀ ਕਿ “ਮੇਰੇ ਜਿਉਂਦੇ ਜੀਅ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਨਹੀ ਹੋ ਸਕਦੀ”, ਸੋ ਉਹਨਾਂ ਨੇ ਅਪਣੇ ਬਚਨਾਂ ਤੇ ਪਹਿਰਾ ਦਿੱਤਾ,ਫੌਜ ਉਹਨਾਂ ਦੇ ਜਿਉਂਦੇ ਜੀਅ ਦਰਬਾਰ ਸਾਹਿਵ ਅੰਦਰ ਦਾਖਲ ਨਹੀ ਹੋ ਸਕੀ।ਇਸ ਕਰਕੇ ਛੇ ਜੂਨ ਦਾ ਦਿਨ ਸੰਗਤਾਂ ਉਹਨਾਂ ਮਹਾਂਨ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਮਨਾਉਂਦੀਆਂ ਹਨ,ਇਹ ਦੇ ਵਿੱਚ ਕੁੱਝ ਵੀ ਗਲਤ ਨਹੀ ਹੈ,ਕਿਉਕਿ ਜਾਗਦੀ ਜਮੀਰ ਵਾਲੀਆਂ ਕੌਮਾਂ ਕਦੇ ਵੀ ਅਪਣੇ ਵਿਰਸੇ,ਅਪਣੇ ਇਤਿਹਾਸ ਅਤੇ ਅਪਣੇ ਸ਼ਹੀਦਾਂ ਨੂੰ ਭੁੱਲ ਕੇ ਬਹੁਤਾ ਸਮਾ ਦੁਨੀਆਂ ਦੇ ਨਕਸ਼ੇ ਤੇ ਅਪਣਾ ਵਜੂਦ ਅਤੇ ਅਪਣੀ ਪਛਾਣ ਕਾਇਮ ਨਹੀ ਰੱਖ ਸਕਦੀਆਂ।ਗੈਰਤਮੰਦ ਕੌਂਮਾਂ ਹਮੇਸਾਂ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਨੂੰ ਅਪਣਾ ਰਾਹ ਦਿਸੇਰਾ ਸਮਝਦੀਆਂ ਹੋਈਆਂ ਭਵਿੱਖ ਦੀ ਹੋਣੀ ਤਹਿ ਕਰਦੀਆਂ ਹਨ।ਉਹਨਾਂ ਗੈਰਤਮੰਦ ਕੌਮਾਂ ਦੀ ਪਹਿਲੀ ਕਤਾਰ ਦੇ ਪਹਲੇ ਨੰਬਰ ਤੇ ਗਿਣੀ ਜਾਣ ਵਾਲੀ ਸਿੱਖ ਕੌਂਮ ਹੈ ਜਿਹੜੀ ਉਮਰ ਵਿੱਚ ਭਾਵੇਂ ਤਕਰੀਬਨ ਸਾਰੀਆਂ ਹੀ ਕੌਮਾਂ ਤੋ ਬਹੁਤ ਛੋਟੀ ਹੈ,ਪਰੰਤੂ ਇਸ ਦਾ ਸ਼ਾਨਾਮੱਤਾ ਲਾਲ ਸੁਰਖ ਇਤਿਹਾਸ ਇਹਨੂੰ ਗੈਰਤਮੰਦ ਕੌਮਾਂ ਚੋ ਸਭ ਤੋ ਮੋਹਰੀ ਬਣਾ ਦਿੰਦਾ ਹੈ।ਸਾਢੇ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਦਾ ਜਿਸਤਰਾਂ ਮਿਥਿਹਾਸਿਕ ਮੁਹਾਂਦਰਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਹ ਵੀ ਸੰਭਵ ਨਹੀ ਹੈ,ਕਿਉਕਿ ਇਤਿਹਾਸ ਬਹੁਤਾ ਪੁਰਾਣਾ ਨਹੀ ਹੈ।ਸਿੱਖ ਕੌਂਮ ਦੀ ਵਿਲੱਖਣਤਾ ਇਹ ਹੈ ਕਿ ਇਹ ਦੇ ਪੁਰਖਿਆਂ ਨੇ ਪਖੰਡਵਾਦ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਸਿਰਫ ਅਵਾਜ ਹੀ ਬੁਲੰਦ ਹੀ ਨਹੀ ਕੀਤੀ,ਬਲਕਿ ਪਖੰਡਵਾਦ ਨੂੰ ਖਤਮ ਕਰਕੇ ਸਮਾਜਿਕ ਬਰਾਬਰਤਾ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਕੀਤੀ,ਜਿਸ ਨੂੰ ਦੁਨੀਆਂ ਅੱਜ ਸਿੱਖ ਸਮਾਜ ਦਾ ਨਾਮ ਤੋ ਜਾਨਣ ਲੱਗੀ ਹੈ।ਇਸ ਤੋ ਵੀ ਅੱਗੇ ਜਾ ਕੇ ਇਹਨਾਂ ਦੇ ਪੁਰਖਿਆਂ ਨੇ ਸਿੱਖਾਂ ਸਮੇਤ ਪੂਰੀ ਲੁਕਾਈ ਨੂੰ ਗੁਰਬਾਣੀ ਦੇ ਰੂਪ ਵਿੱਚ ਅਜਿਹਾ ਫਲਸਫਾ ਦਿੱਤਾ,ਜਿਹੜਾ ਹਰ ਆਉਖੀ ਘੜੀ ਵਿੱਚ ਦੇਸ਼ ਦੁਨੀਆਂ ਦਾ ਰਾਹ ਦਿਸੇਰਾ ਹੈ ਅਤੇ ਹਮੇਸਾਂ ਰਹੇਗਾ,ਇਹੋ ਕਾਰਨ ਹੈ ਕਿ ਹੁਣ ਅਮਰੀਕਨ,ਚੀਨੀ,ਜਪਾਨੀ ਲੋਕਾਂ ਤੋ ਇਲਾਵਾ ਹੋਰ ਬਹੁਤ ਸਾਰੇ ਮੁਲਕਾਂ ਦੇ ਲੋਕ ਸਿੱਖ ਧਰਮ ਦੀ ਸਿੱਖਿਆ ਲੈਣ ਨੂੰ ਤਰਜੀਹ ਦੇਣ ਲੱਗੇ ਹਨ।ਇਹ ਬੜੇ ਦੁੱਖ ਨਾਲ ਲਿਖਣਾ ਪਵੇਗਾ ਕਿ ਸਿੱਖ ਕੌਂਮ ਦੇ ਪੁਰਖਿਆਂ ਨੇ ਜਿਹੜੀ ਧਰਾਤਲ ਤੇ ਇਸ ਕੌਂਮ ਦੀ ਸਿਰਜਣਾ ਕੀਤੀ ਅਤੇ ਜਿੰਨਾਂ ਲੋਕਾਂ ਦੀ ਧਾਰਮਿਕ ਹੋਂਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਅਪਣੇ ਬਲੀਦਾਨ ਦਿੱਤੇ,ਉਹ ਧਰਾਤਲ ਅੱਜ ਦੇ ਸੰਦਰਭ ਵਿੱਚ ਸਿੱਖ ਅਤੇ ਸਿੱਖੀ ਲਈ ਖਤਰਾ ਬਣਦੀ ਜਾ ਰਹੀ ਹੈ।ਭਾਰਤ ਭਾਂਵੇ ਸਿੱਖਾਂ ਲਈ ਅਪਣਾ ਦੇਸ਼ ਹੈ ਕਿਉਕਿ ਗੁਰੂ ਨਾਨਕ ਸਾਹਿਬ ਤੋ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਸ ਦੇਸ਼ ਦੇ ਤਖਤ ਤੇ ਬੈਠ ਕੇ ਰਾਜ ਕਰਨ ਵਾਲਿਆਂ ਦੇ ਖਿਲਾਫ ਸਿੱਖ ਗੁਰੂ ਸਹਿਬਾਨਾਂ ਨੇ ਅਵਾਜ ਬੁਲੰਦ ਕੀਤੀ ਅਤੇ ਅਪਣੀ ਕਹਿਣੀ ਤੇ ਕਰਨੀ ਨੂੰ ਇੱਕ ਰੂਪ ਦੇਣ ਲਈ ਅਪਣੇ ਅਕੀਦੇ ਤੇ ਦ੍ਰਿੜ ਰਹਿਕੇ ਭਾਰੀ ਤਸ਼ੱਦਦ ਝੱਲੇ ਅਤੇ ਸ਼ਹਾਦਤਾਂ ਦਾ ਅਮ੍ਰਿਤ ਪੀਤਾ,ਪਰੰਤੂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਦੇ ਖਿਲਾਫ ਜੰਗ ਦਾ ਐਲਾਨ ਹੀ ਨਹੀ ਕੀਤਾ,ਸਗੋਂ ਇੱਕ ਬਰਾਬਰ ਦੀ ਤਾਕਤ ਹੋਣ ਦਾ ਸਪੱਸਟ ਐਲਾਨ ਕੀਤਾ।ਇਹ ਸਾਰਾ ਕੁੱਝ ਲੁਕ ਛਿਪ ਕੇ ਨਹੀ ਸਗੋਂ ਨਗਾਰੇ ਦੀ ਚੋਟ ਤੇ ਕੀਤਾ ਗਿਆ।ਸੋ ਇਸਤਰਾਂ ਗੁਰੂਕਾਲ ਤੱਕ ਸਿੱਖਾਂ ਦੀ ਸਮਾਨਅੰਤਰ ਸਰਕਾਰ ਕਾਇਮ ਰਹੀ,ਜਿਸਨੇ ਬਾਅਦ ਵਿੱਚ ਸਿੱਖਾਂ ਨੂੰ ਦੁਨਿਆਵੀ ਰਾਜਭਾਗ ਦੀ ਪਰਾਪਤੀ ਦੇ ਰਾਹ ਤੋਰਿਆ ਤੇ ਸਿੱਖਾਂ ਨੇ ਦੁਨੀਆਂ ਨੂੰ ਅਜਿਹਾ ਮਿਸ਼ਾਲੀ ਰਾਜ ਪ੍ਰਬੰਧ (ਖਾਲਸਾ ਰਾਜ) ਦਿੱਤਾ,ਜਿਸਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਇੱਥੇ ਇਤਿਹਾਸਿਕ ਤੱਥ ਲਿਖਣ ਤੋ ਭਾਵ ਇਹ ਹੈ ਕਿ ਸਿੱਖ ਕਦੇ ਵੀ ਭਾਰਤ ਦੇ ਗੁਲਾਮ ਨਹੀ ਰਹੇ,ਪਰੰਤੂ ਇਸ ਦੇ ਬਿਲਕੁਲ ਉਲਟ ਅਜਾਦ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਅਜਾਦ ਜਿੰਦਗੀ ਜਿਉਣ ਦੇ ਅਧਿਕਾਰ ਨਹੀ ਦਿੱਤੇ ਗਏ,ਬਲਕਿ ਸਿੱਖਾਂ ਦੀ ਪਛਾਣ ਖਤਮ ਕਰਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਲਈ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।ਜਿਹੜੀ ਕੌਂਮ ਮਾਰਿਆਂ ਨਹੀ ਮੁੱਕਣੀ ਸੀ,ਉਹਦੇ ਇਤਿਹਾਸ ਅਤੇ ਸਿਧਾਂਤ ਨੂੰ ਬਿਗਾੜ ਕੇ ਉਹਨੂੰ ਮੁੜ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀਆਂ ਸਾਜਿਸ਼ਾਂ ਅੰਜਾਮ ਦੇ ਨੇੜੇ ਪਹੁੰਚ ਚੁੱਕੀਆਂ ਹਨ।ਕੁੱਝ ਅਜਿਹੀਆਂ ਸਾਜਿਸ਼ਾਂ ਦੀ ਤਰਜਮਾਨੀ ਕਰਦਾ ਹੈ ਜੂਨ 1984 ਦਾ ਫੌਜੀ ਹਮਲਾ,ਜਿਸਨੇ ਸਿੱਖ ਕੌਮ ਦੀ ਇੱਕ ਪੀਹੜੀ ਦਾ ਮੁਕੰਮਲ ਖਾਤਮਾ ਸਿਰਫ ਇਸ ਕਰਕੇ ਕਰ ਦਿੱਤਾ,ਤਾਂ ਕਿ ਸਿੱਖਾਂ ਅੰਦਰੋ ਅਪਣੇ ਪੁਰਖਿਆਂ ਨੂੰ ਯਾਦ ਰੱਖਣ ਦੀ ਭਾਵਨਾ ਨੂੰ ਡਰ ਅਤੇ ਦਹਿਸਤ ਨਾਲ ਮਾਰਿਆ ਜਾ ਸਕੇ,ਪਰੰਤੂ ਉਪਰ ਲਿਖਿਆ ਜਾ ਚੁੱਕਾ ਹੈ ਕਿ ਗੈਰਤਮੰਦ ਕੌਮਾਂ ਕਦੇ ਵੀ ਅਪਣੇ ਇਤਿਹਾਸ ਅਤੇ ਪੁਰਖਿਆਂ ਨੂੰ ਭੁੱਲ ਕੇ ਜਿੰਦਾ ਨਹੀ ਰਹਿ ਸਕਦੀਆਂ।ਜੂਨ 1984 ਦੇ ਫੌਜੀ ਹਮਲੇ ਤੋ ਬਾਅਦ ਜਿਸਤਰਾਂ ਸਿੱਖਾਂ ਦੀ ਚੁਣ ਚੁਣ ਕੇ ਨਸਲਕੁਸ਼ੀ ਕੀਤੀ ਗਈ,ਉਹਦਾ ਦਰਦ ਜਖਮੀ ਹੋਈ ਸਿੱਖ ਮਾਨਸਿਕਤਾ ਨੇ ਅਪਣੇ ਅੰਦਰੋ ਮਰਨ ਨਹੀ ਦਿੱਤਾ।ਉਸ ਦਰਦ ਦੀ ਚੀਸ ਉਹਨਾਂ ਦੇ ਕਾਲਜੇ ਵਿੱਚ ਹਰ  ਸਾਲ ਜੂਨ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਅਜਿਹੀ ਪੈਂਦੀ ਹੈ ਕਿ ਜਖਮ ਤਾਜਾ ਹੋ ਜਾਂਦੇ ਹਨ। ਛੇ ਜੂਨ ਦੇ ਸਵੇਰੇ ਦਸ ਕੁ ਵਜੇ ਤੱਕ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੀਰੀ ਪੀਰੀ ਨਿਸਾਨ ਸਾਹਿਬ ਕੋਲ ਪਹੁੰਚ ਕੇ ਸ਼ਹਾਦਤ ਦੇ ਦਿੱਤੀ ਸੀ,ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਅਤੇ ਕੁੱਝ ਹੋਰ ਸਿੰਘਾਂ ਨੇ ਵੀ ਸ਼ਹਾਦਤ ਦਿੱਤੀ,ਜਦੋਕਿ ਜਰਨਲ ਸੁਬੇਗ ਸਿੰਘ ਨੇ ਪਿਛਲੀ ਰਾਤ ਨੂੰ ਜਖਮੀ ਹੋਣ ਤੋ ਬਾਅਦ ਸੰਤਾਂ ਦੇ ਨਾਲ ਗੱਲਬਾਤ ਕਰਦਿਆਂ ਹੀ ਸ਼ਹਾਦਤ ਦਾ ਅਮ੍ਰਿਤ ਪੀ ਲਿਆ ਸੀ।ਸੋ ਇਹ ਕਹਿਣਾ ਕੋਈ ਗਲਤ ਨਹੀ ਕਿ ਸੰਤਾਂ ਨੇ ਅਪਣੇ ਮਿਉਂਦੇ ਜੀਅ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਨਹੀ ਸੀ ਹੋਣ ਦਿੱਤਾ, ਛੇ ਜੂਨ ਨੂੰ ਸੰਤਾਂ ਦੀ ਸ਼ਹਾਦਤ ਤੋ ਬਾਅਦ ਹੀ
> ਫੌਜ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਹੋ  ਸਕੀ ਸੀ,ਇਸ ਲਈ ਸਿੱਖ ਸੰਗਤਾਂ ਛੇ ਜੂਨ ਦੇ ਦਿਹਾੜੇ ਨੂੰ ਤੀਜੇ ਘੱਲੂਘਾਰੇ ਦੀ ਅਰਦਾਸ ਦਿਹਾੜੇ ਵਜੋਂ ਮਨਾਉਂਦੀ ਹੈ,ਜਦੋ ਉਹ ਅਪਣੀ ਕੌਂਮ ਦੇ ਉਹਨਾਂ ਜਾਂਬਾਜਾਂ ਨੂੰ ਯਾਦ ਕਰਦੀ ਹੋਈ ਉਹਨਾਂ ਦੇ ਰਾਹਾਂ ਤੇ ਚੱਲਣ ਦੇ ਅਹਿਦ ਕਰਦੀ ਹੈ,ਜਿੰਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਅਜਾਦ ਭਾਰਤ ਦੀਆਂ ਫੌਜਾਂ ਨਾਲ ਲੋਹਾ ਲਿਆ। ਇਹ ਵੀ ਕਿਸੇ ਤੋ ਹੁਣ ਲੁਕੀ ਛਿਪੀ ਬੁਝਾਰਤ ਨਹੀ ਰਹੀ ਕਿ ਉਹ ਫੌਜੀ ਹਮਲਾ ਕੁੱਝ ਅਪਣਿਆਂ ਦੀ ਸਹਿ ਨਾਲ ਹੀ ਹੋਇਆ ਸੀ।ਉਸ ਮੌਕੇ ਬਹੁਤ ਸਾਰਿਆਂ ਨੇ ਪਾਰਟੀਆਂ ਤੋ ਅਸਤੀਫੇ ਦਿੱਤੇ,ਅਹੁਦਿਆਂ ਤੋ ਅਸਤੀਫੇ ਦਿੱਤੇ,ਸਰਕਾਰੀ ਸਨਮਾਨ ਵਾਪਸ ਕੀਤੇ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਮੈਬਰ ਪਾਰਲੀਮੈਟ ਅਤੇ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋ ਅਸਤੀਫਾ ਦਿੱਤਾ ਗਿਆ ਸੀ,ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਕਦੇ ਵੀ ਛੇ ਜੂਨ ਤੇ ਨਾ ਹੀ ਕਿਸੇ ਨੇ ਇਸ ਮੰਦਭਾਗੀ ਘਟਨਾ ਤੇ ਅਫਸੋਸ ਜਾਹਰ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਸ੍ਰੀ ਦਰਬਾਰ ਸਾਹਿਬ ਆਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਪਾਰਟੀ ਹੈ,ਉਹਨੇ ਵੀ ਸਿਰਫ ਤੇ ਸਿਰਫ ਸਿਆਸਤ ਕਰਕੇ ਸਿਆਸੀ ਰੋਟੀਆਂ ਹੀ ਛੇਕੀਆ ਹਨ,ਤੇ ਸ੍ਰ ਪਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੀ ਸੱਤਾ ਦਾ ਅਨੰਦ ਸਿਰਫ ਸਿੱਖ ਮਸਲਿਆਂ ਤੇ ਸਿਆਸਤ ਕਰਕੇ ਲੈ ਚੁੱਕੇ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਹੜੀ ਸਿੱਖ ਨੁਮਾਇੰਦਾ ਘੱਟ ਅਤੇ ਦਿੱਲੀ ਦੀ ਪਹਿਰੇਦਾਰ ਜਿਆਦਾ ਜਾਪਦੀ ਹੈ,ਹਮੇਸਾਂ ਸਿੱਖ ਨੌਜੁਆਨਾਂ ਦੀਆਂ ਭਾਵਨਾਵਾਂ ਦਵਾਉਣ ਵਿੱਚ ਹੀ ਅਪਣੀ ਸਿੱਖੀ ਸੇਵਕੀ ਸਮਝ ਬੈਠੀ ਹੈ।ਹਰ ਵਾਰ ਉੱਥੇ ਹੁੱਲੜਵਾਜੀ ਹੋਣ ਦਾ ਵੀ ਇਹੋ ਕਾਰਨ ਹੈ ਕਿ ਸਰੋਮਣੀ ਕਮੇਟੀ ਜਜ਼ਬਾਤੀ ਹੋਏ ਨੌਜਵਾਨਾਂ ਦੀ ਜੁਬਾਨ ਚੋ ਖਾਲਿਸਤਾਨ ਦਾ ਨਾਮ ਨਹੀ ਸੁਨਣਾ ਚਾਹੁੰਦੀ,ਇਸ ਨਾਲ ਉਹਨਾਂ ਨੂੰ ਦਿੱਲੀ ਦਰਬਾਰ ਅਤੇ ਨਾਗਪੁਰੀ ਸੰਸਥਾ ਦੀ ਨਰਾਜਗੀ ਝੱਲਣੀ ਪੈਂਦੀ ਹੈ।ਸਿੱਖ ਕੌਂਮ ਪਵੇ ਢੱਠੇ ਖੂਹ ਵਿੱਚ,ਇਸ ਦੀ ਕੋਈ ਪਰਵਾਹ ਨਹੀ ਹੈ। ਪਿਛਲੇ ਕੁੱਝ ਸਾਲਾਂ ਤੋ ਕੁੱਝ ਹੁਣਲੜਵਾਜਾਂ ਵੱਲੋਂ ਛੇ ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੁਤਲੇ ਫੂਕਣ ਅਤੇ ਫੌਜੀ ਹਮਲੇ ਦੇ ਹੱਕ ਵਿੱਚ ਪ੍ਰਦਰਸ਼ਣ ਕਰਨ ਦੀ ਕਿਰਿਆ ਨੂੰ ਇੱਕ ਰਵਾਇਤ ਵਜੋਂ ਪਰਫੁੱਲਿਤ ਕੀਤਾ ਜਾ ਰਿਹਾ ਹੈ,ਜਿਸਨੂੰ ਸਿੱਖ ਸਮਾਜ ਬਰਦਾਸ਼ਤ ਨਹੀ ਕਰਦਾ,ਖਾਸ ਕਰਕੇ ਸਿੱਖ ਨੌਜੁਆਨ ਕਿਸੇ ਵੀ ਕੀਮਤ ਤੇ ਅਪਣੇ ਕੌਮੀ ਸ਼ਹੀਦਾਂ ਦਾ ਅਪਮਾਨ ਹੋਇਆ ਬਰਦਾਸਤ ਨਹੀ ਕਰ ਸਕਦੇ।ਇਹ ਵਰਤਾਰਾ ਜੂਨ ਦੇ ਪਹਿਲੇ ਹਫਤੇ ਲਗਾਤਾਰ ਵਾਪਰਦਾ ਆ ਰਿਹਾ ਹੈ।ਬੀਤੇ ਦਿਨੀ ਰਾਜਪੁਰਾ ਵਿੱਚ ਵੀ ਇਸਤਰਾਂ ਦੇ ਵੱਡੇ ਫਲੈਕਸ ਬੋਰਡ ਲਾਏ ਗਏ ਸਨ,ਜਿੰਨਾਂ ਦਾ ਸਿੱਖ ਨੌਜਵਾਨਾਂ ਨੇ ਗੰਭੀਰ ਨੋਟਿਸ ਲਿਆ ਹੈ। ਇਸਤਰਾਂ ਦੀਆਂ ਹਰਕਤਾਂ  ਨਾਲ ਪੰਜਾਬ ਦੇ ਮਹੌਲ ਵਿੱਚ ਤਣਾਅ ਪੈਦਾ ਹੁੰਦਾ ਹੈ,ਜਿਹੜਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਖਤਰੇ ਦੀ ਘੰਟੀ ਹੈ।ਇਹ ਸਾਰਾ ਕੁੱਝ ਸਹਿਰਾਂ ਵਿੱਚ ਹੀ ਹੋ ਰਿਹਾ ਹੈ,ਪੰਜਾਬ ਦੀ ਸਾਂਤੀ ਨੂੰ ਲਾਂਬੂ ਲਾਉਣ ਦੀਆਂ ਇਹ ਸਾਜਿਸ਼ਾਂ ਨੂੰ ਸਮਝਣ ਦੀ ਲੋੜ ਹੈ।।ਅਜੇ ਤੱਕ ਪੰਜਾਬ ਦੇ ਪਿੰਡਾਂ ਵਿੱਚ ਅਜਿਹਾ ਕੁੱਝ ਵੀ ਨਹੀ ਹੈ।ਲੋਕਾਂ ਵਿੱਚ ਭਾਈਚਾਰਕ ਸਾਂਝਾਂ ਕਾਇਮ ਹਨ। ਹਿੰਦੂ, ਸਿੱਖ ਮੁਸਲਮਾਨ ਅਤੇ ਇਸਾਈ ਸਾਰੇ ਹੀ ਪਿੰਡਾਂ ਵਿੱਚ ਅਮਨ ਅਮਾਨ ਨਾਲ ਰਹਿਣਾ ਪਸੰਦ ਕਰਦੇ ਹਨ,ਪਰੰਤੂ ਜਦੋ ਬਾਰ ਬਾਰ ਅਜਿਹਾ ਮਹੌਲ ਸਿਰਜਿਆ ਜਾਵੇਗਾ ਤਾਂ ਇਹਨਾਂ ਸਾਂਝਾਂ ਦਾ ਤਿੜਕਣਾ ਸੁਭਾਵਿਕ ਹੈ, ਇੱਕ ਨਾ ਇੱਕ ਦਿਨ ਇਹ ਫਿਰਕੂ ਨਫਰਤ ਦਾ ਸੇਕ ਪਿੰਡਾਂ ਤੱਕ ਵੀ ਜਰੂਰ ਪੁੱਜ ਜਾਵੇਗਾ।ਇੱਕ ਹੋਰ ਵੀ ਗੱਲ ਸੋਚਣ ਸਮਝਣ ਵਾਲੀ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ,ਇਹਨਾਂ ਹੁੱਲੜਵਾਜਾਂ ਨੂੰ ਹਮੇਸਾਂ ਪੂਰੀ ਖੁੱਲ ਦਿੱਤੀ ਜਾਂਦੀ ਹੈ,ਜਿਸ ਤੋ ਇਹ ਅੰਦਾਜਾ ਲਾਉਣਾ ਕੋਈ ਮੁਸਕਲ ਨਹੀ ਕਿ ਇਹ ਸਾਜਿਸ਼ਾਂ ਪਿੱਛੇ ਉਹ ਤਾਕਤਾਂ ਕੰਮ ਕਰਦੀਆਂ ਹਨ,ਜਿਹੜੀਆਂ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਨਾਮ ਤੇ ਬਹੁ ਕੌਮੀਅਤ ਖਤਮ ਕਰਕੇ ਸਿਰਫ ਮਜਹਬੀ ਰਾਜ ਸਥਾਪਤ ਕਰਨਾ ਚਾਹੁੰਦੀਆਂ ਹਨ। ਜਿਸ ਗੁਰੂ ਦੇ ਸੱਚੇ ਸਿੱਖ ਨੇ ਲੱਖਾਂ ਦੀ ਗਿਣਤੀ ਵਿੱਚ ਚੜ੍ਹਕੇ ਆਈ ਫੌਜ ਨਾਲ ਲਗਾਤਾਰ 72 ਘੰਟੇ ਘਮਸ਼ਾਣ ਦਾ ਯੁੱਧ ਲੜਿਆ ਅਤੇ ਫੌਜ ਨੂੰ ਅਪਣੇ ਜਿਉਂਦੇ ਜੀਅ ਸ੍ਰੀ ਦਰਬਾ੍ਰ ਸਾਹਿਬ ਦੀ ਹਦੂਦ ਅੰਦਰ ਪੈ੍ਰ ਤੱਕ ਨਹੀ ਸੀ ਪਾਉਣ ਦਿੱਤਾ,ਅੱਜ ਉਹਨਾਂ ਦੀ ਯਾਦ ਵਿੱਚ ਮਨਾਏ ਜਾਂਦੇ ਦਿਹਾੜੇ ਮੌਕੇ ਕੱਟੜਵਾਦੀ ਤਾਕਤਾਂ ਵੱਲੋਂ ਮੁੜ ਤੋ ਸਿੱਖਾਂ ਦੇ ਜਖਮਾਂ ਨੂੰ ਕੁਦੇੜਨ ਦੇ ਯਤਨ ਹੋ ਰਹੇ ਹਨ, ਜਦੋਂਕਿ ਚਾਹੀਦਾ ਤਾਂ ਇਹ ਸੀ ਕਿ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਤੇ ਅਫਸੋਸ ਜਾਹਰ ਕਰਕੇ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ,ਪਰ ਅਜਿਹਾ ਨਹੀ ਹੋ ਸਕੇਗਾ,ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਮਹਿਜ ਇੰਦਰਾ ਗਾਂਧੀ ਦੀ ਸਰਕਾਰ ਦਾ ਹੀ ਫੈਸਲਾ ਨਹੀ ਸੀ,ਇਹ ਫੈਸਲਾ ਸਮੁੱਚੀਆਂ ਕੱਟੜਵਾਦੀ ਤਾਕਤਾਂ ਦਾ ਸਾਝਾ ਫੈਸਲਾ ਸੀ। ਸੋ ਅੱਜ ਦੇ ਦਿਨ ਤੇ ਜਿੱਥੇ ਸਿੱਖ ਕੌਂਮ ਉਹਨਾਂ ਮਹਾਂਨ ਕੌਂਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਮਾਣ ਮਹਿਸੂਸ ਕਰਦੀ ਹੈ,ਓਥੇ ਅਪਣੇ ਹੀ ਮੁਲਕ ਵਿੱਚ  ਅਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਸਿੱਖਾਂ ਨਾਲ ਕੀਤੇ ਦੁਸ਼ਮਣ ਵਾਲੇ ਵਰਤਾਰੇ ਤੇ ਅਫਸੋਸ ਵੀ ਪ੍ਰਗਟ ਕਰਦੀ ਹੈ।
> ਬਘੇਲ ਸਿੰਘ ਧਾਲੀਵਾਲ
> 99142-58142

Have something to say? Post your comment

More From Article

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼  ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ