Saturday, January 18, 2025
24 Punjabi News World
Mobile No: + 31 6 39 55 2600
Email id: hssandhu8@gmail.com

Article

‘ਮੌੜ ' ਫਿਲਮ ਦੇ ਬੇਹਤਰੀਣ ਮੰਨੇ ਜਾਂਦੇ , ਐਕਸ਼ਨ ਕਾਫੀ ਚੁਣੌਤੀਪੂਰਨ ਰਹੇ :- ਮੈਨੂੰ ਕੰਬੋਜ

June 18, 2023 01:35 AM

‘ਮੌੜ ' ਫਿਲਮ ਦੇ ਬੇਹਤਰੀਣ ਮੰਨੇ ਜਾਂਦੇ , ਐਕਸ਼ਨ ਕਾਫੀ ਚੁਣੌਤੀਪੂਰਨ ਰਹੇ :- ਮੈਨੂੰ ਕੰਬੋਜ

ਪੰਜਾਬੀ ਸਿਨੇਮਾਂ ’ਚ ਸੁਰਖ਼ੀਆਂ ਦਾ ਕੇਂਦਰਬਿੰਦੂ ਬਣੀ ‘ਮੌੜ ਲਹਿੰਦੀ ਰੁੱਤ ਦੇ ਨਾਇਕ’ ਦੇ ਨਿਵੇਕਲੇ ਮੁਹਾਂਦਰੇ ਨਾਲ , ਜਿੱਥੇ ਇਸ ਵਿਚਲੇ ਐਕਟਰਜ਼ ਸੁਰਖ਼ੀਆਂ ’ਚ ਬਣੇ ਹੋਏ ਹਨ, ਉਥੇ ਇਸੇ ਫ਼ਿਲਮ ਦੀ ਟੀਮ ਨਾਲ ਜੁੜਿਆ , ਇਕ ਹੋਰ ਹੋਣਹਾਰ ਨੌਜਵਾਨ 'ਮੋਨੂੰ ਕੰਬੋਜ਼' ਵੀ ਕਾਫ਼ੀ ਚਰਚਾ ’ਚ ਹੈ, ਜਿਸ ਵੱਲੋਂ ਬਤੌਰ ਐਕਸ਼ਨ ਨਿਰਦੇਸ਼ਕ , ਇਸ ਫ਼ਿਲਮ ਨੂੰ ਬੇਹਤਰੀਣ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਹਰਿਆਣਾ ਦੇ ਸਿਰਸਾ ਨਾਲ ਸਬੰਧਤ ਅਤੇ ਇਕ ਸਾਧਾਰਨ ਪਰਿਵਾਰ ਨਾਲ ਤਾਲੁਕ ਰੱਖਦੇ , ਇਸ ਪ੍ਰਤਿਭਾਵਾਨ ਸ਼ਖ਼ਸ਼ ਦੇ ਜੀਵਨ ਅਤੇ ਫ਼ਿਲਮ ਹੁਣ ਤੱਕ ਦੇ ਸਿਨੇਮਾਂ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ , ਇਸ ਗੱਲ ਦਾ ਅੰਦਾਜ਼ਾ ਸ਼ਹਿਜੇ ਹੀ ਹੋ ਜਾਂਦਾ ਹੈ ਕਿ , ਇਕ ਲੰਮੇਂ ਸੰਘਰਸ਼ ਪੈਂਡੇ ਨੂੰ ਹੰਢਾਉਣ ਵਾਲਾ , ਇਹ ਬਹੁਮੁੱਖੀ ਨੌਜਵਾਨ ਭੱਠੀ ਵਿਚੋਂ ਤੱਪ ਕੇ ਸੋਨਾ ਬਣਿਆ ਹੈ । ਬਤੌਰ ਰੈਸਲਰ ਆਪਣੇ ਅੱਲੜ੍ਹ ਜੀਵਨ ਦਾ ਆਗਾਜ਼ ਕਰਨ ਵਾਲੇ 'ਮੋਨੂੰ ਕੰਬੋਜ਼' ਨੇ , ਜਿਲ੍ਹਾਂ 'ਤਰਨਤਾਰਨ' ਦੀ ਮਸ਼ਹੂਰ 'ਕਰਿਆਲਾ' ਕਬੱਡੀ ਅਕਾਦਮੀ ਤੋਂ ਰੈਸਲਿੰਗ ਦੇ ਗੁਣ ਹਾਸਿਲ ਕੀਤੇ। ਇਸ ਉਪਰੰਤ ਉਸ ਨੇ '2011' ’ਚ 'ਬਾਬਾ ਅਵਤਾਰ ਸਿੰਘ' ਅਕਾਦਮੀ 'ਘਰਿਆਲਾ ਪੱਟੀ' ’ ਚ ਵੀ ਡੇਢ ਦੋ ਸਾਲ ਇਸੇ ਗੇਮ ’ਚ ਹੋਰ ਮੁਹਾਰਤ ਵੀ ਪ੍ਰਾਪਤ ਕੀਤੀ।
ਨੈਸ਼ਨਲ ਸਪੋਰਟਸ਼ ਅਕਾਦਮੀ 'ਅੇੈਨਆਈਐਸ' 'ਪਟਿਆਲਾ' ’ਚ ਮਸ਼ਹੂਰ ਖ਼ੇਡ ਸ਼ਖ਼ਸ਼ੀਅਤ 'ਪਲਵਿੰਦਰ ਸਿੰਘ ਚੀਮਾ' ਦੀ ਰਹਿਨੁਮਾਈ ਹੇਠ ਕੁਸ਼ਤੀ ਪਲੇਅਰ ਦੇ ਤੌਰ ਤੇ , ਨਾਮਣਾ ਖੱਟਣ ਵੱਲ ਵਧੇ , ਇਸ ਨੌਜਵਾਨ ਨੂੰ ਇਸ ਸਮੇਂ ਦੌਰਾਨ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਦੀਆਂ ਤਕਦੀਰਾਂ ਵਿਚ , ਇਸ ਖ਼ੇਡ ਖ਼ੇਤਰ ਵਿਚ ਵਿਚਰਣਾਂ ਨਹੀਂ , ਬਲਕਿ ਫ਼ਿਲਮੀ ਖੇਤਰ ਦੇ ਚਮਚਮਾਉਂਦੇ ਆਕਾਸ਼ ਵਿਚ ਧਰੂ ਤਾਰੇ ਵਾਂਗ ਚਮਕਣਾ ਲਿਖਿਆ ਹੈ। ਇਸੇ ਬਣਦੇ ਵਿਗੜ੍ਹਦੇ ਸਮੀਕਰਨਾਂ ਦੇ ਚਲਦਿਆਂ 'ਮੋਨੂੰ ਕੰਬੋਜ' ਸਰੀਰਕ ਪੱਖੋਂ ਤਗੜ੍ਹੇ ਅਤੇ ਆਕਰਸ਼ਿਕ ਹੋਣ ਦੇ ਚਲਦਿਆਂ , ਪਹਿਲਾ ਬਾਊਸਰ, ਫ਼ਿਰ ਫਾਈਟਰ ਅਤੇ ਆਖ਼ਰ ਆਪਣੇ ਜਨੂੰਨੀਅਤ ਨਾਲ ਕੀਤੀ , ਮਿਹਨਤ ਦੇ ਚਲਦਿਆਂ ਆਜਾਦ ਐਕਸ਼ਨ ਨਿਰਦੇਸ਼ਕ ਦੇ ਤੌਰ ਤੇ ਐਸੇ ਚਮਕੇ ਕਿ , ਅੱਜ ਉਨ੍ਹਾਂ ਤੋਂ ਬਗੈਰ ਕਿਸੇ ਵੀ ਵੱਡੀ ਫ਼ਿਲਮ ਦੀ ਰੂਪਰੇਖ਼ਾ ਅਤੇ ਵਜ਼ੂਦ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ।
ਪੰਜਾਬੀ ਗਾਇਕ 'ਸ਼ੈਰੀ ਮਾਨ' ਦੇ ਅਤਿ ਮਕਬੂਲ ਗੀਤ 'ਕੈਰਮ ਬੋਰਡ' ਨਾਲ , ਐਕਸ਼ਨ ਕੋਰਿਓਗ੍ਰਾਫ਼ਰ ਦੀ ਰਸਮੀ ਸ਼ੁਰੂਆਤ ਕਰਨ ਵਾਲੇ 'ਮੋਨੂੰ ਕੰਬੋਜ਼' ਹੁਣ ਤੱਕ , ਬੇਸ਼ੁਮਾਰ ਵੱਡੀਆਂ ਫ਼ਿਲਮਾਂ ਦਾ , ਐਕਸ਼ਨ ਕੋਰਿਓਗ੍ਰਾਫ਼ ਕਰ ਚੁੱਕੇ ਹਨ, ਜਿੰਨ੍ਹਾ ਵਿਚ ਆਦਿ ਸ਼ਾਮਿਲ ਰਹੀਆਂ ਹਨ। ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ , ਨਿਰਦੇਸ਼ਕ 'ਮਾਨਵ ਸ਼ਾਹ' ਦੀ 'ਗੁਰਨਾਮ ਭੁੱਲਰ'-'ਕਰਤਾਰ ਚੀਮਾ' 'ਸਟਾਰਰ' ‘ਖ਼ਿਡਾਰੀ’ , 'ਤਰਸੇਮ ਜੱਸੜ੍ਹ' ਦੀ ‘ਮਸਤਾਨੇ’ , 'ਨਵਨੀਅਤ ਸਿੰਘ' ਨਿਰਦੇਸ਼ਿਤ 'ਬਲੈਕੀਆਂ 2', 'ਐਮੀ ਵਿਰਕ' , 'ਬਿਨੂੰ ਢਿੱਲੋਂ' ਨਾਲ 'ਸਮੀਪ ਕੰਪ' ਨਿਰਦੇਸ਼ਿਤ ‘ਗੱਡੀ ਜਾਂਦੀ ਹੈ ਛਲਾਘਾਂ ਮਾਰਦੀ’, 'ਗੱਬਰ ਸੰਗਰੂਰ' ਦੀ ‘ਵਾਈਟ ਪੰਜਾਬ’, ਨਿਰਦੇਸ਼ਕ 'ਬਲਜੀਤ ਨੂਰ' ਦੀ ‘ਜਨੌਰ’ ਆਦਿ ਸ਼ਾਮਿਲ ਹਨ।
ਉਨ੍ਹਾਂ 'ਮੋੜ' ਫ਼ਿਲਮ ਦੇ ਬੇਹਤਰੀਣ ਮੰਨੇ ਜਾ ਰਹੇ, ਐਕਸ਼ਨ ਬਾਰੇ ਗੱਲ ਕਰਦਿਆਂ ਦੱਸਿਆ ਕਿ , ਇਸ ਫ਼ਿਲਮ ਲਈ ਜਿੰਮੇਵਾਰੀ ਨਿਭਾਉਣਾ , ਉਨਾਂ ਲਈ ਕਾਫ਼ੀ ਚੁਣੋਤੀਪੂਰਨ ਰਿਹਾ , ਕਿਉਂਕਿ ਇਹ ਫ਼ਿਲਮ , ਉਨਾਂ ਲਈ ਇਸ ਗੱਲੋਂ ਵੀ ਕਾਫ਼ੀ ਖਾਸ ਅਤੇ ਮਾਇਨੇ ਰੱਖਦੀ ਹੈ ਕਿ ਇਸ ਲਈ ਪਹਿਲਾ 'ਸਾਊਥ' ਅਤੇ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਐਕਸ਼ਨ ਨਿਰਦੇਸ਼ਕਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਸਨ, ਪਰ ਆਖ਼ਰ ਫ਼ਿਲਮ ਉਨਾਂ ਦੀ ਝੋਲੀ ਪਾਈ, ਜੋ ਉਨਾਂ ਦੇ ਕਰਿਅਰ ਲਈ ਇਕ ਸੁਨਿਹਰੇ ਅਧਿਆਏ ਅਤੇ ਯਾਦਗਾਰੀ ਤਜੁਰਬੇ ਵਾਂਗ ਰਹੀ ਹੈ।
ਉਨ੍ਹਾਂ ਦੱਸਿਆ ਕਿ , ਇਸ ਫ਼ਿਲਮ ਦੇ ਐਕਸ਼ਨ ਨੂੰ ਉਸ ਦੇ ਕਹਾਣੀ ਸਮੇਂ ਦੇ ਮੁਤਾਬਿਕ , ਰਿਅਲਸਿਟਕ ਰੂਪ ਦੇਣ ਲਈ ਉਨਾਂ ਕਾਫ਼ੀ ਮਿਹਨਤ ਅਤੇ ਰਿਸਰਚ ਕੀਤੀ ਤਾਂ ਕਿ , ਕੋਈ ਵੀ ਐਕਸ਼ਨ ਦ੍ਰਿਸ਼ ਬਣਾਵਟੀ ਨਾ ਲੱਗੇ ਅਤੇ ਉਨਾਂ ਦੀ ਖੁਸ਼ਕਿਸਮਤੀ ਹੈ ਕਿ , ਫ਼ਿਲਮ ਦੇ ਹਰ ਪੱਖ ਦੇ ਨਾਲ ਨਾਲ ਫ਼ਿਲਮ ਦੇ ਐਕਸ਼ਨ ਦੀ ਵੀ, ਹਰ ਕੋਈ ਰੱਜ ਕੇ ਤਾਰੀਫ਼ ਕਰ ਰਿਹਾ ਹੈ, ਜੋ ਕਿ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ' 'ਹਰਿਆਣਾ' ਤੋਂ ਲੈ ਕੇ ਪੰਜਾਬੀ ਅਤੇ ਹਿੰਦੀ ਸਿਨੇਮਾਂ ਵਿਚ ਐਕਸ਼ਨ ਨਿਰਦੇਸ਼ਕ ਦੇ ਤੌਰ ਤੇ ਸ਼ਾਨਦਾਰ ਸਫ਼ਰ ਹੰਢਾ ਰਹੇ 'ਮੋਨੂੰ ਕੰਬੋਜ', ਇਸ ਸਫ਼ਲਤਾ ਦਾ ਪੂਰਾ ਸਿਹਰਾ , ਆਪਣੇ ਮਾਤਾ, ਪਿਤਾ ਤੋਂ ਇਲਾਵਾ , ਪੰਜਾਬੀ ਸਿਨੇਮਾਂ ਦੀ ਮਸ਼ਹੂਰ ਹਸਤੀ 'ਜਰਨੈਲ ਸਿੰਘ' ਨੂੰ ਦਿੰਦੇ ਹਨ, ਜਿੰਨ੍ਹਾਂ ਦੀਆਂ ਦੁਆਵਾਂ ਅਤੇ ਮਾਰਗਦਰਸ਼ਨ ਸਦਕਾ ਹੀ , ਉਨ੍ਹਾਂ ਨੂੰ ਇਹ ਮਾਣਮੱਤਾ ਮੁਕਾਮ ਅਤੇ ਵਜ਼ੂਦ ਹਾਸਿਲ ਹੋਇਆ ਹੈ।
ਸਿਵਨਾਥ ਦਰਦੀ

Have something to say? Post your comment

More From Article

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼  ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ