ਓ.ਟੀ.ਟੀ. (OTT) ਪਲੇਟਫਾਰਮ ਕੀ ਹੈ?
ਓ.ਟੀ.ਟੀ. (ਓਵਰ ਦਾ ਟੌਪ-Over-“he-“op) ਕੀ ਹੈ? ਇਸ ਲੇਖ ਵਿੱਚ ਇਸ ਬਾਰੇ ਜਾਣਕਾਰੀ ਦੇਵਾਂਗਾ। ਇੰਟਰਨੈਟ ਨੇ ਸਾਡੀ ਜ਼ਿੰਦਗੀ ਵਿਚ ਕਈ ਬਦਲਾਅ ਲਿਆਂਦੇ ਹਨ। ਇੰਟਰਨੈੱਟ ਅਤੇ ਹੋਰ ਬਹੁਤ ਸਾਰੀਆਂ ਆਧੁਨਿਕ ਤਕਨੀਕਾਂ ਨੇ ਸਾਡੇ ਬਹੁਤ ਸਾਰੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਇਸੇ ਤਰ੍ਹਾਂ ਓ.ਟੀ.ਟੀ. ਨੇ ਮਨੋਰੰਜਨ ਦੇ ਢੰਗ ਨੂੰ ਬਹੁਤ ਬਦਲ ਦਿੱਤਾ ਹੈ। ਅੱਜ ਕੱਲ੍ਹ ਬਹੁਤ ਸਾਰੇ ਓ.ਟੀ.ਟੀ. ਪਲੇਟਫਾਰਮ ਹਨ ਜੋ ਬਹੁਤ ਮਸ਼ਹੂਰ ਹੋ ਰਹੇ ਹਨ ਅਤੇ ਜੋ ਮਨੋਰੰਜਨ ਲਈ ਅੱਜ ਦੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਗਏ ਹਨ। ਓ.ਟੀ.ਟੀ. ਦੀ ਪ੍ਰਸਿੱਧੀ ਦੇ ਕਾਰਨ, ਅੱਜਕੱਲ੍ਹ ਬਹੁਤ ਸਾਰੀਆਂ ਫਿਲਮਾਂ ਸਿਨੇਮਾਘਰਾਂ ਦੀ ਬਜਾਏ ਓ.ਟੀ.ਟੀ. ਐਪਸ ਜਾਂ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਪਰ ਫਿਰ ਵੀ ਜ਼ਿਆਦਾਤਰ ਲੋਕ ਓ.ਟੀ.ਟੀ. ਬਾਰੇ ਬਹੁਤ ਘੱਟ ਜਾਣਦੇ ਹਨ ਜਾਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਓ.ਟੀ.ਟੀ. ਕੀ ਹੈ। ਤਾਂ ਆਓ ਸ਼ੁਰੂ ਤੋਂ ਜਾਣਦੇ ਹਾਂ ਕਿ ਇਹ ਓ.ਟੀ.ਟੀ. ਕੀ ਹੈ ਅਤੇ ਓ.ਟੀ.ਟੀ. ਐਪਸ ਦਾ ਕੀ ਅਰਥ ਹੈ ।
ਓ.ਟੀ.ਟੀ. ਦਾ ਪੂਰਾ ਨਾਂਅ ਹੈ ‘ਓਵਰ-ਦਾ-ਟੌਪ’ ਹੈ । ਓ.ਟੀ.ਟੀ. ਨੂੰ ਇੱਕ ਪਲੇਟਫਾਰਮ ਕਿਹਾ ਜਾਂਦਾ ਹੈ ਜੋ ਇੰਟਰਨੈਟ ਰਾਹੀਂ ਵੀਡੀਓ ਜਾਂ ਹੋਰ ਮੀਡੀਆ ਸਮੱਗਰੀ ਪ੍ਰਦਾਨ ਕਰਦਾ ਹੈ। ਓ.ਟੀ.ਟੀ. ਸ਼ਬਦ ਆਮ ਤੌਰ ’ਤੇ ਵੀਡੀਓ ਆਨ ਡਿਮਾਂਡ ਪਲੇਟਫਾਰਮਾਂ ਲਈ ਵਰਤਿਆ ਜਾਂਦਾ ਹੈ, ਇਸ ਤੋਂ ਇਲਾਵਾ ਆਡੀਓ ਸਟਰੀਮਿੰਗ, ਓ.ਟੀ.ਟੀ. ਡਿਵਾਈਸਾਂ, ਓ.ਟੀ.ਟੀ. ਕਾਲ, ਸੰਚਾਰ ਚੈਨਲ ਮੈਸੇਜਿੰਗ ਆਦਿ ਨੂੰ ਵੀ ਇਸ ਵਿੱਚ ਗਿਣਿਆ ਜਾਂਦਾ ਹੈ।
ਓ.ਟੀ.ਟੀ. ਸਮੱਗਰੀ ਲੋਕਾਂ ਨੂੰ ਇੰਟਰਨੈੱਟ ਰਾਹੀਂ ਉਪਲਬਧ ਕਰਵਾਈ ਜਾਂਦੀ ਹੈ। ਵੀਡੀਓ ਸਟਰੀਮਿੰਗ ਸੇਵਾ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਓ.ਟੀ.ਟੀ. ਪਲੇਟਫਾਰਮ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੈ ਅਤੇ ਹਾਲ ਹੀ ਵਿੱਚ, ਓ.ਟੀ.ਟੀ. ਸੇਵਾ ਭਾਰਤ ਵਿੱਚ ਵੀ ਪ੍ਰਸਿੱਧੀ ਵਿੱਚ ਵੱਧ ਰਹੀ ਹੈ। ਮਾਹਿਰਾਂ ਦੇ ਅਨੁਸਾਰ, ਆਉਣ ਵਾਲੇ ਸਮੇਂ ਵਿੱਚ ਮਨੋਰੰਜਨ ਲਈ ਓ.ਟੀ.ਟੀ. ਸਮੱਗਰੀ ਨੂੰ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ।
ਓ.ਟੀ.ਟੀ. ਐਪ ਕੀ ਹੈ?
ਓ.ਟੀ.ਟੀ. ਸਮੱਗਰੀ ਜਿਵੇਂ ਕਿ ਵੈੱਬ ਸੀਰੀਜ਼, ਫਿਲਮਾਂ ਆਦਿ ਨੂੰ ਓ.ਟੀ.ਟੀ. ਐਪਸ ’ਤੇ ਦੇਖਿਆ ਜਾ ਸਕਦਾ ਹੈ। ਫਿਲਮ ਜਾਂ ਟੈਲੀਵਿਜ਼ਨ ਸਮੱਗਰੀ ਇੰਟਰਨੈੱਟ ਅਤੇ ਓ.ਟੀ.ਟੀ. ਐਪਾਂ ਰਾਹੀਂ ਉਪਲਬਧ ਕਰਵਾਈ ਜਾਂਦੀ ਹੈ, ਜੋ ਗਾਹਕਾਂ ਲਈ ਮੰਗ ’ਤੇ ਉਪਲਬਧ ਹੁੰਦੀ ਹੈ ਜਾਂ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤੀ ਜਾਂਦੀ ਹੈ।
ਅੱਜ ਕੱਲ੍ਹ ਬਹੁਤ ਸਾਰੇ ਓ.ਟੀ.ਟੀ. ਐਪਸ ਜਾਂ ਓ.ਟੀ.ਟੀ. ਪਲੇਟਫਾਰਮ ਉਪਲਬਧ ਹਨ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਪਲੇਟਫਾਰਮ ਆਪਣੀ ਵੈੱਬ ਸੀਰੀਜ਼ ਲਈ ਜਾਣੇ ਜਾਂਦੇ ਹਨ। ਵੈੱਬ ਸੀਰੀਜ਼ ਦੇ ਕਾਰਨ ਕਈ ਓ.ਟੀ.ਟੀ. ਐਪਸ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਐਪਾਂ ਦੀਆਂ ਉਦਾਹਰਨਾਂ ਵਿਚNetflix, Amazon Prime, Hotstar ਆਦਿ ਹਨ। ਇੰਟਰਨੈਟ ਦੇ ਉਭਾਰ ਦੇ ਨਾਲ, ਨੈੱਟਫਲਿਕਸ ਵਰਗੀਆਂ ਕੰਪਨੀਆਂ ਨੇ ਬਹੁਤ ਸਾਰੇ ਲੋਕਾਂ ਦੇ ਮਨੋਰੰਜਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। Netflix Áå¶ Amazon Prime ਅੱਜ ਸਭ ਤੋਂ ਵੱਧ ਪ੍ਰਸਿੱਧ ਹਨ।
ਓਵਰ-ਦ-ਟੌਪ (ਓ.ਟੀ.ਟੀ. ) ਸੇਵਾ ਦੇ ਫਾਇਦੇ
ਆਮ ਤੌਰ ’ਤੇ ਸਾਨੂੰ ਆਪਣੇ ਮਨਪਸੰਦ ਪ੍ਰੋਗਰਾਮਾਂ ਜਾਂ ਫਿਲਮਾਂ ਨੂੰ ਦੇਖਣ ਲਈ ਇੱਕ ਕੇਬਲ ਟੀਵੀ ਕਨੈਕਸ਼ਨ ਜਾਂ ਡੀਟੀਐਚ ਕਨੈਕਸ਼ਨ ਦੀ ਲੋੜ ਹੁੰਦੀ ਹੈ, ਪਰ ਅੱਜਕੱਲ੍ਹ ਇੱਕ ਉਪਭੋਗਤਾ ਨੂੰ ਓ.ਟੀ.ਟੀ. ਸਮੱਗਰੀ ਦੇਖਣ ਲਈ ਸਿਰਫ਼ ਇੰਟਰਨੈਟ ਕਨੈਕਟੀਵਿਟੀ ਅਤੇ ਇੱਕ ਹਾਰਡਵੇਅਰ ਡਿਵਾਈਸ ਦੀ ਲੋੜ ਹੁੰਦੀ ਹੈ। ਤੁਸੀਂ ਓ.ਟੀ.ਟੀ. ਪਲੇਟਫਾਰਮ ’ਤੇ ਅਜਿਹੀ ਅਸਲੀ ਸਮੱਗਰੀ, ਵੈੱਬ ਸੀਰੀਜ਼, ਡਾਕੂਮੈਂਟਰੀ ਆਦਿ ਦੇਖ ਸਕਦੇ ਹੋ, ਜੋ ਕਿ ਕਿਸੇ ਹੋਰ ਪਲੇਟਫਾਰਮ ’ਤੇ ਉਪਲਬਧ ਨਹੀਂ ਹਨ।
ਪਿਛਲੇ ਕੁਝ ਸਾਲਾਂ ਵਿੱਚ, ਓਟੀਟੀ ਲਈ ਵਿਸ਼ੇਸ਼ ਪ੍ਰੋਗਰਾਮ ਬਣ ਰਹੇ ਹਨ। ਓਵਰ-ਦ-ਟੌਪ (ਓ.ਟੀ.ਟੀ.) ਤਕਨਾਲੋਜੀ ਗਾਹਕਾਂ ਲਈ ਬਹੁਤ ਸੁਵਿਧਾਜਨਕ ਹੈ। ਲੋਕ ਆਪਣੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਓ.ਟੀ.ਟੀ. ਐਪਸ ਦੀ ਵਰਤੋਂ ਕਰ ਸਕਦੇ ਹਨ। ਓ.ਟੀ.ਟੀ. ਰਾਹੀਂ, ਤੁਹਾਡੀ ਪਸੰਦ ਦੀ ਕੋਈ ਵੀ ਸਮੱਗਰੀ ਕਿਤੇ ਵੀ ਵੇਖੀ ਜਾ ਸਕਦੀ ਹੈ।
ਪਹਿਲੇ ਸਮਿਆਂ ਵਿੱਚ ਮਨੋਰੰਜਨ ਲਈ ਟੈਲੀਵਿਜ਼ਨ ਦੀ ਲੋੜ ਸੀ, ਟੀ ਵੀ ਚੈਨਲਾਂ ਦੇ ਪ੍ਰੋਗਰਾਮਾਂ ਲਈ ਪ੍ਰਚਲਿਤ ਟੈਲੀਵਿਜ਼ਨ ਜ਼ਰੂਰੀ ਸੀ। ਪਰ ਅੱਜ, ਓ.ਟੀ.ਟੀ. ਰਾਹੀਂ, ਸਮਗਰੀ ਨੂੰ ਸਮਾਰਟ ਟੀਵੀ, ਸਮਾਰਟਫ਼ੋਨ, ਟੈਬਲੇਟ ਆਦਿ ਵਰਗੇ ਵੱਖ-ਵੱਖ ਕਿਸਮਾਂ ਦੇ ਡਿਵਾਈਸਾਂ ’ਤੇ ਦੇਖਿਆ ਜਾ ਸਕਦਾ ਹੈ।
ਓ.ਟੀ.ਟੀ. ਐਪਸ ਮੋਬਾਈਲ ਫੋਨ ਡਿਵਾਈਸਾਂ ਜਾਂ ਸਮਾਰਟਫ਼ੋਨਾਂ, ਟੈਬਲੇਟਾਂ ਲਈ ਉਪਲਬਧ ਹਨ, ਜਿਨ੍ਹਾਂ ਨੂੰ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸਮਾਰਟ ਟੀਵੀ ਮਾਰਕੀਟ ਵਿੱਚ ਆ ਚੁੱਕੇ ਹਨ ਅਤੇ ਉਹਨਾਂ ਵਿੱਚ ਓ.ਟੀ.ਟੀ. ਐਪ ਨੂੰ ਵੀ ਸਪੋਰਟ ਕੀਤਾ ਜਾ ਰਿਹਾ ਹੈ। ਓ.ਟੀ.ਟੀ. ਸੇਵਾ ਕੰਪਿਊਟਰ ਜਾਂ ਲੈਪਟਾਪ ਲਈ ਵੀ ਆਸਾਨੀ ਨਾਲ ਉਪਲਬਧ ਹੈ। ਇਸ ਤੋਂ ਇਲਾਵਾ, ਓ.ਟੀ.ਟੀ. ਸਮੱਗਰੀ ਨੂੰ ਡਿਜੀਟਲ ਮੀਡੀਆ ਪਲੇਅਰਸ ਅਤੇ ਸਟਰੀਮਿੰਗ ਡਿਵਾਈਸਾਂ ਜਿਵੇਂ ਕਿ Chromecast, Amazon Fire Sticks, Apple TV ਰਾਹੀਂ ਵੀ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ਕਈ ਨਵੇਂ ਪਲੇਟਫਾਰਮ ਆ ਰਹੇ ਹਨ, ਜੋ ਲੋਕਾਂ ਨੂੰ ਉਨ੍ਹਾਂ ਦੀ ਅਸਲੀ ਸਮੱਗਰੀ ਅਤੇ ਵੈੱਬ ਸੀਰੀਜ਼ ਦੇਖਣ ਦੀ ਸਹੂਲਤ ਦੇ ਰਹੇ ਹਨ। ਦੁਨੀਆ ਭਰ ਦੀਆਂ ਕਈ ਵੱਡੀਆਂ ਕੰਪਨੀਆਂ ਓ.ਟੀ.ਟੀ. ਵੱਲ ਵਧ ਰਹੀਆਂ ਹਨ।