ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ
ਹਿੰਦੀ ਅਤੇ ਪੰਜਾਬੀ ਸੰਗੀਤਕ ਖੇਤਰ ਵਿਚ ਅਲਹਦਾ ਅਲਹਦਾ ਰੰਗ ਦੇ ਮਿਊਜ਼ਿਕ ਨੂੰ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ‘ਧਮਾਕਾ ਰਿਕਾਰਡਜ਼’ ਵੱਲੋਂ ਤਿਆਰ ਕੀਤਾ ਗਿਆ ਨਵਾਂ ਗਾਣਾ ‘ਹਮ ਨਾ ਹਾਰੇਗੇਂ’ ਨੂੰ ਰਸਮੀ ਤੌਰ ਤੇ ਲੋਕ-ਅਰਪਣ ਕਰਨ ਦੀ ਰਸਮ ਹਿਮਾਚਲ ਪ੍ਰਦੇਸ਼ ਦੇ ਮਾਨਯੋਗ ਸੀ.ਐਮ 'ਸੁਖ਼ਵਿੰਦਰ ਸਿੰਘ ਸੁੱਖ਼ੂ' ਵੱਲੋਂ ਅਦਾ ਕੀਤੀ ਗਈ , ਜਿਸ ਉਪਰੰਤ ਦੇਸ਼ ਭਗਤੀ ਨਾਲ ਅੋਤ ਪੋਤ ਇਸ ਗਾਣੇ ਨੂੰ ਵੱਖ ਵੱਖ ਪਲੇਟਫ਼ਾਰਮਜ਼ ਤੇ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਮੇਂ ਮੁੰਬਈ ਦੇ ਅੰਧੇਰੀ ਸਥਿਤ ਕਰਵਾਏ ਗਏ ਇਸ ਸਾਂਗ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਾਨਯੋਗ ਸੀ.ਐਮ ਸਾਹਿਬ ਨੇ ਕਿਹਾ ਕਿ ਅਤੀਤ ਦੀਆਂ ਗਹਿਰਾਈਆਂ ਵਿਚ ਗੁੰਮ ਹੁੰਦੇ ਜਾ ਰਹੇ ਮੋਲੋਡੀਅਸ ਸੰਗੀਤ ਨੂੰ ਮੁੜ ਜੀਵੰਤ ਕਰਨ ਵਿਚ ਉਕਤ ਸੰਗੀਤਕ ਕੰਪਨੀ ਅਤੇ ਇਸ ਨਾਲ ਜੁੜੇ ਪ੍ਰਮੁੱਖ ਪਾਰਸ ਮਹਿਤਾ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਖੁਦ ਇਕ ਐਕਟਰ ਅਤੇ ਸੰਗੀਤ ਨਿਰਮਾਤਾ ਦੇ ਤੌਰ ਤੇ ਬਾਲੀਵੁੱਡ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਨ ਸਟਰੀਮ ਦੇ ਸੰਗੀਤ ਤੋਂ ਅਲਹਦਾ ਹੱਟ ਕੇ ਚੰਗੇਰ੍ਹੇ ,ਅਰਥਭਰੇ ਅਤੇ ਦੇਸ਼ ਭਗਤੀ ਨਾਲ ਸਬੰਧਤ ਗਾਣਿਆਂ ਨੂੰ ਸਾਹਮਣੇ ਲਿਆਉਣ ਵਿਚ ਵੀ ਪਾਰਸ਼ ਮਹਿਤਾ ਵਰਗੀ ਸੰਗੀਤਕ ਖੇਤਰ ਸ਼ਖ਼ਸ਼ੀਅਤਾਂ ਲਗਾਤਾਰ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿਸ ਦੀ ਲੜ੍ਹੀ ਵਜੋਂ ਬਣਾਇਆ ਗਿਆ ਇਹ ਗਾਣਾ ਅਤੇ ਇਸ ਦਾ ਮਿਊਜ਼ਿਕ ਵੀਡੀਓ ਉਨਾਂ ਨੂੰ ਬੇਹੱਦ ਪਸੰਦ ਆਇਆ ਹੈ ।
ਉਕਤ ਸਮੇਂ ਗਾਣੇ ਦੇ ਅਹਿਮ ਪਹਿਲੂਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ, 'ਧਮਾਕਾ ਰਿਕਾਰਡਜ਼' ਦੇ ਪ੍ਰਮੁੱਖ 'ਪਾਰਸ ਮਹਿਤਾ' ਨੇ ਦੱਸਿਆ ਕਿ ਇਹ ਗੀਤ ਪੂਰੀ ਤਰ੍ਹਾਂ ਸੰਦੇਸ਼ਮਕ ਹੈ, ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਨਾਲ ਜੁੜਨ ਅਤੇ ਇਸ ਦੀ ਆਨ, ਬਾਨ, ਸ਼ਾਨ ਨੂੰ ਹੋਰ ਵਧਾਉਣ ਪ੍ਰਤੀ ਬਣਦੇ ਫਰਜ਼ ਨਿਭਾਉਣ ਲਈ ਵੀ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਗਾਣੇ ਦੇ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ 'ਜਗਤ ਗੌਤਮ' ਦੁਆਰਾ ਬਹੁਤ ਹੀ ਪ੍ਰਭਾਵੀ ਅਤੇ ਖੂਬਸੂਰਤ ਰੂਪ ਅਧੀਨ ਕੀਤਾ ਗਿਆ ਹੈ, ਜਦਕਿ ਗਾਣੇ ਨੂੰ ਆਵਾਜ਼ ਅਤੇ ਸੰਗੀਤ ਬੱਧਤਾ ਪ੍ਰਸ਼ਾਤ ਮਹਿਤਾ ਨੇ ਦਿੱਤੀ ਹੈ। ਮੂਲ ਰੂਪ ਵਿਚ ਹਰਿਆਣਾ ਦੇ ਕਰਨਾਲ ਸਬੰਧਤ ਹੋਣਹਾਰ ਅਦਾਕਾਰ ਅਤੇ ਸੰਗੀਤਕਾਰ ਪਾਰਸ ਮਹਿਤਾ ਦੇ ਹਾਲੀਆਂ ਕਰਿਅਰ ਚਾਹੇ ਉਹ ਅਦਾਕਾਰ ਵਜੋਂ ਹੋਵੇ ਜਾਂ ਫ਼ਿਰ ਸੰਗੀਤਕ ਨਿਰਮਾਤਾ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਕਈ ਵੱਡੇ ਮਿਊਜ਼ਿਕ ਵੀਡੀਓਜ਼ ਵਿਚ ਫ਼ੀਚਰਿੰਗ ਕਰਨ ਦਾ ਮਾਣ ਵੀ ਹਾਸਿਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਹਮ ਹਿੰਦੁਸ਼ਤਾਨੀ ਜਿਹੇ ਕਈ ਸ਼ਾਨਦਾਰ ਸੰਗੀਤਕ ਪ੍ਰੋਜੈਕਟ ਸਾਹਮਣੇ ਲਿਆਉਣ ਦਾ ਸਿਹਰਾ ਵੀ ਉਨਾਂ ਆਪਣੀ ਝੋਲੀ ਪਾਇਆ ਹੈ, ਜਿਸ ਨੂੰ ਬਾਲੀਵੁੱਡ ਦੇ ਅਮਿਤਾਬ ਬੱਚਣ, ਸਵ. ਲਤਾ ਮੰਗੇਸ਼ਕਰ, ਸ਼ਬੀਰ ਕੁਮਾਰ, ਸੋਨਾਕਸ਼ੀ ਸਿਨਹਾ, ਅਲਕਾ ਯਾਗਨਿਕ, ਸੋਨੂੰ ਨਿਗਮ, ਸਿਧਾਰਥ ਕਪੂਰ, ਸ਼ਰਧਾ ਕਪੂਰ, ਪਦਮਨੀ ਕੋਲਹਾਪੁਰੀ, ਅੰਕਿਤ ਤਿਵਾੜ੍ਰੀ ਜਿਹੀਆਂ ਲੀਜੈਂਡ ਸ਼ਖ਼ਸ਼ੀਅਤਾਂ ਵੱਲੋਂ ਆਪਣੀ ਫ਼ੀਚਰਿੰਗ ਨਾਲ ਚਾਰ ਚੰਨ ਲਾਏ ਗਏ ਹਨ।
ਹਾਲ ਹੀ ਵਿਚ 'ਪ੍ਰੇਮ ਰੋਗ' ਜਿਹੀਆਂ ਕਈ ਸਫ਼ਲ ਫ਼ਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਪਦਮਨੀ ਕੋਲਹਾਪੁਰੀ ਨਾਲ ਵੀ ਇਕ ਸੰਗੀਤਕ ਪੋਜੈਕਟ ‘ਯੇ ਗਲੀਆਂ ਯੇ ਚੁਬਾਰਾ’ ਕਰ ਚੁੱਕੇ 'ਪਾਰਸ ਮਹਿਤਾ' ਪੰਜਾਬੀ ਸੰਗੀਤਕ ਖੇਤਰ ਵਿਚ ਨਵੇਂ ਆਯਾਮ ਸਿਰਜਨ ਵੱਲ ਵਧ ਰਹੇ ਹਨ, ਜਿਸ ਦਾ ਇਜ਼ਹਾਰ ਅਗਲੇ ਦਿਨ੍ਹੀ ਉਨਾਂ ਦਾ ਸੋਨਾਕਸ਼ੀ ਸਿਨਹਾ ਅਤੇ ਜੱਸੀ ਗਿੱਲ ਨਾਲ ਰਿਲੀਜ਼ ਹੋਣ ਜਾ ਰਿਹਾ ਇਕ ਹੋਰ ਸੰਗੀਤਕ ਪ੍ਰੋਜੈਕਟ ਵੀ ਕਰਵਾਏਗਾ। ਇਸੇ ਸਬੰਧੀ ਆਪਣੀਆਂ ਹੋਰ ਆਗਾਮੀ ਸੰਗੀਤਕ ਯੋਜਨਾਵਾਂ ਸਬੰਧੀ ਚਰਚਾ ਕਰਦਿਆਂ ਉਨਾਂ ਦੱਸਿਆ ਕਿ ਜਲਦ ਹੀ ਕੁਝ ਹੋਰ ਵੱਡੇ ਸੰਗੀਤਕ ਪ੍ਰੋਜੈਕਟ ਵੀ ਸਾਹਮਣੇ ਲਿਆਉਣ ਜਾ ਰਿਹਾ ਹੈ, ਜਿਸ ਵਿਚ ਹਿੰਦੀ ਸਿਨੇਮਾਂ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਆਪਣੀ ਸ਼ਾਨਦਾਰ ਮੌਜੂਦਗੀ ਇਕ ਵਾਰ ਫ਼ਿਰ ਦਰਜ਼ ਕਰਵਾਉਣਗੇ।
ਸ਼ਿਵਨਾਥ ਦਰਦੀ ਫਰੀਦਕੋਟ